ਛੋਟਾ ਪਰਦਾ !    ਸਾਡੇ ਕੋਠੇ ਮਗਰ ਲਸੂੜੀਆਂ ਵੇ... !    ਸਦਾਬਹਾਰ ਗਾਇਕ ਸੁਰਿੰਦਰ ਛਿੰਦਾ !    ਵਿਸ਼ਵ ਰੰਗਮੰਚ ਦਿਵਸ ਮੌਕੇ ਅਹਿਦ !    ਅਦਾਕਾਰੀ ’ਚ ਸਰਗਰਮ ਦਿਲਬਾਗ ਸਿੰਘ ਮਾਨਸਾ !    ਮਿਆਰੀ ਗੀਤਾਂ ਦਾ ਸਿਰਜਕ ਸੁਖਪਾਲ ਔਜਲਾ !    ਸੁਖਾਵੇਂ ਇਨਸਾਨੀ ਰਿਸ਼ਤਿਆਂ ਦਾ ਆਨੰਦ !    ਫਰਾਂਸੀਸੀ ਪ੍ਰਭਾਵਵਾਦੀ ਚਿੱਤਰਕਾਰੀ ਲਹਿਰ ਦੇ ਬਾਨੀ !    ਕਿਲ੍ਹੇ ਵਾਲੀ ਦਾਦੀ !    ਇਨਾਮ ਦਾ ਹੱਕਦਾਰ !    

ਪੀਵੀ ਸਿੰਧੂ ਨੇ ਆਂਧਰਾ ਤੇ ਤਿਲੰਗਾਨਾ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ

Posted On March - 27 - 2020

ਨਵੀਂ ਦਿੱਲੀ, 26 ਅਪਰੈਲ
ਵਿਸ਼ਵ ਬੈਡਮਿੰਟਨ ਚੈਂਪੀਅਨ ਖਿਡਾਰੀ ਪੀਵੀ ਸਿੰਧੂ ਨੇ ਕੋਵਿਡ-19 ਨਾਲ ਨਜਿੱਠਣ ਲਈ ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਮੁੱਖ ਮੰਤਰੀ ਰਾਹਤ ਫੰਡਾਂ ਲਈ ਪੰਜ-ਪੰਜ ਲੱਖ ਰੁਪਏ ਦਿੱਤੇ ਹਨ। ਦੁਨੀਆ ਭਰ ਵਿੱਚ ਕਰੋਨਾਵਾਇਰਸ ਨਾਲ 21 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਭਾਰਤ ਵਿੱਚ 600 ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹਨ ਅਤੇ 13 ਜਾਨਾਂ ਜਾ ਚੁੱਕੀਆਂ ਹਨ, ਜਿਸ ਕਾਰਨ ਦੇਸ਼ ਵਿੱਚ 14 ਅਪਰੈਲ ਤੱਕ ਤਾਲਾਬੰਦੀ ਹੈ। ਸਿੰਧੂ ਨੇ ਟਵੀਟ ਕੀਤਾ, “ਮੈਂ ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਾਹਤ ਫੰਡ ਲਈ ਪੰਜ-ਪੰਜ ਲੱਖ ਰੁਪਏ ਦੇ ਰਹੀ ਹਾਂ।” ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਦਾ ਆਪਣੀ ਰੈਂਕਿੰਗ ਦੇ ਆਧਾਰ ’ਤੇ ਟੋਕੀਓ ਓਲੰਪਿਕ ਖੇਡਣਾ ਤੈਅ ਹੈ। ਟੋਕੀਓ ਓਲੰਪਿਕ ਅਗਲੇ ਸਾਲ ਲਈ ਮੁਲਤਵੀ ਕਰ ਦਿੱਤੀ ਗਈ ਹੈ। -ਪੀਟੀਆਈ


Comments Off on ਪੀਵੀ ਸਿੰਧੂ ਨੇ ਆਂਧਰਾ ਤੇ ਤਿਲੰਗਾਨਾ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.