ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ

Posted On March - 29 - 2020

ਸੁਲੱਖਣ ਸਰਹੱਦੀ

ਹਥਲੇ ਗ਼ਜ਼ਲ ਸੰਗ੍ਰਹਿ ‘ਕੁਝ ਤਿੜਕਿਆ ਤਾਂ ਹੈ’ (ਕੀਮਤ: 170 ਰੁਪਏ; ਕੈਲੀਬਰ ਪਬਲੀਕੇਸ਼ਨ, ਪਟਿਆਲਾ) ਵਿਚ ਨੌਜਵਾਨ ਗ਼ਜ਼ਲਗੋ ਮਨਜੀਤ ਪੁਰੀ ਦੀਆਂ ਪੰਜ ਦਰਜਣ ਉੱਚ ਕੋਟੀ ਦੀਆਂ ਗ਼ਜ਼ਲਾਂ ਹਨ। ਮਨਜੀਤ ਪੁਰੀ ਦਾ ਇਹ ਪ੍ਰਥਮ ਗ਼ਜ਼ਲ-ਸੰਗ੍ਰਹਿ ਹੈ, ਪਰ ਉਸ ਨੇ ਗ਼ਜ਼ਲਾਂ ਦੇ ਚੁਤਰਫੇ ਗਿਆਨ ਦੀ ਪ੍ਰਬੀਨਤਾ ਦਾ ਮੁਜ਼ਾਹਰਾ ਕੀਤਾ ਹੈ। ਪੰਜਾਬੀ ਗ਼ਜ਼ਲ ਮਨਜੀਤ ਪੁਰੀ ਦੀ ਹੱਸਾਸ ਅਤੇ ਸੰਵੇਦਨਸ਼ੀਲ ਪੀੜ੍ਹੀ ਸਦਕਾ ਹੀ ਸਦਾਬਹਾਰ ਰੁੱਤੇ ਰਹਿੰਦੀ ਹੈ। ਵੇਖਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਨਵੇਂ ਸ਼ਾਇਰ ਕੇਵਲ ਛੰਦ ਬਹਿਰ ਵਿਚਲੀ ਦ੍ਰਿਸ਼ਟੀ ਨੂੰ ਹੀ ਗ਼ਜ਼ਲ ਸਮਝਦੇ ਹਨ, ਪਰ ਹਥਲੀ ਪੁਸਤਕ ਵਿਚ ਸ਼ਾਇਰ ਨੇ ਆਧੁਨਿਕ ਮਨੁੱਖ ਦੀ ਕਿਰਚੋ-ਕਿਰਚੀ ਅਤੇ ਖਿੱਲਰੀ ਹੋਂਦ ਵਿਚੋਂ ਸਮੁੱਚਤਾ ਦੀ ਸਮੂਰਤੀ ਭਾਲਣ ਦਾ ਕਾਵਿਕ ਯਤਨ ਕੀਤਾ ਹੈ। ਉਸ ਨੇ ਗ਼ਜ਼ਲ ਦੇ ਬਣੇ ਬਣਾਏ ਚੌਖਟੇ ਵਿਚ ਹੀ ਰਹਿ ਕੇ ਰਵਾਇਤੀ ਸ਼ਿਅਰ ਨਹੀਂ ਕਹੇ ਸਗੋਂ ਨਵੀਨ ਦ੍ਰਿਸ਼ਟੀ ਨੂੰ ਸ਼ਿਅਰਾਂ ਵਿਚ ਢਾਲਿਆ ਹੈ। ਇਹੀ ਕਾਰਨ ਹੈ ਕਿ ਉਸ ਦੀਆਂ ਗ਼ਜ਼ਲਾਂ ਰਵਾਇਤੀ ਗ਼ਜ਼ਲਕਾਰੀ ਤੋਂ ਹਟ ਕੇ ਅਸਰ ਵਿਖਾਉਂਦੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿਚ ਭਾਵੇਂ ਸ਼ਾਇਰ ਦੀ ਨਿੱਜਤਾ ਅਤੇ ਪਿਆਰ ਮੁਹੱਬਤ ਦੇ ਗਿਲੇ-ਸ਼ਿਕਵੇ ਭਾਰੂ ਸਥਿਤੀ ਵਿਚ ਹਨ, ਪਰ ਇਹ ਨਿੱਜਤਾ ਵੀ ਸਮੂਹਿਕ ਸਰੋਕਾਰਾਂ ਵਿਚ ਢਲ ਕੇ ਪੇਸ਼ ਹੁੰਦੀ ਹੈ।
ਮਨਜੀਤ ਪੁਰੀ ਦੀਆਂ ਗ਼ਜ਼ਲਾਂ ਵਿਚ ਛੰਦ, ਬਹਿਰ, ਕਾਫ਼ੀਆ ਅਤੇ ਤੁਕਾਂਗ ਆਦਿ ਖ਼ੂਬਸੂਰਤੀ ਨਾਲ ਨਿਭਾਏ ਗਏ ਹਨ। ਇਸੇ ਕਰਕੇ ਇਨ੍ਹਾਂ ਵਿਚ ਕਿਸੇ ਨਦੀ ਦੀਆਂ ਲਹਿਰਾਂ ਜਿਹੀ ਸਹਿਜ ਰਵਾਨੀ ਹੈ। ਗ਼ਜ਼ਲ ਵਰਗੀ ਨਾਜ਼ੁਕ ਸਿਨਫ ਨਾਲ ਉਸ ਨੇ ਪੂਰਨ ਇਨਸਾਫ਼ ਕੀਤਾ ਹੈ। ਭਾਵੇਂ ਇਹ ਕਿਹਾ ਜਾ ਸਕਦਾ ਹੈ ਕਿ ਸ਼ਾਇਰ ਨੇ ਸਮਕਾਲ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਪੇਸ਼ ਨਾ ਕਰਕੇ ਦੇਸ਼-ਕਾਲ ਦੇ ਸਰੋਕਾਰਾਂ ਨੂੰ ਦੁਜੈਲੀ ਅਵਸਥਾ ’ਤੇ ਰੱਖ ਦਿੱਤਾ ਹੈ। ਮੈਂ ਸਮਝਦਾ ਹਾਂ ਕਿ ਸ਼ਾਇਰ ਨੂੰ ਹਰ ਸੂਰਤ ਵਿਚ ਗੁਰੂ ਨਾਨਕ ਜੀ ਵਾਂਗ ਸ਼ਬਦ ਨੂੰ ਲੋਕਤਾ ਦੇ ਪੱਖ ਵਿਚ ਹਥਿਆਰ ਬਣਾ ਕੇ ਪੇਸ਼ ਕਰਨਾ ਚਾਹੀਦਾ ਹੈ। ਉਸ ਦੇ ਕੁਝ ਸ਼ਿਅਰ ਵੇਖਦੇ ਹਾਂ ਜੋ ਪੁਸਤਕ ਦੀ ਨੁਮਾਇੰਦਗੀ ਕਰਦੇ ਲੱਗਦੇ ਹਨ:
– ਹੱਡੀਂ ਚੀਸਾਂ, ਸੀਨੇ ਕਸਕਾਂ, ਫ਼ਿਕਰ, ਉਦਾਸੀ ਤਨਹਾਈ,
ਏਨਾ ਕੁਝ ਬਖਸ਼ਣ ਵਾਲੇ ਨੂੰ ਭੁੱਲ ਜਾਣਾ ਹੀ ਬਣਦਾ ਸੀ।
– ਬਿਰਖਾਂ ਨੂੰ ਝਾੜ ਝੰਬ ਕੇ ਵਰਕੇ ਖ਼ਰਾਬ ਕਰਕੇ,
ਛਾਵਾਂ ਦੀ ਆਸ ਕਰਦੈਂ ਪਾਣੀ ਤੇਜ਼ਾਬ ਕਰਕੇ?
– ਧੁਰ ਤਾਈਂ ਜੋ ਹੋਣ ਸਾਨੂੰ ਜਾਣਦੇ, ਟੱਕਰੇ ਨਹੀਂ,
ਹਾਲੇ ਤੀਕਰ ਸਿਤਮ ਸਾਡੇ ਹਾਣ ਦੇ ਟੱਕਰੇ ਨਹੀਂ।
– ਬਣਾਵੇ ਪਿੰਜਰੇ ਰੱਖੇ ਮਗਰ ਪੰਛੀ ਵੀ ਪਾਲ ਕੇ,
ਤੇ ਵੇਚੇ ਸ਼ਹਿਰ ਵਿਚ ਤਲਵਾਰ ਨੂੰ ਬੰਸੀ ’ਚ ਢਾਲ ਕੇ।

ਸੰਪਰਕ: 94174-84337


Comments Off on ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.