ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਕਰੋਨਾ ਦੇ ਡਰੋਂ ਮਾਪਿਆਂ ਨੇ ਪੁੱਤ ਵਿਸਾਰਿਆ

Posted On March - 30 - 2020

ਇਕਬਾਲ ਸਿੰਘ ਸ਼ਾਂਤ
ਲੰਬੀ, 29 ਮਾਰਚ

ਫਤੂਹੀਵਾਲਾ ਦੀ ਹੱਦ ’ਤੇ ਬੈਠਾ ਜਸ਼ਨਦੀਪ ਅਤੇ ਦੂਜੇ ਪਾਸੇ ਖੜ੍ਹੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ।

ਕਰੋਨਾ ਦੇ ਖੌਫ਼ ਨੇ ਪਰਿਵਾਰ ਲਈ ਉਨ੍ਹਾਂ ਦੇ ਜੰਮੇ-ਜਾਏ ਵੀ ਬਿਗਾਨੇ ਬਣਾ ਦਿੱਤੇ ਹਨ। ਆਨੰਦਪੁਰ ਸਾਹਿਬ ਤੋਂ ਪਰਤੇ ਨਿਹੰਗ ਨੌਜਵਾਨ ਨੂੰ ਉਸ ਦੇ ਜੱਦੀ ਪਿੰਡ ਫਤੂਹੀਵਾਲਾ ਦੀ ਜੂਹ ’ਤੇ ਰੋਕ ਕੇ ਅੰਦਰ ਦਾਖਲ ਹੋਣੋਂ ਮਨ੍ਹਾ ਕਰ ਦਿੱਤਾ ਗਿਆ। ਪਿੰਡ ਦਾ 16 ਸਾਲਾ ਨਿਹੰਗ ਨੌਜਵਾਨ ਜਸ਼ਨਦੀਪ ਸਿੰਘ 9 ਮਾਰਚ ਨੂੰ ਆਨੰਦਪੁਰ ਗਿਆ ਸੀ ਅਤੇ ਉਥੋਂ 19 ਮਾਰਚ ਨੂੰ ਤਲਵੰਡੀ ਸਾਬੋ ਆ ਗਿਆ ਸੀ। ਅੱਜ ਉਹ ਪਿੰਡ ਪਰਤ ਆਇਆ। ਉਸ ਨੂੰ ਹਲਕਾ ਜ਼ੁਖਾਮ ਅਤੇ ਖਾਂਸੀ ਦੀ ਸ਼ਿਕਾਇਤ ਦੱਸੀ ਜਾਂਦੀ ਹੈ। ਪਿੰਡ ਨੂੰ ਕਰੋਨਾ ਦੀ ਸ਼ੱਕੀ ਮਾਰ ਤੋਂ ਬਚਾਉਣ ਲਈ ਪੰਚਾਇਤ ਅਤੇ ਪਰਿਵਾਰਕ ਮੈਂਬਰ ਪਿੰਡ ਵਿੱਚ ਦਾਖਲ ਹੋਣ ਦੇਣ ਤੋਂ ਪਹਿਲਾਂ ਉਸ ਦੀ ਮੈਡੀਕਲ ਜਾਂਚ ਲਈ ਅੜੇ ਹੋਏ ਸਨ। ਸਰਪੰਚ ਮਨਦੀਪ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਲੈ ਕੇ ਪ੍ਰਸ਼ਾਸਨ ਦੇ ਹਰੇਕ ਪੱਧਰ ਤੱਕ ਨੌਜਵਾਨ ਦੀ ਹਾਲਤ ਸਬੰਧੀ ਸੰਪਰਕ ਕੀਤਾ। ਇਸ ਦੇ ਬਾਵਜੂਦ ਕਿਸੇ ਨੇ ਉੱਕਾ ਹੀ ਗੱਲ ਨਹੀਂ ਸੁਣੀ। ਸਿਹਤ ਵਿਭਾਗ ਲੰਬੀ ਨੇ ਇੱਕ ਏਐੱਨਐੱਮ ਭੇਜ ਕੇ ਮੈਡੀਕਲ ਜਾਂਚ ਦਾ ਬੁੱਤਾ ਸਾਰ ਦਿੱਤਾ। ਜਸ਼ਨਦੀਪ ਸਿੰਘ ਦੁਪਹਿਰ ਤਿੰਨ ਵਜੇ ਤੋਂ ਸ਼ਾਮ ਕਰੀਬ ਸੱਤ ਵਜੇ ਤੱਕ ਪਿੰਡ ਦੀ ਜੂਹ ’ਤੇ ਬੈਠਾ ਰਿਹਾ। ਜਸ਼ਨਦੀਪ ਨੇ ਕਿਹਾ ਕਿ ਉਹ ਬਾਬਾ ਦਲ ਸਿੰਘ ਗਤਕਾ ਅਕੈਡਮੀ ਤਲਵੰਡੀ ਸਾਬੋ ਦੀ ਸ਼ਾਗਿਰਦ ਹੈ। ਉਸ ਦੀ ਜਾਂਚ ਸਰਕਾਰ ਕਰਵਾਈ ਜਾਵੇ ਪਰ ਦੁਪਹਿਰ ਤੋਂ ਅਜੇ ਤੱਕ ਕੋਈ ਡਾਕਟਰ ਨਹੀਂ ਆਇਆ। ਨਿਹੰਗ ਜਸ਼ਨਦੀਪ ਸਿੰਘ ਦੇ ਤਾਇਆ ਰੂਪ ਸਿੰਘ ਅਤੇ ਸਕੇ ਭਰਾ ਨੇ ਕਿਹਾ ਕਿ ਜਸ਼ਨਦੀਪ ਸਿੰਘ ਦੀ ਮੈਡੀਕਲ ਜਾਂਚ ਹੋਣੀ ਚਾਹੀਦੀ ਹੈ। ਸਿਹਤ ਵਿਭਾਗ ਦੀ ਏਐੱਨਐੱਮ ਵੀਰਪਾਲ ਕੌਰ ਨੇ ਕਿਹਾ ਕਿ ਜਸ਼ਨਦੀਪ ਸਿੰਘ ਦੀ ਮੁੱਢਲੀ ਜਾਂਚ ਨਾਰਮਲ ਹੈ। ਉਸ ਨੂੰ ਇਕਾਂਤਵਾਸ ’ਚ ਰੱਖਣ ਲਈ ਆਖਿਆ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਐੱਮਕੇ ਅਰਵਿੰਦ ਨੇ ਕਿਹਾ ਕਿ ਨੌਜਵਾਨ ਦੀ ਮੈਡੀਕਲ ਜਾਂਚ ਲਈ ਸਿਵਲ ਸਰਜਨ ਦੀ ਡਿਊਟੀ ਲਗਾ ਦਿੱਤੀ ਹੈ।


Comments Off on ਕਰੋਨਾ ਦੇ ਡਰੋਂ ਮਾਪਿਆਂ ਨੇ ਪੁੱਤ ਵਿਸਾਰਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.