ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਘਰ ਦੀ ਛੱਤ ਉਪਰ ਸਬਜ਼ੀਆਂ ਦੀ ਕਾਸ਼ਤ ਦੇ ਨੁਕਤੇ

Posted On March - 14 - 2020

ਵੀਰਪਾਲ ਕੰਬੋਜ

ਅੱਜ-ਕੱਲ੍ਹ ਕਿਸਾਨ ਫਲਾਂ ਅਤੇ ਸਬਜ਼ੀਆਂ ਤੋਂ ਵੱਧ ਝਾੜ ਲੈਣ ਲਈ ਵੱਧ ਤੋਂ ਵੱਧ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਹਨ ਜੋ ਕਿ ਸਾਡੀ ਸਿਹਤ ਲਈ ਹਾਨੀਕਾਰਕ ਸਿਧ ਹੋ ਸਕਦੇ ਹਨ। ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੇ ਬੁਰੇ ਪ੍ਰਭਾਵਾਂ ਤੋਂ ਮੁਕਤੀ ਪਾਉਣ ਲਈ ਲੋਕਾਂ ਨੂੰ ਆਪਣੇ ਘਰਾਂ ਵਿਚ ਸਬਜ਼ੀਆਂ ਉਗਾਉਣੀਆਂ ਚਾਹੀਦੀਆਂਂ ਹਨ। ਜਿਨ੍ਹਾਂ ਘਰਾਂ ਵਿਚ ਜਗ੍ਹਾ ਦੀ ਘਾਟ ਹੈ, ਉਨ੍ਹਾਂ ਨੂੰ ਘਰ ਦੀਆਂ ਛੱਤਾਂ ’ਤੇ ਸਬਜ਼ੀਆਂ ਉਗਾਉਣੀਆਂ ਚਾਹੀਦੀਆਂ ਹਨ। ਸਿਹਤ ਲਈ ਇਹ ਤਰੀਕਾ ਕਾਫ਼ੀ ਲਾਹੇਵੰਦ ਸਾਬਿਤ ਹੋ ਸਕਦਾ ਹੈ। ਘਰ ਦੀਆਂ ਔਰਤਾਂ ਨੂੰ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣਾ ਸਮਾਂ ਬਾਕਾਇਦਾ ਤੌਰ ’ਤੇ ਆਪਣੀ ਘਰ ਦੀ ਬਗ਼ੀਚੀ ਨੂੰ ਦੇਣਾ ਚਾਹੀਦਾ ਹੈ। ਇਸ ਵਿਚ ਉਹ ਆਪਣੇ ਪਰਿਵਾਰ ਲਈ ਸਬਜ਼ੀਆਂ ਬੀਜਣ ਦਾ ਕੰਮ ਕਰਨ ਸ਼ਹਿਰਾਂ ਵਿਚ ਜਿਹੜੇ ਫਲ ਅਤੇ ਸਬਜ਼ੀਆਂ ਮਿਲਦੇ ਹਨ, ਉਨ੍ਹਾਂ ਦਾ ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਕਿਸ ਤਰ੍ਹਾਂ ਉਗਾਏ ਜਾਂਦੇ ਹਨ। ਇਸ ਲਈ ਅਸੀਂ ਆਪਣੇ ਘਰ ਵਿਚ ਰਸਾਇਣ ਮੁਕਤ ਸਬਜ਼ੀਆਂ ਉਗਾ ਸਕਦੇ ਹਾਂ। ਅਸੀਂ ਆਪਣੇ ਘਰ ਦੀ ਛੱਤ ਉੱਪਰ ਗ਼ਮਲੇ ਰੱਖ ਕੇ ਉਸ ਵਿੱਚ ਸਬਜ਼ੀਆਂ ਉਗਾ ਸਕਦੇ ਹਾਂ। ਬਾਜ਼ਾਰ ਵਿਚੋਂ ਪਨੀਰੀ ਬੀਜਣ ਵਾਲੀਆਂ ਟਰੇਆਂ ਲੈ ਕੇ ਪਨੀਰੀ ਉਗਾ ਸਕਦੇ ਹਾਂ। ਜੇ ਅਸੀਂ ਗ਼ਮਲਿਆਂ ਉਪਰ ਖ਼ਰਚ ਨਹੀਂ ਕਰਨਾ ਚਾਹੁੰਦੇ ਤਾਂ ਘਰ ਵਿੱਚ ਹੀ ਪਈਆਂ ਟੁੱਟੀਆਂ ਬਾਲਟੀਆਂ, ਡਸਟਬਿਨ, ਪੁਰਾਣੇ ਬੱਠਲ ਅਤੇ ਪਾਣੀ ਵਾਲੇ ਪੁਰਾਣੇ ਟੱਬਾਂ ਵਿੱਚ ਮਿੱਟੀ ਪਾ ਕੇ ਸਬਜ਼ੀਆਂ ਬੀਜ ਸਕਦੇ ਹਾਂ। ਪੁਰਾਣੀਆਂ ਬੋਰੀਆਂ ਵਿੱਚ ਵੀ ਮਿੱਟੀ ਭਰ ਕੇ ਮੌਸਮ ਦੇ ਹਿਸਾਬ ਨਾਲ ਸਬਜ਼ੀਆਂ ਉਗਾ ਸਕਦੇ ਹਾਂ। ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਭਾਲੂ ਮਿੱਟੀ ਅਤੇ ਇੱਕ ਹਿੱਸਾ ਡੀਕੰਪੋਸਡ ਗਾਂ ਦਾ ਗੋਬਰ ਚੰਗੀ ਤਰ੍ਹਾਂ ਮਿਲਾ ਦੇਣਾ ਚਾਹੀਦਾ ਹੈ। ਮਿੱਟੀ ਵਿੱਚ ਉਲੀ਼ ਨਾਸ਼ਕ ਪਾਊਡਰ ਥਾਇਓਫਿਨੇਟ ਦਾ ਛਿੜਕਾ ਵੀ ਕਰਨਾ ਚਾਹੀਦਾ ਹੈ। ਇਸ ਦੀ ਥਾਂ ਦਾਲ ਚੀਨੀ ਦਾ ਪ੍ਰਯੋਗ ਵੀ ਕਰ ਸਕਦੇ ਹੋ।

ਸੰਪਰਕ: 97810-00909


Comments Off on ਘਰ ਦੀ ਛੱਤ ਉਪਰ ਸਬਜ਼ੀਆਂ ਦੀ ਕਾਸ਼ਤ ਦੇ ਨੁਕਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.