ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਚਮਤਕਾਰੀ ਰੁੱਖ ਸੁਹਾਂਜਣਾ

Posted On March - 21 - 2020

ਬੀ. ਕੇ. ਸਿੰਘ

ਸੁਹਾਂਜਣਾ ਰੁੱਖ ਨੂੰ ਹਿੰਦੀ ਵਿਚ ਸਹਿਜਨ, ਅੰਗਰੇਜ਼ੀ ਵਿਚ ’ਹੌਰਸ ਟ੍ਰੀ’ ਮੋਰਿੰਗਾ ਓਲੀਫੇਰਾ, ਡਰੱਮ ਸਟਿੱਕ ਆਦਿ ਨਾਲ ਜਾਣਿਆ ਜਾਂਦਾ ਹੈ। ਇਸ ਵਿਚ ਵਿਟਾਮਿਨ, ਪ੍ਰੋਟੀਨ, ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਵਿਟਾਮਿਨ ਸੀ, ਏ, ਬੀ-ਕੰਪਲੈਕਸ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਹ ਦੁਨੀਆਂ ਦਾ ਬਹੁਤ ਵਧੀਆ ਮਲਟੀ ਵਿਟਾਮਿਨ ਹੈ। ਇਸ ਵਿਚ ਵਿਟਾਮਿਨ ਸੀ ਸੰਗਤਰੇ ਨਾਲੋਂ 7 ਗੁਣਾ, ਵਿਟਾਮਿਨ ਏ ਗਾਜਰ ਤੋਂ 4 ਗੁਣਾ, ਕੈਲਸ਼ੀਅਮ ਦੁੱਧ ਤੋਂ 4 ਗੁਣਾ, ਪੋਟਾਸ਼ੀਅਮ ਕੇਲੇ ਤੋਂ 3 ਗੁਣਾ ਅਤੇ ਪ੍ਰੋਟੀਨ ਦਹੀ ਤੋਂ 3 ਗੁਣਾ ਵੱਧ ਦੱਸਿਆ ਗਿਆ ਹੈ। ਇਸ ਦੇ ਬੀਜ ਚਬਾਉਣ ਵੇਲੇ ਕੌੜੇ ਤੇ ਬਾਅਦ ਵਿਚ ਮੂੰਹ ਮਿੱਠਾ-ਮਿੱਠਾ ਤੇ ਤਰੋਤਾਜ਼ਾ ਕਰ ਦਿੰਦੇ ਹਨ। ਇਹ ਰੁੱਖ 10 ਤੋਂ 15 ਫੁੱਟ ਉੱਚਾ ਹੁੰਦਾ ਹੈ। ਫਰਵਰੀ ਵਿਚ ਇਸ ਨੂੰ ਫੁੱਲ ਲੱਗਦੇ ਹਨ ਤੇ ਮਾਰਚ-ਅਪਰੈਲ ਵਿਚ ਫਲੀਆਂ ਲੱਗ ਜਾਂਦੀਆਂ ਹਨ। ਇਸ ਰੁੱਖ ਦੇ ਪੱਤਿਆਂ, ਟਾਹਣੀਆਂ, ਫੁੱਲਾਂ ਆਦਿ ਦਾ ਸੇਵਨ ਤੁਹਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾ ਸਕਦਾ ਹੈ ਤੇ ਆਉਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਰ ਸਕਦਾ ਹੈ। ਇਸਦੇ ਸੇਵਨ ਨਾਲ ਤੁਹਾਡੀ ਚਮੜੀ ਤੰਦਰੁਸਤ ਤੇ ਚਮਕਦੀ ਰਹੇਗੀ। ਸ਼ਰਤ ਇਹ ਹੈ ਕਿ ਇਸ ਨੂੰ ਰੋਜ਼ਾਨਾ ਖੁਰਾਕ ਜਿਵੇ ਚਾਹ, ਸਬਜ਼ੀ, ਪਾਊਡਰ, ਆਚਾਰ ਆਦਿ ਦੇ ਰੂਪ ਵਿਚ ਸ਼ਾਮਲ ਕਰੋ। ਇਹ ਕੋਈ ਦਵਾਈ ਨਹੀਂ ਹੈ, ਬਲਕਿ ਰੋਜ਼ਾਨਾ ਦੀ ਪੌਸ਼ਟਿਕ ਖੁਰਾਕ ਹੈ। ਕਈ ਲੋਕਾਂ ਨੇ ਇਸ ਨੂੰ ਦਵਾਈ ਸਮਝ ਲਿਆ ਹੈ ਤੇ ਦਿਨਾਂ ਵਿਚ ਹੀ ਜਵਾਨ ਤੇ ਤੰਦਰੁਸਤ ਹੋਣ ਦੇ ਭਰਮ-ਭੁਲੇਖੇ ਪਾਲ ਕੇ ਥੋੜ੍ਹਾ ਸਮਾਂ ਇਸ ਦੀ ਵਰਤੋਂ ਕਰਕੇ ਇਸਦਾ ਸੇਵਨ ਬੰਦ ਕਰ ਦਿੰਦੇ ਹਨ ਜੋ ਬਹੁਤ ਵੱਡੀ ਭੁੱਲ ਹੈ। ਇਸ ਦਾ ਸੇਵਨ ਸਾਰੀ ਉਮਰ ਕਰਦੇ ਰਹਿਣ ਨਾਲ ਹੀ ਇਸਦੇ ਫਾਇਦੇ ਪ੍ਰਾਪਤ ਹੁੰਦੇ ਹਨ।
ਸੁਹਾਂਜਣਾ ਵਿਚ ਮੌਜੂਦ ਵਿਟਾਮਿਨਾਂ ਵਿਚ ਵਿਟਾਮਿਨ ਏ ਮੁੱਖ ਹੈ ਜੋ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਹੱਡੀਆਂ,ਦੰਦਾਂ ਨੂੰ ਸਿਹਤਮੰਦ ਰੱਖਦਾ ਹੈ। ਵਿਟਾਮਿਨ ਏ ਚਮੜੀ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਵਿਚ ਕਾਫ਼ੀ ਕਾਰਗਰ ਹੈ।
ਇਸ ਵਿਚ ਵਿਟਾਮਿਨ ਸੀ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਦਿਮਾਗ਼ ਨੂੰ ਸੰਦੇਸ਼ ਪਹੁੰਚਾਉਣ ਵਾਲੀਆਂ ਨਾੜਾਂ ਨੂੰ ਤਾਕਤ ਦਿੰਦਾ ਹੈ। ਹੱਡੀਆਂ ਜੋੜਨ ਵਾਲਾ ਕੋਲਾਜੇਨ ਪਦਾਰਥ ਪੈਦਾ ਕਰਦਾ ਹੈ। ਇਹ ਖੁੂਨ ਦਾ ਸੰਚਾਰ ਠੀਕ ਕਰਦਾ ਹੈ। ਲਿਗਾਮੈਂਟ,ਕਾਰਟੀਲੇਜ਼ ਅਤੇ ਕੋਲੈਸਟਰੋਲ ਨੂੰ ਕੰਟਰੋਲ ਵਿਚ ਰੱਖਦਾ ਹੈ। ਸਰੀਰ ਵਿਚ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਜ਼ੁਕਾਮ, ਖੰਘ ਆਦਿ ਤਕਲੀਫ਼ਾਂ ਦਾ ਖਾਤਮਾ ਕਰਦਾ ਹੈ। ਕੈਂਸਰ ਦੀ ਰੋਕਥਾਮ ਵਿਚ ਵੀ ਵਿਟਾਮਿਨ ਸੀ ਬੇਹੱਦ ਸਹਾਈ ਹੁੰਦਾ ਹੈ।
ਵਿਟਾਮਿਨ ਈ ਕੈਂਸਰ, ਦਿਲ ਦੇ ਰੋਗ, ਭੁੱਲਣ ਦੀ ਬਿਮਾਰੀ, ਅੱਖਾਂ ਦਾ ਮੋਤੀਆ ਆਦਿ ਨਹੀਂ ਹੋਣ ਦਿੰਦਾ। ਔਰਤਾਂ ਤੇ ਮਰਦਾਂ ਦਾ ਬਾਂਝਪਣ ਦੂਰ ਹੁੰਦਾ ਹੈ, ਜਿਗਰ ਤੇ ਪਿੱਤੇ ਦੇ ਰੋਗ ਤੋਂ ਛੁਟਕਾਰਾ ਦਿੰਦਾ ਹੈ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ।
ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਕੈਲਸ਼ੀਅਮ ਦੀ ਜ਼ਰੂਰਤ ਹਰ ਉਮਰ ਵਰਗ ਦੇ ਲੋਕਾਂ ਨੂੰ ਹੁੰਦੀ ਹੈ ਜੋ ਇਸ ਰਾਹੀਂ ਪੂਰੀ ਕੀਤੀ ਜਾ ਸਕਦੀ ਹੈ। ਪੋਟਾਸ਼ੀਅਮ, ਮਾਸਪੇਸ਼ੀਆਂ ਦਾ ਸੁੰਗੜਨਾ, ਦਿਲ ਦੀ ਧੜਕਣ ਘਟਣ ’ਤੇ ਲਾਭਕਾਰੀ ਅਤੇ ਦਿਲ ਤੇ ਪੇਟ ਦੀ ਕਿਰਿਆ ਵਿਚ ਸੁਧਾਰ ਕਰਦਾ ਹੈ।
ਇਸ ਵਿਚ ਫਾਈਬਰ ਤੇ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ।
ਆਇਰਨ ਦੀ ਮਦਦ ਨਾਲ ਹੀਮੋਗਲੋਬਿਨ ਤੇ ਆਕਸੀਜਨ ਸਰੀਰ ਨੂੰ ਮਿਲਦੀ ਹੈ। ਜੇ ਸਰੀਰ ਨੂੰ ਇਕ ਪੌਦੇ ਵਿਚ ਇੰਨਾ ਕੁਝ ਮਿਲ ਸਕਦਾ ਹੈ ਤਾਂ ਸਰੀਰ ਦੀ ਕਾਇਆ ਕਲਪ ਕਿਉਂ ਨਹੀਂ ਹੋਵੇਗੀ।
ਦੱਖਣੀ ਭਾਰਤ ਦੇ ਲੋਕ ਸਾਰੀ ਉਮਰ ਇਸ ਦਾ ਸੇਵਨ ਕਰਦੇ ਹਨ। ਉੱਥੇ ਘਰ-ਘਰ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਫੁੱਲਾਂ ਦੀ ਬੱਚਿਆਂ ਨੂੰ ਚਟਣੀ ਬਣਾ ਕੇ ਦਿਉ, ਉਨ੍ਹਾਂ ਨੂੰ ਸਾਰੀ ਉਮਰ ਚੇਚਕ ਨਹੀਂ ਹੋਵੇਗੀ। ਫੁੱਲਾਂ ਦਾ ਪਾਊਡਰ ਬਣਾ ਕੇ ਇਕ ਮਹੀਨਾ ਲਓ, ਚਿਹਰਾ ਲਾਲ ਸੁਰਖ ਹੋ ਜਾਵੇਗਾ। ਇਸਦੇ ਲਗਾਤਾਰ ਸੇਵਨ ਨਾਲ ਸਰੀਰ ਚੁਸਤ ਹੋ ਜਾਂਦਾ ਹੈ ਅਤੇ ਜਲਦੀ ਕਿਤੇ ਕੋਈ ਬਿਮਾਰੀ ਵੀ ਨੇੜੇ ਨਹੀਂ ਆਉਂਦੀ।
ਸੁਹਾਂਜਣਾ ਕੈਂਸਰ ਲਈ ਫਾਇਦੇਮੰਦ ਹੈ, ਖ਼ਾਸ ਕਰਕੇ ਉਨ੍ਹਾਂ ਲਈ ਜੋ ਕੀਮੋਥੈਰੇਪੀ ਵਿਚੋਂ ਲੰਘ ਰਹੇ ਹਨ। ਇਸ ਨਾਲ ਜ਼ਖਮ ਜਲਦੀ ਭਰਦੇ ਹਨ। ਚਮੜੀ ’ਤੇ ਦਾਗ ਧੱਬੇ ਨਹੀਂ ਪੈਂਦੇ, ਛੇਤੀ ਝੁਰੜੀਆਂ ਨਹੀਂ ਪੈਂਦੀਆਂ। ਇਸਦੇ ਸੇਵਨ ਨਾਲ ਬਦਹਜ਼ਮੀ, ਅੱਧਾ ਸਿਰ ਦੁਖਣਾ, ਨੀਂਦ ਨਾ ਆਉਣਾ ਆਦਿ ਰੋਗਾਂ ਤੋਂ ਬਚੇ ਰਹਿੰਦੇ ਹਾਂ।
ਜੇ ਬੱਚਾ ਜ਼ਿਆਦਾ ਸੁਸਤ ਹੋਵੇ, ਪੜ੍ਹਨ ਵੇਲੇ ਸੌਣ ਲੱਗਦਾ ਹੈ, ਪੜ੍ਹਨ ਵਿਚ ਇਕਾਗਰਤਾ ਦੀ ਘਾਟ ਹੋਵੇ ਤਾਂ ਲਗਾਤਾਰ ਬੱਚੇ ਨੂੰ ਇਹ ਦੇਵੋ, ਬੱਚਾ ਤੰਦਰੁਸਤ ਹੋ ਜਾਵੇਗਾ। ਇਹ ਲਿਵਰ ਨੂੰ ਫੈਟੀ ਹੋਣ ਤੋਂ ਬਚਾਉਂਦਾ ਹੈ। ਇਸ ਦੀਆਂ ਫਲੀਆਂ ਦਾ ਸੂਪ ਭੁੱਖ ਵਧਾਉਂਦਾ ਹੈ। ਬੇਔਲਾਦ ਨੂੰ ਜੇ ਗਰਭਧਾਰਨ ਵਿਚ ਮੁਸ਼ਕਿਲ ਆ ਰਹੀ ਹੋਵੇ ਤਾਂ ਇਸਦੇ ਸੇਵਨ ਨਾਲ ਬੱਚੇਦਾਨੀ ਦੀ ਸੋਜ਼ ਹਟੇਗੀ ਤੇ ਬੱਚੇਦਾਨੀ ਨੂੰ ਤਾਕਤ ਮਿਲੇਗੀ।
ਜਦੋਂ ਇਸਦੇ ਫੁੱਲਾਂ ਦਾ ਮੌਸਮ ਹੁੰਦਾ ਹੈ,ਉਦੋਂ ਫੁੱਲ ਸਾਂਭ ਕੇ ਰੱਖ ਲਵੋ। ਪਸ਼ੂਆਂ ਨੂੰ ਇਸ ਦਾ ਚਾਰਾ ਬਣਾ ਕੇ ਪਾਉਣਾ ਸ਼ੁਰੂ ਕਰੋ। ਦੁੱਧ ਵੀ ਪੌਸ਼ਟਿਕ ਹੋਵੇਗਾ ਤੇ ਪਸ਼ੂ ਵੀ ਬਿਮਾਰੀਆਂ ਤੋਂ ਬਚਿਆ ਰਹੇਗਾ। ਇਸ ਦੀਆਂ ਫਲੀਆਂ ਦਾ ਤੁਸੀਂ ਆਚਾਰ ਬਣਾ ਸਕਦੇ ਹੋ। ਇਸ ਆਚਾਰ ਦਾ ਸੇਵਨ ਕਰਦੇ ਰਹੋ ਤੇ ਸਿਹਤ ਵੀ ਕਾਇਮ ਰੱਖੋ। ਇਹ ਗੱਲ ਜ਼ਰੂਰ ਦਿਮਾਗ਼ ਵਿਚ ਰੱਖੋ ਕਿ ਕੋਈ ਵੀ ਬਿਮਾਰੀ ਦਿਨਾਂ ਵਿਚ ਠੀਕ ਨਹੀਂ ਹੁੰਦੀ। 5-10 ਸਾਲ ਪੁਰਾਣੀ ਬਿਮਾਰੀ ਨੂੰ ਠੀਕ ਹੋਣ ਵਿਚ ਸਮਾਂ ਤਾਂ ਲੱਗਦਾ ਹੀ ਹੈ। ਸੋ ਸੁਹਾਂਜਣਾ ਦੇ ਬੂਟੇ ਨੂੰ ਮਾਰਚ ਵਿਚ ਲਗਾਕੇ ਇਸਦਾ ਪਾਲਣ ਪੋਸ਼ਣ ਕਰੋ, ਫਿਰ ਇਹ ਸਾਰੀ ਉਮਰ ਤੁਹਾਡੇ ਸਰੀਰ ਦੀ ਸਾਂਭ ਸੰਭਾਲ ਕਰੇਗਾ।

ਸੰਪਰਕ: 98726-10005


Comments Off on ਚਮਤਕਾਰੀ ਰੁੱਖ ਸੁਹਾਂਜਣਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.