ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਪ੍ਰਭਾਵਵਾਦੀ ਕਲਾ ਅਤੇ ਆਧੁਨਿਕਤਾਵਾਦ

Posted On March - 14 - 2020

ਰਣਦੀਪ ਮੱਦੋਕੇ

ਸਾਲ 1874 ਵਿਚ ਕਲਾਕਾਰਾਂ ਦੇ ਇਕ ਸਮੂਹ ਵੱਲੋਂ ਬੇਨਾਮ ਸੁਸਾਇਟੀ ਬਣਾ ਕੇ ਪੈਰਿਸ ਵਿਚ ਇਕ ਪ੍ਰਦਰਸ਼ਨੀ ਲਗਾਈ ਗਈ। ਇਸ ਵਿਚ ਪ੍ਰਭਾਵਵਾਦ ਨਾਮਕ ਕਲਾ ਲਹਿਰ ਦੀ ਸ਼ੁਰੂਆਤ ਕੀਤੀ ਗਈ। ਇਸਦੇ ਬਾਨੀ ਮੈਂਬਰਾਂ ਵਿਚ ਕਲਾਊਡ ਮੋਨੇ, ਐਡਗਰ ਦੇਗਾਸ ਅਤੇ ਕੈਮਿਲ ਪਿਸਾਰੋ ਆਦਿ ਸ਼ਾਮਲ ਸਨ। ਸਮੂਹ ਵੱਲੋਂ ਅਧਿਕਾਰਤ ਸਾਲਾਨਾ ਕਲਾ ਮੇਲਿਆਂ ਤੋਂ ਆਜ਼ਾਦ ਹੋ ਕੇ ਇਕਜੁੱਟਤਾ ਉਸਾਰੀ ਗਈ ਜਿਸ ਨਾਲ ਚਿੱਤਰਕਾਰੀ ਪ੍ਰਤੀ ਉਨ੍ਹਾਂ ਦੀਆਂ ਵਿਭਿੰਨ ਪਹੁੰਚਾਂ ਦੇ ਬਾਵਜੂਦ ਸਮਕਾਲੀ ਕਲਾਕਾਰ ਇਕ ਸਮੂਹ ਦੇ ਰੂਪ ਵਿਚ ਦਿਖਾਈ ਦਿੱਤੇ। ਜਦੋਂ ਕਿ ਰੂੜ੍ਹੀਵਾਦੀ ਆਲੋਚਕਾਂ ਨੇ ਇਨ੍ਹਾਂ ਦੇ ਅਧੂਰੇ ਚਿੱਤਰਾਂ ਵਰਗੀ ਦਿੱਖ ਲਈ ਇਨ੍ਹਾਂ ਦੇ ਕੰਮ ਦੀ ਆਲੋਚਨਾ ਕੀਤੀ, ਹਾਲਾਂਕਿ ਹੋਰ ਪ੍ਰਗਤੀਸ਼ੀਲ ਲੇਖਕਾਂ ਨੇ ਇਸ ਤਰ੍ਹਾਂ ਆਧੁਨਿਕ ਜੀਵਨ ਨੂੰ ਦਰਸਾਉਣ ਲਈ ਇਸਦੀ ਪ੍ਰਸੰਸਾ ਕੀਤੀ। ਉਦਾਹਰਨ ਵਜੋਂ ਇਸਨੂੰ ਐਡਮੰਡ ਡੁਰਾਂਟੀ ਨੇ ਆਪਣੇ 1876 ਦੇ ਲੇਖ ‘ਨਵੀਂ ਚਿੱਤਰਕਾਰੀ’ ਵਿਚ ਚਿੱਤਰਕਾਰੀ ਵਿਚ ਕ੍ਰਾਂਤੀ ਦੀ ਰੂਪਕਾਰੀ ਅਤੇ ਸਮਕਾਲੀ ਵਿਸ਼ਾ ਵਸਤੂ ਵਿਚ ਨਵੀਂ ਪਹਿਲ ਵੱਜੋਂ ਦਰਸਾਇਆ। ਕਲਾਕਾਰਾਂ ਦਾ ਇਹ ਨਵਾਂ ਸਮੂਹ ਇਕ ਸਿਰਲੇਖ ਦੀ ਚੋਣ ਕਰਨ ਤੋਂ ਪਰਹੇਜ਼ ਕਰਦਾ ਸੀ ਜੋ ਕਿ ਇਕਜੁੱਟ ਅੰਦੋਲਨ ਜਾਂ ਅਕਾਦਮੀ ਦਾ ਸੰਕੇਤ ਦੇਵੇ। ਹਾਲਾਂਕਿ ਉਨ੍ਹਾਂ ਵਿਚੋਂ ਕੁਝ ਨੇ ਬਾਅਦ ਵਿਚ ਪ੍ਰਭਾਵਵਾਦੀ ਨਾਮ ਅਪਣਾ ਲਿਆ ਜਿਸ ਨਾਲ ਉਹ ਅੱਜ ਜਾਣੇ ਜਾਂਦੇ ਹਨ। ਉਨ੍ਹਾਂ ਦਾ ਕੰਮ ਆਧੁਨਿਕਤਾ ਦੇ ਨਵੇਂ ਦਰਸ਼ਨ ਸਿਧਾਂਤ ਵੱਜੋਂ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦੀ ਦਰਸ਼ਨੀ ਭਾਸ਼ਾ ਭੂਤ ਕਾਲ ਦੀਆਂ ਸਾਰੀਆਂ ਕਲਾ ਲਹਿਰਾਂ ਤੋਂ ਅਨੋਖੀ ਸੀ।
ਪ੍ਰਭਾਵਵਾਦ ਨੂੰ ਇਕ ਖਾੜਕੂ ਕਲਾ ਦੀ ਲਹਿਰ ਵੀ ਕਿਹਾ ਜਾ ਸਕਦਾ ਹੈ, ਜਿਸਦਾ ਕੇਂਦਰ ਭਾਵੇਂ ਪੈਰਿਸ ਸੀ, ਪਰ ਇਹ ਆਲਮੀ ਕਲਾ ਲਹਿਰ ਦਾ ਹਿੱਸਾ ਸੀ ਕਿਉਂਕਿ ਆਲਮੀਕਰਨ ਅਤੇ ਉਪਨਿਵੇਸ਼ਵਾਦ ਨੇ ਸੰਸਾਰੀ ਹੱਦਾਂ ਦਾ ਪਾੜਾ ਘਟਾ ਦਿੱਤਾ ਸੀ। ਪ੍ਰਭਾਵਵਾਦੀ ਕਲਾਸਕੀ ਵਿਸ਼ਾ ਵਸਤੂ ਵਿਰੁੱਧ ਬਗਾਵਤ ਕਰਦੇ ਸਨ ਅਤੇ ਆਧੁਨਿਕਤਾ ਨੂੰ ਅਪਣਾਉਂਦੇ ਹਨ। ਉਹ ਅਜਿਹੀ ਕਲਾ ਰਚਨਾ ਕਰਨ ਦੀ ਇੱਛਾ ਰੱਖਦੇ ਹਨ ਜੋ ਨਵੇਂ ਸੰਸਾਰ ਨੂੰ ਪ੍ਰਦਰਸ਼ਿਤ ਕਰ ਸਕੇ, ਜਿਸ ਵਿਚ ਉਹ ਰਹਿੰਦੇ ਸਨ। ਦਰਸ਼ਨੀ ਕਲਾ ਵਿਚ ਉੱਚ ਯਥਾਰਥ ਨੂੰ ਦੇਖਣ ਸਿਰਜਣ ਦਾ ਕੰਮ ਹੁਣ ਕੈਮਰਾ ਕਰ ਸਕਦਾ ਸੀ। ਇਸ ਲਈ ਪ੍ਰਭਾਵਵਾਦੀ ਕਲਾ ਵਿਚ ਬਹੁਤ ਹੀ ਸੂਖਮ ਵਲਵਲਿਆਂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਸੀ ਜੋ ਨੰਗੀ ਅੱਖ ਨਾਲ ਮਹਿਸੂਸ ਨਹੀਂ ਕੀਤੇ ਜਾ ਸਕਦੇ। ਜਿਵੇਂ ਅਸੀਂ ਸੁਗੰਧ ਨੂੰ ਛੋਹ ਨਹੀਂ ਸਕਦੇ, ਸਿਰਫ਼ ਮਹਿਸੂਸ ਹੀ ਕਰ ਸਕਦੇ ਹਾਂ। ਉਸੇ ਤਰ੍ਹਾਂ ਹਰ ਦਿਖਦੀ ਚੀਜ਼ ਓਵੇਂ ਦੀ ਨਹੀਂ ਹੁੰਦੀ ਜਿਵੇਂ ਅਸੀਂ ਉਸਨੂੰ ਨੰਗੀ ਅੱਖ ਨਾਲ ਦੇਖਦੇ ਹਾਂ। ਪ੍ਰਭਾਵਵਾਦੀ ਕਲਾ ਵਿਚ ਰੰਗ ਅਤੇ ਬੁਰਸ਼ ਵਹਾਓ ਇਸ ਤਰ੍ਹਾਂ ਦਾ ਸੀ ਜਿਵੇਂ ਚੀਜ਼ਾਂ ਨੂੰ ਸੁਪਨੇ ਵਿਚ ਜਾਂ ਕਿਸੇ ਅਕਸ ਨੂੰ ਪਾਣੀ ਵਿਚ ਤੱਕਿਆ ਜਾਵੇ।

ਰਣਦੀਪ ਮੱਦੋਕੇ

ਪ੍ਰਭਾਵਵਾਦੀ ਕਲਾਕਾਰ ਚੀਜ਼ਾਂ ਨੂੰ ਅਤਿ ਯਥਾਰਥ ਵਿਚ ਸਿਰਜਣ ਨਾਲੋਂ, ਇੰਜ ਚਿੱਤਰਦੇ ਜਿਵੇਂ ਚੀਜ਼ਾਂ ਨੂੰ ਉਹ ਮਹਿਸੂਸ ਕਰਦੇ ਅਤੇ ਸਾਹਮਣੇ ਦ੍ਰਿਸ਼ਾਂ, ਵਿਅਕਤੀਆਂ ਅਤੇ ਚੀਜ਼ਾਂ ਦੇ ਦਰਸ਼ਨੀ ਪ੍ਰਭਾਵ ਨੂੰ ਫੜਨ ਦੀ ਕੋਸ਼ਿਸ਼ ਕਰਦੇ। ਪ੍ਰਭਾਵਵਾਦੀ ਕਲਾ ਅੰਦੋਲਨ ਦੇ ਪ੍ਰਮੁੱਖ ਪ੍ਰਭਾਵਸ਼ਾਲੀ ਕਲਾਕਾਰ ਕਲਾਊਡ ਮੋਨੇ, ਕੈਮਿਲ ਪਿਸਾਰੋ, ਐਲਫਰਡ ਸਿਸਲੇ, ਅਗਸਟ ਰੇਨੋਇਰ, ਐਡਗਰ ਦੇਗਾਸ ਆਦਿ ਸਨ ਜੋ ਚਿੱਤਰਕਾਰੀ ਦੀ ਇਸ ਨਵੀਂ ਸ਼ੈਲੀ ਦੇ ਅਗਵਾਨੂੰ ਸਨ।
ਪ੍ਰਭਾਵਵਾਦ ਤੋਂ ਪਹਿਲਾਂ ਕਲਾ ਵਿਚ ਭੂ-ਦ੍ਰਿਸ਼ ਅਕਸਰ ਕਾਲਪਨਿਕ ਹੁੰਦੇ ਸਨ, ਸਟੂਡੀਓ ਵਿਚ ਚਿੱਤਰੇ ਸੰਪੂਰਨ ਭੂ-ਦ੍ਰਿਸ਼, ਪ੍ਰਭਾਵਵਾਦੀਆਂ ਨੇ ਉਹ ਸਭ ਬਦਲ ਦਿੱਤਾ। ਉਨ੍ਹਾਂ ਨੇ ਬਾਹਰ ਅਤੇ ਮੌਕੇ ’ਤੇ ਚਿੱਤਰਕਾਰੀ ਕੀਤੀ ਅਤੇ ਖੁੱਲ੍ਹੇ ਚੌਗਿਰਦੇ ਵਿਚ ਰੌਸ਼ਨੀ ਦੇ ਪ੍ਰਭਾਵ ਨਾਲ ਬਦਲਦੇ ਰੰਗਾਂ ਨੂੰ ਫੜਿਆ। ਇਸ ਵਿਚ ਇਹ ਸਾਫ਼ ਝਲਕਦਾ ਸੀ ਕਿ ਦਿਨ ਦੇ ਕਿਹੜੇ ਸਮੇਂ ਚੀਜ਼ਾਂ ਨੂੰ ਚਿਤਰਿਆ ਹੈ ਅਤੇ ਮੌਸਮ ਕਿਹੋ ਜਿਹਾ ਸੀ। ਕੈਮਿਲ ਪਿਸਾਰੋ ਦਾ ਕਹਿਣਾ ਸੀ ਕਿ ਅਸਮਾਨ, ਪਾਣੀ, ਸ਼ਾਖਾਵਾਂ, ਜ਼ਮੀਨ ’ਤੇ ਇਕੋ ਸਮੇਂ ਕੰਮ ਕਰੋ, ਹਰ ਚੀਜ਼ ਨੂੰ ਇਕ ਬਰਾਬਰ ਆਧਾਰ ’ਤੇ ਰੱਖਦੇ ਹੋਏ ਰੰਗ ਲਾਉਣ ਤੋਂ ਨਾ ਡਰੋ, ਦਿਲ ਖੋਲ੍ਹ ਕੇ ਅਤੇ ਬੇਝਿਜਕ ਚਿੱਤਰ ਬਣਾਓ। ਇਸੇ ਤਰ੍ਹਾਂ ਹੀ ਅਸੀਂ ਸਹੀ ਪ੍ਰਭਾਵ ਨੂੰ ਫੜ ਸਕਦੇ ਹਾਂ।

ਸੰਪਰਕ: 98146-93368


Comments Off on ਪ੍ਰਭਾਵਵਾਦੀ ਕਲਾ ਅਤੇ ਆਧੁਨਿਕਤਾਵਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.