ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਕੋਵਿਡ-19: ਫੀਫਾ ਮੁਹਿੰਮ ’ਚ ਸ਼ਾਮਲ ਹੋਵੇਗਾ ਛੇਤਰੀ

Posted On March - 25 - 2020

ਨਵੀਂ ਦਿੱਲੀ, 24 ਮਾਰਚ
ਭਾਰਤੀ ਫੁਟਬਾਲ ਟੀਮ ਦਾ ਕਪਤਾਨ ਸੁਨੀਲ ਛੇਤਰੀ ਫੀਫਾ ਵੱਲੋਂ ਕੋਵਿਡ-19 ਖ਼ਿਲਾਫ਼ ਚਲਾਈ ਜਾਣ ਵਾਲੀ ਮੁਹਿੰਮ ਵਿੱਚ ਸ਼ਾਮਲ ਹੋਵੇਗਾ, ਜਿਸ ਵਿੱਚ 28 ਮੌਜੂਦਾ ਅਤੇ ਸਾਬਕਾ ਫੁਟਬਾਲ ਸਟਾਰ ਸ਼ਾਮਲ ਹੋਣਗੇ।
ਫੀਫਾ ਨੇ ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਨਾਲ ਮਿਲ ਕੇ ਜਾਗਰੂਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਨਾਮਵਰ ਫੁਟਬਾਲਰ ਲੋਕਾਂ ਨੂੰ ਬਿਮਾਰੀ ਦੀ ਲਾਗ ਤੋਂ ਬਚਣ ਲਈ ਪੰਜ ਤਰੀਕੇ ਅਪਣਾਉਣ ਦੀ ਅਪੀਲ ਕਰ ਰਹੇ ਹਨ। ‘ਪਾਸ ਦਿ ਮੈਸੇਜ਼ ਟੂ ਕਿੱਕ ਆਊਟ ਕਰੋਨਾ ਵਾਇਰਸ’ (ਕਰੋਨਾਵਾਇਰਸ ਨੂੰ ਬਾਹਰ ਕਰਨ ਲਈ ਸੁਨੇਹਾ ਅੱਗੇ ਭੇਜੋ) ਮੁਹਿੰਮ ਵਿੱਚ ਲੋਕਾਂ ਨੂੰ ਹੱਥ ਧੋਣ, ਖੰਘਣ ਮੌਕੇ ਮੂੰਹ ’ਤੇ ਕੱਪੜਾ ਰੱਖਣ, ਚਿਹਰਾ ਨਾ ਛੂਹਣ, ਸਰੀਰਕ ਦੂਰੀ ਬਣਾਈ ਰੱਖਣ ਅਤੇ ਘਰਾਂ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਹੈ।
ਇਸ ਮੁਹਿੰਮ ਵਿੱਚ ਛੇਤਰੀ ਤੋਂ ਇਲਾਵਾ ਲਾਇਨਲ ਮੈਸੀ, ਵਿਸ਼ਵ ਕੱਪ ਜੇਤੂ ਫਿਲਿਪ ਲਾਮ, ਇਕੇਰ ਸੇਸਿਲਾਸ ਅਤੇ ਕਾਰਲੋਸ ਪੁਯੋਲ ਸ਼ਾਮਲ ਹਨ। ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟੀਨੋ ਨੇ ਕਿਹਾ, ‘‘ਸਾਨੂੰ ਕਰੋਨਾਵਾਇਰਸ ਨਾਲ ਨਜਿੱਠਣ ਲਈ ਇੱਕ ਟੀਮ ਵਜੋਂ ਕੰਮ ਕਰਨਾ ਹੋਵੇਗਾ। ਫੀਫਾ ਨੇ ਡਬਲਯੂਐੱਚਓ ਨਾਲ ਮਿਲ ਕੇ ਇਹ ਯਤਨ ਕੀਤਾ ਹੈ। ਮੈਂ ਦੁਨੀਆਂ ਭਰ ਦੀਆਂ ਫੁਟਬਾਲ ਸੰਸਥਾਵਾਂ ਨੂੰ ਇਸ ਸੁਨੇਹੇ ਨੂੰ ਅੱਗੇ ਵਧਾਉਣ ਦੀ ਅਪੀਲ ਕਰਦਾ ਹਾਂ।” -ਪੀਟੀਆਈ


Comments Off on ਕੋਵਿਡ-19: ਫੀਫਾ ਮੁਹਿੰਮ ’ਚ ਸ਼ਾਮਲ ਹੋਵੇਗਾ ਛੇਤਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.