ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਦੇਸ਼ ਵੰਡ ਦੀ ਚੀਸ ਦਾ ਅਹਿਸਾਸ

Posted On March - 29 - 2020

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ

ਚਰਨਜੀਤ ਸਿੰਘ ਪੰਨੂੰ ਦੀ ਪੁਸਤਕ ‘ਮਿੱਟੀ ਦੀ ਮਹਿਕ’ (ਕੀਮਤ495 ਰੁਪਏ ਸੰਗਮ ਪਬਲਿਸ਼ਰਜ਼, ਸਮਾਣਾ) ਵੱਡਆਕਾਰੀ ਸਫ਼ਰਨਾਮਾ ਹੈ। ਲੇਖਕ ਇੱਕੀ ਪੁਸਤਕਾਂ ਦਾ ਰਚੇਤਾ ਹੈ ਜਿਸ ਵਿਚ ਵੱਖ ਵੱਖ ਦੇਸ਼ਾਂ ਦੇ ਨੌਂ ਸਫ਼ਰਨਾਮੇ ,ਸੱਤ ਕਹਾਣੀ ਸੰਗ੍ਰਹਿ ਤੇ ਪੰਜ ਕਾਵਿ ਪੁਸਤਕਾਂ ਸ਼ਾਮਲ ਹਨ। ਹੱਥਲੀ ਪੁਸਤਕ ਵਿਚ ਉਸ ਨੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਵਿਚ ਦਸ ਦਿਨਾਂ ਦੀ ਯਾਤਰਾ ਨੂੰ ਕਲਮਬੱਧ ਕੀਤਾ ਹੈ। ਦਸ ਅਧਿਆਇ ਹਨ। ਹਰੇਕ ਅਧਿਆਇ ਨੂੰ ਵੱਖ ਵੱਖ ਸਿਰਲੇਖਾਂ ਤਹਿਤ ਪੂਰੀ ਯਾਤਰਾ ਨੂੰ ਵਿਸਥਾਰ ਨਾਲ ਬਿਆਨ ਕੀਤਾ ਹੈ। ਪ੍ਰਸਿੱਧ ਗਲਪਕਾਰ ਚਰਨਜੀਤ ਸਿੰਘ ਗੁਮਟਾਲਾ ਨੇ ਪੁਸਤਕ ਨੂੰ ਗਿਆਨ ਦਾ ਭੰਡਾਰ ਆਖਿਆ ਹੈ। ਇਸ ਗਿਆਨ ਵਿਚ ਪਾਕਿਸਤਾਨ ਵਿਚ ਦੇਸ਼ ਵੰਡ ਪਿੱਛੋਂ ਰਹਿ ਗਏ ਸਿੱਖ ਇਤਿਹਾਸਕ ਸਥਾਨਾਂ ਨੂੰ ਇਤਿਹਾਸ ਸਮੇਤ ਲੇਖਕ ਨੇ ਦਿਲਚਸਪ ਸ਼ੈਲੀ ਵਿਚ ਲਿਖਿਆ ਹੈ। ਯਾਤਰਾ ਲਈ ਤੁਰਨ ਤੋਂ ਲੈ ਕੇ ਵੱਖ ਵੱਖ ਇਤਿਹਾਸਕ ਥਾਵਾਂ ’ਤੇ ਪਹੁੰਚਣ ਤਕ ਦਾ ਪੂਰਾ ਜ਼ਿਕਰ ਹੈ। ਇਸ ਵਿਚ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ, ਉਸ ਦਾ ਹਵਾਲਾ ਦਿੱਤਾ ਹੈ।
ਪੁਸਤਕ ਦਾ ਸਾਰਾ ਬਿਰਤਾਂਤ ਪੜ੍ਹ ਕੇ ਰੂਹ ਖਿੜ ਜਾਂਦੀ ਹੈ। ਲੇਖਕ ਦੇ ਅੱਖੀਂ ਡਿੱਠੇ ਸਥਾਨਾਂ ਵਿਚ ਨਨਕਾਣਾ ਸਾਹਿਬ ਦੇ ਪਾਵਨ ਗੁਰਦੁਆਰੇ, ਜਨਮ ਅਸਥਾਨ ਗੁਰੂ ਰਾਮਦਾਸ ਜੀ, ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਮਹਾਰਾਣੀ ਜਿੰਦਾਂ, ਗੁਰੂ ਹਰਗੋਬਿੰਦ ਸਿੰਘ ਜੀ, ਬੀਬੀ ਕੌਲਾਂ, ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ ਦਾ ਜਨਮ ਸਥਾਨ, ਘੱਲੂਘਾਰਿਆਂ ਵਿਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦਾ ਸਥਾਨ, ਸ਼ਹੀਦ ਭਾਈ ਮਨੀ ਸਿੰਘ ਤੇ ਸ਼ਹੀਦ ਭਾਈ ਤਾਰੂ ਸਿੰਘ ਦੇ ਪ੍ਰਸੰਗ ਅਤੇ ਸਾਰਾ ਸਮਕਾਲੀ ਬਿਰਤਾਂਤ ਪੁਸਤਕ ਵਿਚ ਸ਼ਾਮਲ ਹੈ। ਸਿੱਖ ਰਾਜ ਦੇ ਪਤਨ ਦੀ ਇਤਿਹਾਸਕ ਦਾਸਤਾਨ ਹੈ। ਲੇਖਕ ਪਾਕਿਸਤਾਨ ਦੇ ਪੰਜਾਬੀ ਸਾਹਿਤਕਾਰਾਂ ਨਾਲ ਸੰਵਾਦ ਰਚਾਉਂਦਾ ਹੈ। ਇਸ ਤੋਂ ਇਲਾਵਾ ਛੱਜੂ ਦਾ ਚੁਬਾਰਾ, ਦੁੱਲਾ ਭੱਟੀ ਦਾ ਸਥਾਨ, ਟੋਭਾ ਟੇਕ ਸਿੰਘ, ਲੇਖਕ ਦਾ ਆਪਣਾ ਜਨਮ ਸਥਾਨ ਸਖੀਰਾ ਚੱਕ ਨੰਬਰ 36, ਮਾਂ ਬੋਲੀ ਰਿਸਰਚ ਕੇਂਦਰ ਲਾਹੌਰ, ਪਾਕਿਸਤਾਨ ਵਿਚ ਪੰਜਾਬੀ ਦੀ ਸਥਿਤੀ ਤੇ ਹੋਰ ਵਡਮੁੱਲੀ ਜਾਣਕਾਰੀ ਪੁਸਤਕ ਵਿਚ ਸਮੋਈ ਹੈ। ਸੋਲਾਂ ਪੰਨਿਆਂ ’ਤੇ 64 ਯਾਦਗਾਰੀ ਤਸਵੀਰਾਂ ਹਨ। 1947 ਦੀ ਦੇਸ਼ ਵੰਡ ਦੇ ਕਈ ਪਹਿਲੂ ਪੁਸਤਕ ਵਿਚ ਹਨ। ਸਿੱਖਾਂ ਦਾ ਸਮੁੱਚਾ ਰਾਜਨੀਤਕ ਪ੍ਰਸੰਗ ਪੜ੍ਹਿਆ ਜਾ ਸਕਦਾ ਹੈ। ਸੰਨ ਚੁਰਾਸੀ ਦਾ ਪੰਜਾਬ ਵੀ ਕੁਝ ਪੰਨਿਆਂ ’ਤੇ ਹੈ। ਲੇਖਕ ਵੱਲੋਂ ਦੋਵੇਂ ਪੰਜਾਬਾਂ ਲਈ ਸ਼ੁਭ ਇੱਛਾਵਾਂ ਹਨ। ਇਹ ਸਫ਼ਰਨਾਮਾ ਦੇਸ਼ ਤੇ ਕੌਮਾਂ ਦੇ ਇਤਿਹਾਸ ਦਾ ਬਹੁਮੁੱਲਾ ਦਸਤਾਵੇਜ਼ ਹੈ।
ਸੰਪਰਕ 98148-56160


Comments Off on ਦੇਸ਼ ਵੰਡ ਦੀ ਚੀਸ ਦਾ ਅਹਿਸਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.