ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਪੁਲੀਸ ਨੇ ਕਰਫਿਊ ਤੋੜਨ ਵਾਲਿਆਂ ਦੀ ‘ਸੇਵਾ ਕੀਤੀ’

Posted On March - 25 - 2020

ਕਰਫਿਊ ਤੋੜਨ ਵਾਲੇ ਵਿਅਕਤੀ ਨੂੰ ਕਾਨੂੰਨ ਸਿਖਾਉਂਦਾ ਹੋਇਆ ਪੁਲੀਸ ਅਧਿਕਾਰੀ।

ਪੱਤਰ ਪ੍ਰੇਰਕ
ਸਮਰਾਲਾ, 24 ਮਾਰਚ
ਕਰੋਨਾਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਪ੍ਰਸਾਸ਼ਨ ਵੱਲੋਂ ਵਾਰ-ਵਾਰ ਅਨਾਊਸਮੈਂਟ ਕਰ ਕੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਲਗਾਤਾਰ ਚਿਤਾਵਨੀ ਦਿੱਤੀ ਜਾ ਰਹੀ ਹੈ। ਇਸ ਦੇ ਬਾਵਜੂਦ ਕਈ ਵਿਅਕਤੀ ਗੰਭੀਰ ਖ਼ਤਰੇ ਤੋਂ ਬੇਪ੍ਰਵਾਹ ਹੋਏ ਸ਼ਰ੍ਹੇਆਮ ਘਰਾਂ ਤੋਂ ਬਾਹਰ ਜਾ ਕੇ ਘੁੰਮਣ ਦੀ ਆਦਤ ਨੂੰ ਨਹੀਂ ਛੱਡ ਰਹੇ। ਪਿੰਡਾਂ ਵਿਚ ਲੋਕ ਢਾਣੀਆਂ ਬਣਾ ਕੇ ਇਕੱਠ ਕਰ ਕੇ ਤਾਸ਼ ਖੇਡਣ ਵਿਚ ਮਸਤ ਹਨ। ਪੁਲੀਸ ਵੱਲੋਂ ਪਿੰਡਾਂ ਵਿਚ ਵਾਰ-ਵਾਰ ਲੋਕਾਂ ਨੂੰ ਚਿਤਵਾਨੀ ਦਿੱਤੇ ਜਾਣ ਦੇ ਬਾਵਜੂਦ ਜਦੋਂ ਬੇਪਰਵਾਹ ਹੋਏ ਇਨ੍ਹਾਂ ਲੋਕਾਂ ਉੱਤੇ ਪ੍ਰਸਾਸ਼ਨ ਦੇ ਨਿਯਮਾਂ ਦਾ ਕੋਈ ਅਸਰ ਨਹੀਂ ਹੋਇਆ ਤਾਂ ਅਖ਼ੀਰ ਪੁਲੀਸ ਨੇ ਕਈ ਪਿੰਡਾਂ ਵਿਚ ਜਾ ਕੇ ਕਾਰਵਾਈ ਕਰਦੇ ਹੋਏ ਘਰਾਂ ਤੋਂ ਬਾਹਰ ਘੁੰਮ ਰਹੇ ਲੋਕਾਂ ਨੂੰ ਖਦੇੜਨ ਲਈ ਜੰਮ ਕੇ ਡੰਡਾ ਵਰ੍ਹਾਇਆ। ਆਪਣੇ ਪਰਿਵਾਰ ਅਤੇ ਸਮਾਜ ਲਈ ਖ਼ਤਰਾ ਬਣੇ ਹੋਏ ਇਨ੍ਹਾਂ ਲੋਕਾਂ ਨੂੰ ਸਬਕ ਸਿਖਾਉਣ ਲਈ ਪੁਲੀਸ ਨੇ ਪੂਰੀ ਸਖ਼ਤੀ ਵਰਤੀ ਅਤੇ ਢਾਣੀਆਂ ’ਚ ਬੈਠ ਕੇ ਤਾਸ਼ ਖੇਡ ਰਹੇ ਲੋਕਾਂ ਨੂੰ ਕਾਬੂ ਕਰ ਕੇ ਪੁਲੀਸ ਨੇ ਡੰਡੇ ਦੀ ਭਾਸ਼ਾ ‘ਚ ਸਮਝਾਉਂਦੇ ਹੋਏ ਕਾਨੂੰਨ ਦੀ ਪਾਲਣਾ ਦਾ ਸਬਕ ਸਿਖਾਇਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਮਾਜ ਲਈ ਖਤਰਾ ਪੈਦਾ ਕਰ ਰਹੇ ਵਿਅਕਤੀਆਂ ਨੂੰ ਸਬਕ ਸਿਖਾਉਣ ਲਈ ਪੁਲੀਸ ਨੂੰ ਡੰਡਾ ਚਲਾਉਣਾ ਪਿਆ।


Comments Off on ਪੁਲੀਸ ਨੇ ਕਰਫਿਊ ਤੋੜਨ ਵਾਲਿਆਂ ਦੀ ‘ਸੇਵਾ ਕੀਤੀ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.