ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਖੇਤੀ ਵਿਕਾਸ ਵਿਚ ਕਿਸਾਨ ਮੇਲਿਆਂ ਦੀ ਅਹਿਮ ਭੂਮਿਕਾ

Posted On March - 7 - 2020

ਡਾ. ਰਣਜੀਤ ਸਿੰਘ

ਪੰਜਾਬ ਅਜਿਹਾ ਸੂਬਾ ਹੈ ਜਿੱਥੇ ਸਾਰੇ ਦੇ ਸਾਰੇ ਛੇ ਮੌਸਮ ਆਉਂਦੇ ਹਨ ਤੇ ਸਾਰੀ ਧਰਤੀ ਸੇਂਜੂ ਹੈ। ਪੰਜਾਬ ਦੇ ਕਿਸਾਨ ਮਿਹਨਤੀ ਹਨ ਤੇ ਹਮੇਸ਼ਾਂ ਨਵੇਂ ਢੰਗ ਤਰੀਕੇ ਅਪਣਾਉਣ ਲਈ ਤਿਆਰ ਰਹਿੰਦੇ ਹਨ। ਉਹ ਮਿਹਨਤ ਕਰਨਾ ਆਪਣਾ ਧਰਮ ਸਮਝਦੇ ਹਨ। ਵਧੀਆ ਖਾਣਾ ਤੇ ਪਹਿਨਣਾ ਉਨ੍ਹਾਂ ਦਾ ਸ਼ੌਕ ਹੈ। ਆਪਣੇ ਮਨ ਪ੍ਰਚਾਵੇ ਲਈ ਬਦਲਦੇ ਮੌਸਮਾਂ ਅਨੁਸਾਰ ਮੇਲਿਆਂ ਦਾ ਆਨੰਦ ਲੈਂਦੇ ਹਨ। ਸਮੇਂ ਦੇ ਬਦਲਣ ਨਾਲ ਇਨ੍ਹਾਂ ਮੇਲਿਆਂ ਦਾ ਸਰੂਪ ਬਦਲ ਗਿਆ ਹੈ। ਮੇਲੇ ਜਾਣ ਦੇ ਸ਼ੌਕ ਦਾ ਲਾਭ ਉਠਾਉਂਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਿਸਾਨ ਮੇਲਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੇਲੇ ਵਿਚ ਕਿਸਾਨਾਂ ਦੇ ਮਨੋਰੰਜਨ ਦੇ ਨਾਲੋ ਨਾਲ ਗਿਆਨ ਪ੍ਰਾਪਤੀ ਦਾ ਪ੍ਰਬੰਧ ਕੀਤਾ ਗਿਆ।
ਪੀਏਯੂ ਦੇ ਕਿਸਾਨ ਮੇਲਿਆਂ ਦੀ ਪੰਜਾਬ ਦੀ ਖੇਤੀ ਦੇ ਵਿਕਾਸ ਵਿਚ ਅਹਿਮ ਭੂਮਿਕਾ ਹੈ। ਪਿਛਲੀ ਅੱਧੀ ਸਦੀ ਤੋਂ ਬਿਨਾਂ ਨਾਗਾ ਇਹ ਮੇਲੇ ਦੇਖਣ ਪੰਜਾਬ ਦੇ ਕਿਸਾਨ ਹੁੰਮ-ਹੁਮਾ ਕੇ ਆਉਂਦੇ ਹਨ। ਕਿਸਾਨ ਮੇਲਿਆਂ ਰਾਹੀਂ ਕਿਸਾਨ ਨਵੀਂਆਂ ਖੇਤੀ ਖੋਜਾਂ ਤੋਂ ਜਾਣੂ ਹੋਣ ਦੇ ਨਾਲ-ਨਾਲ ਆਪਣੀਆਂ ਸਮੱਸਿਆਵਾਂ ਦੇ ਹੱਲ ਵੀ ਲੱਭਦੇ ਹਨ। ਇਸ ਦੌਰਾਨ ਮਾਹਿਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸਾਨਾਂ ਨੂੰ ਨਵੀਆਂ ਖੋਜਾਂ ਬਾਰੇ ਤਰਕਪੂਰਨ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਕਿਸਾਨ ਮਾਰੂ ਜ਼ਹਿਰਾਂ ਦੀ ਗ਼ੈਰ-ਸਿਫ਼ਾਰਸ਼ੀ ਵਰਤੋਂ ਘਟਾ ਦੇਣ।
ਇਸ ਵਰ੍ਹੇ ਗੁਰਦਾਸਪੁਰ ਅਤੇ ਫ਼ਰੀਦਕੋਟ ਦਾ ਮੇਲਾ 12 ਮਾਰਚ ਨੂੰ, ਰੌਣੀ 17, ਲੁਧਿਆਣਾ ਦਾ ਮੁੱਖ ਮੇਲਾ 20-21 ਅਤੇ ਬਠਿੰਡਾ ਦਾ ਮੇਲਾ 25 ਮਾਰਚ ਹੋਵੇਗਾ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਕਿਸਾਨ ਹੋਵੇਗਾ ਜਿਹੜਾ ਇਨ੍ਹਾਂ ਮੇਲਿਆਂ ਵਿਚ ਨਹੀਂ ਆਇਆ ਹੋਵੇਗਾ। ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੇ ਬੀਜ ਲਗਭਗ ਸਾਰੇ ਕਿਸਾਨਾਂ ਨੇ ਇਸੇ ਯੂਨੀਵਰਸਿਟੀ ਤੋਂ ਹੀ ਪ੍ਰਾਪਤ ਕੀਤੇ ਹਨ। ਕਿਸਾਨ ਮੇਲੇ ਵਿਚ ਉਹ ਨਵੇਂ ਬੀਜ ਹੀ ਨਹੀਂ ਖ਼ਰੀਦਦੇ ਸਗੋਂ ਯੂਨੀਵਰਸਿਟੀ ਵਲੋਂ ਪ੍ਰਕਾਸ਼ਤ ਕਿਤਾਬਾਂ ਵੀ ਵੱਡੀ ਗਿਣਤੀ ਵਿਚ ਖ਼ਰੀਦਦੇ ਹਨ। ਨਵੇਂ ਬੀਜਾਂ ਦੇ ਨਾਲ-ਨਾਲ ਇਕ ਦਿਨ ਵਿਚ ਵਿਕਣ ਵਾਲੀਆਂ ਕਿਤਾਬਾਂ ਦਾ ਵੀ ਇਹ ਮੇਲੇ ਹਰ ਵਰ੍ਹੇ ਨਵਾਂ ਕੀਰਤੀਮਾਨ ਸਥਾਪਿਤ ਕਰਦੇ ਹਨ। ਜੇ ਸਾਰੇ ਮੇਲਿਆਂ ਅਤੇ ਲਗਾਏ ਜਾਂਦੇ ਖੇਤ ਦਿਵਸਾਂ ਦੇ ਅੰਕੜਿਆਂ ਨੂੰ ਜੋੜਿਆ ਜਾਵੇ ਤਾਂ ਘੱਟੋ-ਘੱਟ ਹਰ ਵਰ੍ਹੇ ਦਸ ਲੱਖ ਕਿਸਾਨ ਯੂਨੀਵਰਸਿਟੀ ਦੇ ਸੰਪਰਕ ਵਿਚ ਆਉਂਦੇ ਹਨ। ਭਾਰਤ ਵਿਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿਚ ਸ਼ਾਇਦ ਹੀ ਕੋਈ ਹੋਰ ਸੰਸਥਾ ਹੋਵੇਗੀ ਜਿਸ ਦੇ ਕਿਸਾਨਾਂ ਨਾਲ ਇੰਨੇ ਨੇੜਲੇ ਸਬੰਧ ਹੋਣਗੇ। ਇਸੇ ਕਰ ਕੇ ਪੀਏਯੂ ਨੂੰ ਦੇਸ਼ ਦੀ ਉੱਤਮ ਖੇਤੀ ਯੂਨੀਵਰਸਿਟੀ ਮੰਨਿਆ ਜਾਂਦਾ ਹੈ।
ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਲਿਖ ਕੇ ਲਿਆਉਣ ਤੇ ਸਬੰਧਿਤ ਮਾਹਿਰ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇ। ਮੇਲੇ ਵਿਚ ਕਿੱਥੇ ਕੀ ਹੈ ਇਹ ਦਰਸਾਉਂਦੇ ਪਰਚੇ ਮੁੱਖ ਥਾਵਾਂ ’ਤੇ ਲਗਾਏ ਜਾਣ। ਅੱਜ ਬਾਕੀ ਕੰਮਾਂ ਦੀ ਤਰ੍ਹਾਂ ਹੀ ਖੇਤੀ ਵੀ ਸੌਖ ਵੱਲ ਹੋ ਤੁਰੀ ਹੈ, ਇਸ ਲਈ ਹੱਥੀਂ ਕੰਮ ਕਰਨ ਦੀ ਬਦਲ ਵਜੋਂ ਬਣਾਈਆਂ ਮਸ਼ੀਨਾਂ ਬਾਰੇ ਢੁੱਕਵੀਂ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸਾਨ ਕੀਟਨਾਸ਼ਕਾਂ ’ਤੇ ਨਿਰਭਰਤਾ ਘਟਾ ਦੇਣ।

ਇਸ ਮਹੀਨੇ ਲੱਗਣ ਵਾਲੇ ਕਿਸਾਨ ਮੇਲੇ

  • ਗੁਰਦਾਸਪੁਰ ਅਤੇ ਫ਼ਰੀਦਕੋਟ ਦਾ ਮੇਲਾ 12 ਮਾਰਚ
  • ਰੌਣੀ ਦਾ ਮੇਲਾ 17 ਮਾਰਚ
  • ਲੁਧਿਆਣਾ ਦਾ ਮੁੱਖ ਮੇਲਾ 20-21 ਮਾਰਚ
  • ਬਠਿੰਡਾ ਦਾ ਮੇਲਾ 25 ਮਾਰਚ

Comments Off on ਖੇਤੀ ਵਿਕਾਸ ਵਿਚ ਕਿਸਾਨ ਮੇਲਿਆਂ ਦੀ ਅਹਿਮ ਭੂਮਿਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.