ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਖ਼ੁਰਾਕੀ ਪਦਾਰਥਾਂ ਦਾ ਮਹੀਨਾਵਾਰ ਕੋਟਾ ਦੋ ਕਿਲੋ ਵਧਾਇਆ

Posted On March - 26 - 2020

ਕੇਂਦਰੀ ਕੈਬਨਿਟ ਦਾ ਫ਼ੈਸਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੀਟਿੰਗ ’ਚ ਫਾਸਲੇ ’ਤੇ ਬੈਠੇ ਹੋਏ ਮੰਤਰੀ। -ਫੋਟੋ: ਪੀਟੀਆਈ

ਨਵੀਂ ਦਿੱਲੀ, 25 ਮਾਰਚ
ਮੁਲਕ ਭਰ ਵਿਚ ਬੰਦ ਦੌਰਾਨ ਖ਼ੁਰਾਕੀ ਪਦਾਰਥਾਂ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਨੇ ਸਬਸਿਡੀ ਤਹਿਤ ਆਉਂਦੇ ਪਦਾਰਥਾਂ ਦਾ ਮਹੀਨਵਾਰ ਕੋਟਾ 2 ਕਿਲੋਗ੍ਰਾਮ ਪ੍ਰਤੀ ਵਿਅਕਤੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਰਾਸ਼ਨ ਡਿਪੂ ਤੋਂ ਪ੍ਰਤੀ ਵਿਅਕਤੀ ਸੱਤ ਕਿਲੋਗ੍ਰਾਮ ਰਾਸ਼ਨ ਮਿਲੇਗਾ। ਇਸ ਸਕੀਮ ਤਹਿਤ 80 ਕਰੋੜ ਲਾਭਪਾਤਰੀ ਆਉਂਦੇ ਹਨ। ਕਣਕ ਦੋ ਰੁਪਏ ਪ੍ਰਤੀ ਕਿਲੋ ਤੇ ਚੌਲ ਤਿੰਨ ਰੁਪਏ ਪ੍ਰਤੀ ਕਿਲੋ ਦੇ ਭਾਅ ਮਿਲਣਗੇ। ਸਾਰੇ ਰਾਜਾਂ ਨੂੰ ਕੇਂਦਰ ਤੋਂ ਰਾਸ਼ਨ ਅਗਾਊਂ ਲੈਣ ਲਈ ਲਿਖ ਦਿੱਤਾ ਗਿਆ ਹੈ। ਇਸ ਨੂੰ ਜਨਤਕ ਵੰਡ ਪ੍ਰਣਾਲੀ ਤਹਿਤ ਵੰਡਿਆ ਜਾਵੇਗਾ। ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ’ਚ ਲਿਆ ਗਿਆ ਹੈ। ਖ਼ੁਰਾਕੀ ਭੰਡਾਰ ਐੱਫਸੀਆਈ ਅਧੀਨ ਹਨ। ਜ਼ਿਕਰਯੋਗ ਹੈ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੁੱਧਵਾਰ ਤੋਂ 21 ਦਿਨ ਦਾ ਕੌਮੀ ਪੱਧਰ ਦਾ ਬੰਦ ਐਲਾਨਿਆ ਗਿਆ ਹੈ। ਇਸ ਕਾਰਨ ਕਾਰੋਬਾਰ ਤੇ ਆਮ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਖੇਤਰੀ ਗ੍ਰਾਮੀਣ ਬੈਂਕਾਂ ਲਈ 1,340 ਕਰੋੜ ਰੁਪਏ ਪ੍ਰਵਾਨ ਕੀਤੇ ਹਨ। ਇਹ ਫ਼ੈਸਲਾ ਕਰੋਨਾਵਾਇਰਸ ਸੰਕਟ ਦੌਰਾਨ ਇਨ੍ਹਾਂ ਬੈਂਕਾਂ ਵਿਚ ਪੈਸੇ ਦੀ ਉਪਲੱਬਧਤਾ ਸੁਧਾਰਨ ਲਈ ਕੀਤਾ ਗਿਆ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕੁੱਲ ਪ੍ਰਵਾਨਿਤ 1,340 ਕਰੋੜ ਰੁਪਏ ਵਿਚੋਂ 670 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣੇ ਹਨ ਜਦਕਿ ਬਾਕੀ ਸੂਬਿਆਂ ਵੱਲੋਂ ਦਿੱਤੇ ਜਾਣਗੇ। ਕੱਪੜੇ ਤੇ ਇਸ ਨਾਲ ਬਣੀ ਹੋਰ ਸਮੱਗਰੀ ਬਰਾਮਦ ਕਰਨ ’ਤੇ ਲੱਗਦੇ ਕੇਂਦਰੀ ਤੇ ਸੂਬਾਈ ਕਰਾਂ ਅਤੇ ਹੋਰ ਉਗਰਾਹੀਆਂ ’ਤੇ ਦਿੱਤੀ ਜਾਂਦੀ ਛੋਟ ਕੇਂਦਰ ਸਰਕਾਰ ਨੇ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਸਹੂਲਤ 31 ਮਾਰਚ ਮਗਰੋਂ ਵੀ ਦਿੱਤੀ ਜਾਵੇਗੀ। ਸਰਕਾਰ ਕਰੋਨਾ ਸੰਕਟ ਦਾ ਵਿੱਤੀ ਪ੍ਰਭਾਵ ਘਟਾਉਣ ਲਈ ਆਰਥਿਕ ਪੈਕੇਜ ਵੀ ਤਿਆਰ ਕਰ ਰਹੀ ਹੈ।
-ਪੀਟੀਆਈ

ਕੈਬਨਿਟ ਮੀਟਿੰਗ ’ਚ ‘ਸੋਸ਼ਲ ਡਿਸਟੈਂਸਿੰਗ’ ਦੀ ਪਾਲਣਾ ਹੋਈ

ਕੇਂਦਰੀ ਕੈਬਨਿਟ ਦੀ ਮੀਟਿੰਗ ਦੌਰਾਨ ਅੱਜ ‘ਸੋਸ਼ਲ ਡਿਸਟੈਂਸਿੰਗ’ (ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣਾ) ਦਾ ਪਾਲਣ ਕੀਤਾ ਗਿਆ। ਰਵਾਇਤੀ ਤੌਰ ’ਤੇ ਬੈਠਣ ਦੀ ਥਾਂ ਕੈਬਨਿਟ ਮੰਤਰੀ ਤੇ ਹੋਰ ਸਟਾਫ਼ ਕੁਰਸੀਆਂ ’ਤੇ ਇਕ-ਦੂਜੇ ਤੋਂ ਦੂਰੀ ਬਣਾ ਕੇ ਬੈਠੇ। ਇਸ ਤੋਂ ਪਹਿਲਾਂ ਮੀਟਿੰਗ ਅੰਡਾਕਾਰ ਮੇਜ ਦੇ ਆਲੇ-ਦੁਆਲੇ ਬੈਠ ਕੇ ਕੀਤੀ ਜਾਂਦੀ ਹੈ। ਸਾਰੇ ਮੰਤਰੀ ਪ੍ਰਧਾਨ ਮੰਤਰੀ ਵੱਲ ਮੂੰਹ ਕਰ ਕੇ ਬੈਠੇ ਸਨ ਤੇ ਉਨ੍ਹਾਂ ਨੂੰ ਦਸਤਾਵੇਜ਼ ਰੱਖਣ ਲਈ ਮੇਜ ਦਿੱਤੇ ਗਏ ਸਨ।


Comments Off on ਖ਼ੁਰਾਕੀ ਪਦਾਰਥਾਂ ਦਾ ਮਹੀਨਾਵਾਰ ਕੋਟਾ ਦੋ ਕਿਲੋ ਵਧਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.