ਜਲੰਧਰ: ਪਾਸਪੋਰਟ ਸੇਵਾ ਕੇਂਦਰ ਵਿੱਚ ਕੰਮ ਮੁੜ ਸ਼ੁਰੂ !    ਲੌਕਡਾਊਨ ਫੇਲ੍ਹ, ਸਰਕਾਰ ਅਗਲੀ ਰਣਨੀਤੀ ਦੱਸੇ: ਰਾਹੁਲ !    ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ !    ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪੁੱਜਾ !    ਦੇਸ਼ ’ਚ ਕਰੋਨਾ ਦੇ 6535 ਨਵੇਂ ਮਰੀਜ਼; ਕੁੱਲ ਕੇਸ 145380 !    ਕਾਰ ਦਰੱਖਤ ਨਾਲ ਟਰਕਾਈ, ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ !    ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    

ਝਬਾਲ ਵਿੱਚ ਪੁਲੀਸ ਤੇ ਲੰਗਰ ਵਰਤਾਉਣ ਵਾਲਿਆਂ ’ਤੇ ਹਮਲਾ

Posted On March - 29 - 2020

ਲੋਹਾਰ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਹਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ।

ਪੱਤਰ ਪ੍ਰੇਰਕ
ਤਰਨ ਤਾਰਨ, 28 ਮਾਰਚ
ਝਬਾਲ ਦੀ ਪੱਕਾ ਕਿਲ੍ਹਾ ਆਬਾਦੀ ਦੇ ਲੋੜਵੰਦ ਲੋਕਾਂ ਲਈ ਲੰਗਰ ਵਰਤਾਉਣ ਆਏ ਸਮਾਜ ਸੇਵੀਆਂ ਅਤੇ ਪੁਲੀਸ ’ਤੇ ਲੰਗਰ ਲੈਣ ਆਏ ਲੋਕਾਂ ਨੇ ਹਮਲਾ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਸੋਨੂੰ ਉਰਫ ਪਾਟੋ, ਕੀਤੂ, ਸਨੀ ਅਤੇ ਵਿੱਕੀ ਚਾਰ ਭਰਾਵਾਂ ਤੋਂ ਇਲਾਵਾ 30 ਦੇ ਕਰੀਬ ਅਣਪਛਾਤੇ ਵਿਅਕਤੀ ਸ਼ਾਮਲ ਹਨ| ਪੁਲੀਸ ਨੇ ਝਬਾਲ ਦੇ ਵਾਸੀ ਗੁਰਦੇਵ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਕੁਝ ਸਮਾਜ ਸੇਵਕ ਆਬਾਦੀ ਦੇ ਗਰੀਬ ਲੋਕਾਂ ਨੂੰ ਲੰਗਰ ਵਰਤਾਉਣ ਗਏ ਸਨ। ਇਸ ਦੌਰਾਨ ਲੋਕਾਂ ਨੇ ਲੰਗਰ ਲੈਣ ਲਈ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਮਗਰੋਂ ਲੋਕਾਂ ਨੇ ਪੁਲੀਸ ’ਤੇ ਵੀ ਇੱਟਾਂ-ਵੱਟੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ| ਇਸ ਸਬੰਧੀ ਝਬਾਲ ਪੁਲੀਸ ਨੇ 35 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਦਫ਼ਾ 353, 186, 506 ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ|

ਲੰਗਰ ਵੰਡਣ ਗਏ ਸੇਵਾਦਾਰਾਂ ’ਤੇ ਹਮਲਾ

ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਥਾਣਾ ਗੋਇੰਦਵਾਲ ਸਾਹਿਬ ਅਧੀਨ ਪਿੰਡ ਲੋਹਾਰ ਵਿਚ ਦਲਿਤ ਬਸਤੀ ਵਿਚ ਲੰਗਰ ਵੰਡ ਰਹੇ ਸਮਾਜ ਸੇਵਕਾਂ ’ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪੁਲੀਸ ਚੌਕੀ ਡੇਹਰਾ ਸਾਹਿਬ ਦੇ ਇੰਚਾਰਜ ਇੰਸਪੈਕਟਰ ਸੋਨੇ ਨੇ ਦੱਸਿਆ ਕਿ ਮਹਿਤਾ ਕਾਲੂ ਸੇਵਾ ਸੁਸਾਇਟੀ ਦੀ ਟੀਮ ਜਦੋਂ ਪਿੰਡਾਂ ਵਿਚ ਲੰਗਰ ਵੰਡਣ ਗਈ ਤਾਂ ਪਿੰਡ ਲੋਹਾਰ ’ਚ ਕੁਝ ਵਿਅਕਤੀਆਂ ਨੇ ਹੁੱਲੜਬਾਜ਼ੀ ਕਰਦਿਆਂ ਸੇਵਾਦਾਰਾਂ ’ਤੇ ਥੋੜ੍ਹਾ ਲੰਗਰ ਦੇਣ ਦੇ ਦੋਸ਼ ਲਾਏ। ਉਨ੍ਹਾਂ ਲੰਗਰ ਵਾਲੀ ਗੱਡੀ ਉੱਪਰ ਇਟਾਂ ਰੋੜ੍ਹਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਗੱਡੀ ਦੇ ਸ਼ੀਸ਼ੇ ਟੁੱਟ ਗਏ ਅਤੇ ਇਕ ਸੇਵਾਦਾਰ ਜ਼ਖ਼ਮੀ ਹੋ ਗਿਆ। ਮੌਕੇ ’ਤੇ ਮੌੌਜੂਦ ਪੁਲੀਸ ਪਾਰਟੀ ਨੇ ਸਥਿਤੀ ’ਤੇ ਕਾਬੂ ਪਾਇਆ। ਡੀਐੱਸਪੀ ਗੋਇੰਦਵਾਲ ਸਾਹਿਬ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਾਂਚ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Comments Off on ਝਬਾਲ ਵਿੱਚ ਪੁਲੀਸ ਤੇ ਲੰਗਰ ਵਰਤਾਉਣ ਵਾਲਿਆਂ ’ਤੇ ਹਮਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.