ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਦੋ ਟਰਾਲੀਆਂ ਦੇ ਟਾਇਰਾਂ ਸਮੇਤ ਰਿਮ ਤੇ ਹਿੱਸਾ ਚੋਰੀ

Posted On March - 26 - 2020

ਪਰਮਜੀਤ ਸਿੰਘ
ਫਾਜ਼ਿਲਕਾ, 25 ਮਾਰਚ
ਥਾਣਾ ਸਦਰ ਪੁਲੀਸ ਫਾਜ਼ਿਲਕਾ ਨੇ ਜ਼ਿਲ੍ਹੇ ਦੇ ਪਿੰਡ ਝੁੱਗੇ ਲਾਲ ਸਿੰਘ ਵਾਲਾ ਦੇ ਨੇੜੇ ਸਥਿਤ ਇਕ ਪੈਟਰੋਲ ਪੰਪ ’ਤੇ ਖੜ੍ਹੇ ਟਰਾਲੇ ਅਤੇ ਮੰਡੀ ਲਾਧੂਕਾ ਦੇ ਨੇੜੇ ਇਕ ਮਿਸਤਰੀ ਦੀ ਦੁਕਾਨ ਤੋਂ ਟਰਾਲੀ ਦੇ ਟਾਇਰ ਸਮੇਤ ਰਿੰਮ ਅਤੇ ਹਿੱਸਾ ਚੋਰੀ ਹੋਣ ਸਬੰਧੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਗੁਰਮੇਜ ਸਿੰਘ ਵਾਸੀ ਪਿੰਡ ਝੁੱਗੇ ਲਾਲ ਸਿੰਘ ਨੇ ਦੱਸਿਆ ਕਿ ਉਸ ਨੇ ਟਰੈਕਟਰ ਟਰਾਲੀ ਬਣਾਇਆ ਹੋਇਆ ਹੈ ਅਤੇ 14 ਮਾਰਚ 2020 ਨੂੰ ਆਪਣਾ ਟਰਾਲਾ ਰੋਡ ’ਤੇ ਪਿੰਡ ਦੇ ਨਾਲ ਲਗਦੇ ਪੈਟਰੋਲ ਪੰਪ ’ਤੇ ਖੜ੍ਹਾ ਕੀਤਾ ਸੀ। ਉਸ ਦੱਸਿਆ ਕਿ ਇਸ ਦੌਰਾਨ ਉਸ ਦੇ ਟਰਾਲੇ ਦੇ ਖੱਬੇ ਪਾਸੇ ਵਾਲੇ ਦੋਵੇਂ ਟਾਇਰ ਚੋਰੀ ਹੋ ਗਏ। ਇਸ ਤੋਂ ਇਲਾਵਾ ਇਥੋਂ ਥੋੜੀ ਦੂਰੀ ’ਤੇ ਸਥਿਤ ਮੰਡੀ ਲਾਧੂਕਾ ਦੇ ਬੱਸ ਸਟੈਂਡ ’ਤੇ ਮਿਸਤਰੀ ਤਾਰਾ ਸਿੰਘ ਦੀ ਦੁਕਾਨ ਤੋਂ ਟਰਾਲੀ ਦਾ ਹਿੱਸਾ ਚੋਰੀ ਹੋ ਗਿਆ। ਜਦ ਉਨ੍ਹਾਂ ਨੇ ਮਿਲ ਕੇ ਚੋਰ ਦੀ ਭਾਲ ਕੀਤੀ ਤਾਂ ਪਤਾ ਲੱਗਿਆ ਕਿ ਅਮਰਜੀਤ ਸਿੰਘ ਅਤੇ ਤਰਲੋਕ ਸਿੰਘ ਦੋਵ੍ਹੇਂ ਵਾਸੀ ਪਿੰਡ ਗੁਲਾਮ ਰਸੂਲ ਕੋਲ ਸਾਰਾ ਸਾਮਾਨ ਹੈ। ਪੁਲੀਸ ਨੇ ਹੁਣ ਪੜਤਾਲ ਕਰਨ ਤੋਂ ਬਾਅਦ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਦੋਵ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 379 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।


Comments Off on ਦੋ ਟਰਾਲੀਆਂ ਦੇ ਟਾਇਰਾਂ ਸਮੇਤ ਰਿਮ ਤੇ ਹਿੱਸਾ ਚੋਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.