ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਕਰਫ਼ਿਊ ਦੌਰਾਨ ਮਾਛੀਕੇ ਵਿਚ ਅੱਠ ਭੈਣਾਂ ਦੇ ਭਰਾ ਦਾ ਕਤਲ

Posted On March - 27 - 2020

ਘਟਨਾ ਦੀ ਜਾਂਚ ਕਰਦੇ ਹੋਏ ਡੀਐੱਸਪੀ ਮਨਜੀਤ ਸਿੰਘ ਤੇ ਪੁਲੀਸ ਅਧਿਕਾਰੀ

ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 26 ਮਾਰਚ
ਪਿੰਡ ਮਾਛੀਕੇ ਵਿਚ 25 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ, ਜੋ ਕਿ ਅੱਠ ਭੈਣਾਂ ਦਾ ਇਕਲੌਤਾ ਭਰਾ ਸੀ। ਸੁਖਪਾਲ ਸਿੰਘ ਸੁੱਖਾ ਪੁੱਤਰ ਗੁਰਮੇਲ ਸਿੰਘ ਬੀਤੀ ਰਾਤ ਪਿੰਡ ਦੇ ਜਿਮ ਵਿਚ ਗਿਆ ਸੀ। ਮਗਰੋਂ ਜਿਮ ਵਿਚੋਂ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਹੈ।
ਕਤਲ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਐੱਸਪੀ ਰਤਨ ਸਿੰਘ ਬਰਾੜ, ਡੀਐੱਸਪੀ ਮਨਜੀਤ ਸਿੰਘ, ਐੱਸਐੱਚਓ ਜਸਵੰਤ ਸਿੰਘ, ਥਾਣੇਦਾਰ ਬੇਅੰਤ ਸਿੰਘ ਭੱਟੀ, ਥਾਣੇਦਾਰ ਮੰਗਲ ਸਿੰਘ ਘਟਨਾ ਸਥਾਨ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਮਾਤਾ ਚਰਨਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸ ਨੂੰ ਸ਼ੱਕ ਹੈ ਕਿ ਹਰਭਜਨ ਸਿੰਘ ਬਿੱਟੂ ਬੌਰੀਆ ਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ ’ਤੇ ਉਸ ਦੇ ਪੁੱਤਰ ਦੇ ਸਿਰ ਵਿਚ ਰਾਡਾਂ ਮਾਰ ਕੇ ਉਸ ਦੀ ਹੱਤਿਆ ਕੀਤੀ ਹੈ। ਡੀਐੱਸਪੀ ਮਨਜੀਤ ਸਿੰਘ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਹਰਭਜਨ ਸਿੰਘ ਬਿੱਟੂ ਬੌਰੀਆ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਸੁਖਪਾਲ ਸੁੱਖਾ


Comments Off on ਕਰਫ਼ਿਊ ਦੌਰਾਨ ਮਾਛੀਕੇ ਵਿਚ ਅੱਠ ਭੈਣਾਂ ਦੇ ਭਰਾ ਦਾ ਕਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.