ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਬਦਫ਼ੈਲੀ ਦਾ ਵਿਰੋਧ ਕਰਨ ’ਤੇ ਲੜਕੇ ਦੀ ਹੱਤਿਆ

Posted On March - 25 - 2020

ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਮਾਰਚ
ਇੱਥੋਂ ਨੇੜਲੇ ਪਿੰਡ ਮਹੇਸਰੀ ’ਚ ‘ਜਨਤਾ ਕਰਫ਼ਿਊ’ (ਐਤਵਾਰ) ਦੌਰਾਨ ਬੱਚੇ ਵੱਲੋਂ ਬਦਫ਼ੈਲੀ ਦਾ ਵਿਰੋਧ ਕਰਨ ’ਤੇ ਉਸ ਦੀ ਇੱਟ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੁਲਜ਼ਮ ਨੇ ਮਗਰੋਂ ਲਾਸ਼ ਨੂੰ ਸਾੜ ਦਿੱਤਾ। ਪੁਲੀਸ ਨੇ ਸੀਸੀਟੀਵੀ ਦੀ ਮੱਦਦ ਨਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ 5ਵੀਂ ਜਮਾਤ ਦਾ ਦਲਿਤ ਤਬਕੇ ਨਾਲ ਸਬੰਧਤ ਵਿਦਿਆਰਥੀ ਸੁਖਪ੍ਰੀਤ ਸਿੰਘ (11) ਪਿੰਡ ਮਹੇਸਰੀ ਤੋਂ 22 ਮਾਰਚ ਸ਼ਾਮ ਨੂੰ ਭੇਤ-ਭਰੀ ਹਾਲਤ ’ਚ ਲਾਪਤਾ ਹੋ ਗਿਆ ਸੀ। ਉਸ ਦੇ ਪਿਤਾ ਸਵਰਨ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਂ ਪ੍ਰਦੀਪ ਕੌਰ ਨੇ 23 ਮਾਰਚ ਨੂੰ ਥਾਣਾ ਸਦਰ ’ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਉਨ੍ਹਾਂ ਜਦ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਮੁਲਜ਼ਮ ਲਖਵਿੰਦਰ ਸਿੰਘ ਉਰਫ਼ ਲੱਕੀ ਵਾਸੀ ਪਿੰਡ ਮਹੇਸਰੀ ਲੜਕੇ ਨੂੰ ਨਾਲ ਲਿਜਾ ਰਿਹਾ ਸੀ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚੋਂ ਬੱਚੇ ਦੀ ਸੜੀ ਲਾਸ਼ ਬਰਾਮਦ ਕੀਤੀ ਗਈ ਹੈ। ਮੁਲਜ਼ਮ ਨੇ ਜੁਰਮ ਸਵੀਕਾਰ ਕਰ ਲਿਆ ਹੈ। ਉਸ ਨੇ ਦੱਸਿਆ ਕਿ ਉਹ ਬੱਚੇ ਨਾਲ ਬਦਫ਼ੈਲੀ ਕਰਨ ਲਈ ਉਸ ਨੂੰ ਸਕੂਲ ’ਚ ਲੈ ਕੇ ਗਿਆ ਸੀ, ਜਦ ਬੱਚੇ ਨੇ ਵਿਰੋਧ ਕੀਤਾ ਤਾਂ ਉਸ ਨੇ ਸਿਰ ’ਚ ਇੱਟ ਮਾਰ ਦਿੱਤੀ। ਬੇਹੋਸ਼ੀ ਦੀ ਹਾਲਤ ’ਚ ਉਸ ਨੇ ਬੱਚੇ ਨਾਲ ਬਦਫ਼ੈਲੀ ਕੀਤੀ ਤੇ ਘਰ ਆ ਗਿਆ। ਉਸ ਨੇ ਦੁਕਾਨ ਤੋਂ ਮਿੱਟੀ ਦਾ ਤੇਲ ਖ਼ਰੀਦ ਸਕੂਲ ’ਚ ਪਈਆਂ ਲੱਕੜਾਂ ਨਾਲ ਉਸ ਦੀ ਲਾਸ਼ ਸਾੜ ਦਿੱਤੀ।


Comments Off on ਬਦਫ਼ੈਲੀ ਦਾ ਵਿਰੋਧ ਕਰਨ ’ਤੇ ਲੜਕੇ ਦੀ ਹੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.