ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਸੱਭਿਅਤਾ ਦੀ ਸ਼ੁਰੂਆਤ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਬੀਸੀਸੀਆਈ ਦੀ ਫਰੈਂਚਾਇਜ਼ੀ ਮਾਲਕਾਂ ਨਾਲ ਕਾਨਫਰੰਸ ਕਾਲ ਟਲੀ

Posted On March - 25 - 2020

ਕਰੋਨਾਵਾਇਰਸ ਦੇ ਮਦੇਨਜ਼ਰ ਬੀਸੀਸੀਆਈ ਨੇ ਫਰੈਂਚਾਇਜ਼ੀ ਮਾਲਕਾਂ ਨਾਲ ਤੈਅ ਕਾਨਫਰੰਸ ਕਾਲ ਮੁਲਤਵੀ ਕਰ ਦਿੱਤੀ ਹੈ, ਜਿਸ ਮਗਰੋਂ ਪਹਿਲਾਂ ਹੀ 15 ਅਪਰੈਲ ਤੱਕ ਰੱਦ ਆਈਪੀਐੱਲ ਦੇ ਹੋਣ ਸਬੰਧੀ ਸ਼ੰਕੇ ਖੜ੍ਹੇ ਹੋ ਗਏ ਹਨ।

ਨਵੀਂ ਦਿੱਲੀ, 24 ਮਾਰਚ
ਕਰੋਨਾਵਾਇਰਸ ਦੇ ਮਦੇਨਜ਼ਰ ਬੀਸੀਸੀਆਈ ਨੇ ਫਰੈਂਚਾਇਜ਼ੀ ਮਾਲਕਾਂ ਨਾਲ ਤੈਅ ਕਾਨਫਰੰਸ ਕਾਲ ਮੁਲਤਵੀ ਕਰ ਦਿੱਤੀ ਹੈ, ਜਿਸ ਮਗਰੋਂ ਪਹਿਲਾਂ ਹੀ 15 ਅਪਰੈਲ ਤੱਕ ਰੱਦ ਆਈਪੀਐੱਲ ਦੇ ਹੋਣ ਸਬੰਧੀ ਸ਼ੰਕੇ ਖੜ੍ਹੇ ਹੋ ਗਏ ਹਨ। ਇਸ ਤਰ੍ਹਾਂ ਇਸ ਲੀਗ ’ਤੇ ਰੱਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਦੁਨੀਆ ਭਰ ਵਿੱਚ ਕਰੋਨਾਵਾਇਰਸ ਕਾਰਨ 16 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਭਾਰਤ ਵਿੱਚ 500 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਨੌਂ ਲੋਕਾਂ ਦੀ ਜਾਨ ਚਲੀ ਗਈ ਹੈ। ਕਿੰਗਜ਼ ਇਲੈਵਨ ਪੰਜਾਬ ਟੀਮ ਦੇ ਸਹਿ-ਮਾਲਕ ਨੈੱਸ ਵਾਡੀਆ ਨੇ ਕਿਹਾ, “ਸਭ ਤੋਂ ਪਹਿਲਾਂ ਇਨਸਾਨੀਅਤ ਹੈ, ਫਿਰ ਹੀ ਸਭ ਕੁਝ। ਜੇਕਰ ਹਾਲਾਤ ਨਹੀਂ ਸੁਧਰਦੇ ਤਾਂ ਇਸ ਬਾਰੇ ਗੱਲ ਕਰਨ ਦਾ ਕੋਈ ਮਤਲਬ ਨਹੀਂ ਰਹਿੰਦਾ। ਜੇਕਰ ਆਈਪੀਐੱਲ ਨਹੀਂ ਹੁੰਦਾ ਤਾਂ ਇਹ ਠੀਕ ਹੈ।’’ ਇੱਕ ਹੋਰ ਫ੍ਰੈਂਚਾਇਜ਼ੀ ਮਾਲਕ ਨੇ ਕਿਹਾ, ‘‘ਫਿਲਹਾਲ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ। ਦੇਸ਼ ਭਰ ਵਿਚ ਤਾਲਾਬੰਦੀ ਹੈ। ਸਾਡੇ ਸਾਹਮਣੇ ਆਈਪੀਐੱਲ ਤੋਂ ਵੀ ਅਹਿਮ ਮਸਲੇ ਹਨ।” ਅੱਠ ਟੀਮਾਂ ਦੀ ਇਹ ਲੀਗ 29 ਮਾਰਚ ਤੋਂ ਸ਼ੁਰੂ ਹੋਣੀ ਸੀ, ਜਿਸ ਨੂੰ 15 ਅਪਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਵਾਡੀਆ ਨੇ ਕਿਹਾ, “ਮੈਂ ਅਜਿਹੇ ਹਾਲਾਤ ਵਿੱਚ ਆਈਪੀਐੱਲ ਬਾਰੇ ਸੋਚ ਵੀ ਨਹੀਂ ਸਕਦਾ। ਇਹ ਗ਼ੈਰ-ਪ੍ਰਸੰਗਿਕ ਹੋ ਗਿਆ ਹੈ। ਸਭ ਤੋਂ ਜ਼ਰੂਰੀ ਇਸ ਸਮੇਂ ਦੇ ਹਾਲਾਤ ਹਨ। ਇਹ ਤੀਜੇ ਵਿਸ਼ਵ ਸੁੱਧ ਵਰਗੀ ਸਥਿਤੀ ਹੈ, ਜਿਸ ਵਿੱਚ ਅਸੀਂ ਏਨੇ ਸਾਰੇ ਲੋਕਾਂ ਦੀ ਮਦਦ ਲਈ ਲੜ ਰਹੇ ਹਾਂ।’’ ਉਸਨੇ ਕਿਹਾ, ‘‘ਸਰਕਾਰ ਨੇ ਕੁਝ ਠੋਸ ਕਦਮ ਚੁੱਕੇ ਹਨ। ਭਾਰਤ ਵਰਗੇ ਵੱਡੇ ਦੇਸ਼ ਵਿੱਚ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਬਹੁਤ ਵੱਡਾ ਅਤੇ ਹਾਂ-ਪੱਖੀ ਕਦਮ ਹੈ।’’

-ਪੀਟੀਆਈ


Comments Off on ਬੀਸੀਸੀਆਈ ਦੀ ਫਰੈਂਚਾਇਜ਼ੀ ਮਾਲਕਾਂ ਨਾਲ ਕਾਨਫਰੰਸ ਕਾਲ ਟਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.