ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਕਰੋਨਾਵਾਇਰਸ ਦੇ ਖੌਫ਼ ਨੇ ਖੂਨ ਦੇ ਰਿਸ਼ਤੇ ਮਿਟਾਏ

Posted On March - 30 - 2020

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 29 ਮਾਰਚ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ।

ਕਰੋਨਾਵਾਇਰਸ ਦੇ ਖੌਫ਼ ਕਾਰਨ ਅੱਜ ਲੋਕਾਂ ’ਚ ਖੂਨ ਦੇ ਰਿਸ਼ਤੇ ਵੀ ਮਿਟਦੇ ਜਾ ਰਹੇ ਹਨ ਜਿਸ ਦੀ ਮਿਸਾਲ ਮਾਛੀਵਾੜਾ ਨੇੜਲੇ ਪਿੰਡ ਚੱਕੀ ਵਿਚ ਦੇਖਣ ਨੂੰ ਮਿਲੀ। ਹੋਲੇ ਮਹੱਲੇ ਤੋਂ ਪਰਤੇ ਇਸ ਪਿੰਡ ਦੇ ਜਗਦੀਸ਼ ਕੁਮਾਰ (45) ਦੀ ਮੌਤ ਹੋ ਗਈ ਅਤੇ ਉਸ ਦਾ ਸਸਕਾਰ ਕਰਨ ਲਈ ਪਿੰਡ ਦਾ ਵਿਅਕਤੀ ਤਾਂ ਦੂਰ ਪਰਿਵਾਰਕ ਮੈਂਬਰ ਵੀ ਨੇੜੇ ਨਾ ਆਏ। ਜਾਣਕਾਰੀ ਅਨੁਸਾਰ ਜਗਦੀਸ਼ ਕੁਮਾਰ ਕੁੱਝ ਦਿਨ ਪਹਿਲਾਂ ਹੋਲੇ ਮਹੱਲੇ ’ਤੇ ਆਨੰਦਪੁਰ ਸਾਹਿਬ ਗਿਆ ਸੀ ਅਤੇ ਉਥੋਂ ਵਾਪਸ ਆਉਣ ਉਪਰੰਤ ਬਿਮਾਰ ਰਹਿਣ ਲੱਗ ਪਿਆ। ਪਰਿਵਾਰਕ ਮੈਂਬਰਾਂ ਅਨੁਸਾਰ ਪਿਛਲੇ ਕੁੱਝ ਦਿਨਾਂ ਤੋਂ ਉਸ ਨੂੰ ਖਾਂਸੀ, ਜ਼ੁਕਾਮ ਤੇ ਸਾਹ ਲੈਣ ਦੀ ਸਮੱਸਿਆ ਸੀ ਜਿਸ ਸਬੰਧੀ ਉਹ ਨੇੜਲੇ ਡਾਕਟਰ ਤੋਂ ਦਵਾਈ ਲੈਂਦਾ ਰਿਹਾ। ਜਗਦੀਸ਼ ਕੁਮਾਰ ਆਪਣੇ ਪਰਿਵਾਰਕ ਮੈਂਬਰ ਤੋਂ ਵੱਖ ਨੇੜੇ ਹੀ ਅਲੱਗ ਘਰ ’ਚ ਰਹਿੰਦਾ ਸੀ ਅਤੇ ਅੱਜ ਸੁੱਤੇ ਪਏ ਉਸ ਦੀ ਮੌਤ ਹੋ ਗਈ।
ਜਗਦੀਸ਼ ਕੁਮਾਰ ਦੀ ਮੌਤ ਦੀ ਸੂਚਨਾ ਪੰਚਾਇਤ ਨੇ ਸਿਹਤ ਵਿਭਾਗ ਤੇ ਪ੍ਰਸਾਸ਼ਨ ਨੂੰ ਦਿੱਤੀ ਜਿਸ ’ਤੇ ਟੀਮ ਨੇ ਦੂਰ ਤੋਂ ਹੀ ਲਾਸ਼ ਦਾ ਮੁਆਇਨਾ ਕਰ ਕੇ ਪਿੰਡ ਵਾਸੀਆਂ ਨੂੰ ਕਹਿ ਦਿੱਤਾ ਕਿ ਉਸ ਦੀ ਮੌਤ ਦਾ ਕਾਰਨ ਕਰੋਨਾਵਾਇਰਸ ਨਹੀਂ ਜਿਸ ਲਈ ਉਸ ਦਾ ਸਸਕਾਰ ਕਰ ਦਿੱਤਾ ਜਾਵੇ। ਕੁੱਝ ਸਮੇਂ ਬਾਅਦ ਪੰਚਾਇਤ ਨੇ ਫਿਰ ਫੈਸਲਾ ਕੀਤਾ ਕਿ ਜਦੋਂ ਤੱਕ ਜਗਦੀਸ਼ ਕੁਮਾਰ ਦਾ ਕਰੋਨਾਵਾਇਰਸ ਦਾ ਟੈਸਟ ਨਹੀਂ ਹੋ ਜਾਂਦਾ ਉਹ ਲਾਸ਼ ਨੂੰ ਹੱਥ ਨਹੀਂ ਲਗਾਉਣਗੇ। ਪਿੰਡ ਨਿਵਾਸੀਆਂ ਨੇ ਫਿਰ ਪੁਲੀਸ ਤੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਕਿ ਜਦੋਂ ਤੱਕ ਮ੍ਰਿਤਕ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਟੈਸਟ ਨਹੀਂ ਲਿਆ ਜਾਂਦਾ ਉਹ ਸਸਕਾਰ ਨਹੀਂ ਕਰਨਗੇ। ਇਸ ਤੋਂ ਬਾਅਦ ਟੀਮ ਦੁਬਾਰਾ ਆਈ ਤੇ ਜਿਸ ਤੋਂ ਬਾਅਦ ਸਸਕਾਰ ਕੀਤਾ ਗਿਆ।
ਔਰਤ ਦੀ ਸ਼ੱਕੀ ਹਾਲਤ ’ਚ ਮੌਤ
ਧਨੌਲਾ (ਅਜੀਤਪਾਲ ਸਿੰਘ): ਬਰਨਾਲਾ ਦੇ ਸਟੇਸ਼ਨ ਨੇੜੇ ਰਹਿੰਦੀ 60 ਸਾਲਾ ਔਰਤ ਦੀ ਖੰਘ ਤੇ ਬੁਖਾਰ ਨਾਲ ਮੌਤ ਹੋਣ ਮਗਰੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਭਾਵੇਂ ਮ੍ਰਿਤਕ ਔਰਤ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹਾਲੇ ਨਹੀਂ ਹੋਈ ਪਰ ਲੋਕਾਂ ਵਿਚ ਡਰ ਫੈਲ ਗਿਆ ਹੈ ਤੇ ਬਾਹਰ ਬੈਠਣ ਵਾਲੇ ਲੋਕ ਘਰਾਂ ਵਿਚ ਵੜ ਗਏ ਹਨ। ਐੱਸ.ਐੱਮ.ਓ ਡਾ. ਜਸਵੀਰ ਸਿੰਘ ਔਲਖ ਨੇ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਜਾਂ ਸੈਨੇਟਾਈਜ਼ ਕਰਨ ਲਈ ਕਿਹਾ ਹੈ।


Comments Off on ਕਰੋਨਾਵਾਇਰਸ ਦੇ ਖੌਫ਼ ਨੇ ਖੂਨ ਦੇ ਰਿਸ਼ਤੇ ਮਿਟਾਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.