ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਦਵਾਈਆਂ ਲਈ ਮੈਡੀਕਲ ਸਟੋਰਾਂ ਉੱਤੇ ਭੀੜ

Posted On March - 26 - 2020

ਨਿੱਜੀ ਪੱਤਰ ਪ੍ਰੇਰਕ
ਧਨੌਲਾ, 25 ਮਾਰਚ
ਬੇਸ਼ੱਕ ਬਰਨਾਲਾ ਜ਼ਿਲ੍ਹੇ ਅੰਦਰ 24 ਘੰਟੇ ਲਈ ਕਰਫਿਊ ਦੇ ਆਰਡਰ ਹਨ ਪਰ ਫਿਰ ਵੀ ਅੱਜ ਸਵੇਰੇ ਵੱਡੀ ਗਿਣਤੀ ਲੋਕ ਦਵਾਈਆਂ ਲੈਣ ਲਈ ਕੈਮਿਸਟਾਂ ਦੀਆਂ ਦੁਕਾਨਾਂ ਅੱਗੇ ਇਕੱਠੇ ਹੋ ਗਏ। ਡਾ. ਸ਼ੰਕਰ ਬਾਂਸਲ ਦੇ ਕਲੀਨਿਕ ਅੱਗੇ ਖੜ੍ਹੇ ਲੋਕਾਂ ਵਿਚੋਂ ਇਕੱਤਰ ਸਿੰਘ ਨੇ ਦੱਸਿਆ ਕਿ ਉਹ ਗਲ਼ਾ ਖਰਾਬ ਹੋਣ ਕਾਰਨ ਦਵਾਈ ਲੈਣ ਆਇਆ ਹੈ ਪਰ ਕੋਈ ਵੀ ਮੈਡੀਕਲ ਸਟੋਰ ਨਹੀਂ ਖੁੱਲ੍ਹਾ। ਬਲਵੀਰ ਸਿੰਘ, ਰਣਵੀਰ ਸਿੰਘ, ਕਾਟੀ ਮਾਨ ਅਤੇ ਕਾਲੂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਸਿਰਫ਼ ਦੋ ਮੁਲਾਜ਼ਮ ਬੈਠੇ ਹਨ ਤੇ ਉਨ੍ਹਾਂ ਕੋਲ ਦਵਾਈਆਂ ਦਾ ਕੋਈ ਪ੍ਰਬੰਧ ਨਹੀਂ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਅੱਠ ਮਹੀਨੇ ਦੇ ਬੱਚੇ ਲਈ ਲੈਕਟੋਜਨ ਦੁੱਧ ਲੈਣ ਲਈ ਭਟਕ ਰਿਹਾ ਹੈ। ਇਸੇ ਦੌਰਾਨ ਇਹ ਲੋਕ ਸਿਵਲ ਹਸਪਤਾਲ ਦੇ ਸਾਹਮਣੇ ਕੌਂਸਲਰ ਸੁਰਜੀਤ ਸਿੰਘ ਸੀਤਾ ਦੇ ਮੈਡੀਕਲ ਸਟੋਰ ਅੱਗੇ ਇਕੱਠੇ ਹੋ ਗਏ। ਸੀਤਾ ਦੀ ਰਿਹਾਇਸ਼ ਮੈਡੀਕਲ ਸਟੋਰ ਦੇ ਉੱਪਰ ਹੋਣ ਕਾਰਨ ਲੋਕਾਂ ਨੇ ਜਦੋਂ ਸ਼ਟਰ ਖੜਕਾਉਣਾ ਬੰਦ ਨਾ ਕੀਤਾ ਤੇ ਮਜਬੂਰਨ ਦੋ ਵਾਰ ਪੁਲੀਸ ਬੁਲਾਉਣੀ ਪਈ। ਵਧੀਕ ਡਿਪਟੀ ਕਮਿਸ਼ਨਰ ਰੂਹੀ ਦੁੱਗ ਨੇ ਆਖਿਆ ਕਿ ਲੋਕਾਂ ਨੂੰ ਹੈਲਪ ਲਾਈਨ ਨੰਬਰ ’ਤੇ ਫੋਨ ਕਰ ਕੇ ਘਰ ਬੈਠੇ ਦਵਾਈਆਂ ਤੇ ਹੋਰ ਜ਼ਰੂਰੀ ਚੀਜ਼ਾਂ ਮੰਗਵਾਉਣੀਆਂ ਚਾਹੀਦੀਆਂ ਹਨ ਕਿਉਂਕਿ ਸਰਕਾਰ ਦੇ ਹੁਕਮਾਂ ਤੋਂ ਬਿਨਾਂ ਕੋਈ ਵੀ ਮੈਡੀਕਲ ਸਟੋਰ ਨਹੀਂ ਖੁੱਲ੍ਹ ਸਕਦਾ।


Comments Off on ਦਵਾਈਆਂ ਲਈ ਮੈਡੀਕਲ ਸਟੋਰਾਂ ਉੱਤੇ ਭੀੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.