ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਕਰੋਨਾਵਾਇਰਸ: ਕੁਝ ਖ਼ਦਸ਼ੇ, ਕੁਝ ਸਵਾਲ

Posted On March - 30 - 2020

ਡਾ. ਸ਼ਿਆਮ ਸੁੰਦਰ ਦੀਪਤੀ
ਚੀਨ ਤੋਂ ਸ਼ੁਰੂ ਹੋਈ ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਹੁਣ ਸਾਰੇ ਦੇਸ਼ ਵਿਚ ਉਸ ਬਾਰੇ ਹੀ ਖਬਰ ਹੈ। ਸੂਚਨਾਵਾਂ ਪਹੁੰਚਾਉਣ ਦਾ ਹਰ ਜ਼ਰੀਆ ਆਪਣੀ ਪੂਰੀ ਵਾਹ ਲਾ ਰਿਹਾ ਹੈ ਕਿ ਲੋਕਾਂ ਨੂੰ ਸੁਚੇਤ ਕੀਤਾ ਜਾਵੇ, ਭਾਵੇਂ ਡਰ ਅਤੇ ਘਬਰਾਹਟ ਦਾ ਵੀ ਮਾਹੌਲ ਹੈ।
‘ਸੁਚੇਤ ਰਹੋ’ ਤਹਿਤ ਲੋਕਾਂ ਦੇ ਕਈ ਸਵਾਲ ਸਾਹਮਣੇ ਆਏ ਹਨ ਤੇ ਉਹ ਅਹਿਮ ਵੀ ਹਨ। ਜੋ ਸਭ ਨਾਲ ਸਾਂਝੇ ਕਰਨੇ ਵੀ ਜ਼ਰੂਰੀ ਹਨ:
ਂ ਕੀ ਸਵੇਰ ਦੀ ਸੈਰ ਕੀਤੀ ਜਾ ਸਕਦੀ ਹੈ?
ਸਵੇਰ ਦੀ ਸੈਰ ਦੇ ਆਪਣੇ ਫ਼ਾਇਦੇ ਹਨ ਪਰ ਇਹ ਦੇਸ਼, ਰਾਜ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਨਿਰਭਰ ਕਰਦੀ ਹੈ। ਜੇਕਰ ਸੈਰ ਕਰਨੀ ਵੀ ਹੈ ਜਿਵੇਂ ਦਿੱਲੀ ਵਿਚ ਧਾਰਾ 144 ਲਾਗੂ ਹੈ ਜਾਂ ਅਜਿਹੀ ਹਾਲਤ ਹੈ ਤਾਂ ਹਰ ਇਕ ਨਾਲ ਨਿਰਧਾਰਿਤ ਦੂਰੀ ਰੱਖਦੇ ਹੋਏ ਸੈਰ ਕੀਤੀ ਜਾਵੇ। ਜੇ ਇਹ ਸੰਭਵ ਨਹੀਂ ਤਾਂ ਘਰ ਵਿਚ ਹੀ ਕਸਰਤ ਕਰੋ, ਪੌੜੀਆਂ ਚੜ੍ਹੋ ਜਾਂ ਯੋਗ ਵੀ ਕਰ ਸਕਦੇ ਹੋ।
ਂ ਅਖ਼ਬਾਰ ਲਿਆ ਜਾਵੇ ਕਿ ਨਾ ?
ਕਾਗਜ਼ ਜਾਂ ਕਾਰਡ ਬੋਰਡ ’ਤੇ ਵੈਸੇ ਤਾਂ ਵਾਇਰਸ 24 ਘੰਟੇ ਰਹਿੰਦਾ ਹੈ ਪਰ ਜੇਕਰ ਉਸ ਨੂੰ ਧੁੱਪੇ ਰੱਖ ਲਿਆ ਜਾਵੇ ਤਾਂ ਉਹ ਸਮਾਂ ਘੱਟ ਸਕਦਾ ਹੈ। ਦੂਸਰੀ ਗੱਲ, ਅੰਦਰਲੇ ਸਫੇ਼ ਪੜ੍ਹੇ ਜਾ ਸਕਦੇ ਹਨ ਅਤੇ ਪੜ੍ਹਨ ਤੋਂ ਬਾਅਦ ਹੱਥ ਧੋ ਲਏ ਜਾਣ। ਪੜ੍ਹਨ ਵੇਲੇ ਮਾਸਕ ਪਾ ਸਕਦੇ ਹੋ।
ਂ ਮ੍ਰਿਤਕ ਦੇਹ ਤੋਂ ਵੀ ਇਹ ਵਾਇਰਸ ਫੈਲਦਾ ਹੈ?
ਹੁਣ ਤਾਂ ਕਾਫ਼ੀ ਪ੍ਰਚਾਰ ਹੋ ਚੁੱਕਾ ਹੈ ਕਿ ਵਾਇਰਸ ਖੰਘ ਜਾਂ ਛਿੱਕ ਰਾਹੀਂ ਬਾਹਰ ਆਉਣ ਵਾਲੇ ਤਰਲ ਕਣਾਂ ਰਾਹੀਂ ਫੈਲਦਾ ਹੈ। ਜੇਕਰ ਮਰੀਜ਼ ਕਰੋਨਾ ਨਾਲ ਮਰਿਆ ਹੈ ਤਾਂ ਸ਼ੱਕ ਹੈ ਕਿ ਉਸ ਦੇ ਕੱਪੜਿਆਂ ਜਾਂ ਸਰੀਰ ’ਤੇ ਵਾਇਰਸ ਹੋ ਸਕਦਾ ਹੈ। ਜੋ ਮ੍ਰਿਤਕ ਦੇਹ ਨੂੰ ਸੰਭਾਲ ਰਹੇ ਹਨ, ਉਹ ਇਹਤਿਹਾਤ ਵਰਤ ਸਕਦੇ ਹਨ, ਜਿਵੇਂ ਮਾਸਕ ਪਾਉਣਾ ਅਤੇ ਹੱਥ ਧੋਣੇ।
ਂ ਗਰਮੀਆਂ ਦੀ ਸ਼ੁਰੂਆਤ ਹੋ ਗਈ ਹੈ। ਕਈ ਕਹਿ ਰਹੇ ਹਨ ਕਿ ਹੁਣ ਖ਼ਤਰਾ ਟਲ ਜਾਵੇਗਾ?
ਇਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਹਨ। ਵਧ ਰਹੇ ਤਾਪਮਾਨ ਕਾਰਨ ਅਵੇਸਲੇ ਨਹੀਂ ਹੋਣਾ ਚਾਹੀਦਾ। ਸਾਡੇ ਮੁਲਕ ਵਿਚ ਸਭ ਤੋਂ ਵੱਧ ਕੇਸ ਕੇਰਲਾ ਅਤੇ ਮਹਾਰਾਸ਼ਟਰ ਵਿਚ ਹੋ ਰਹੇ ਹਨ, ਜਿੱਥੇ ਪੰਜਾਬ ਨਾਲੋਂ ਤਾਪਮਾਨ ਵੱਧ ਹੈ। ਦੁਨੀਆਂ ਦੇ ਜਿਹੜੇ ਦੇਸ਼ ਇਸ ਤੋਂ ਪ੍ਰਭਾਵਿਤ ਹਨ, ਉਹ ਵੱਖ-ਵੱਖ ਤਾਪਮਾਨ ਅਤੇ ਨਮੀ ਵਾਲੇ ਹਨ।
ਂ ਇਹ ਵਾਇਰਸ ਕਦੋਂ ਤੱਕ ਇਵੇਂ ਰਹੇਗਾ? ਕਣਕ ਸਾਂਭਣ ਦਾ ਸਮਾਂ ਸਿਰ ’ਤੇ ਹੈ।
ਇਹ ਸਮਾਂ ਕਈ ਪੱਖਾਂ ਤੋਂ ਨਾਜ਼ੁਕ ਹੈ। ਬਾਕੀ ਸਿਹਤ ਵਿਭਾਗ ਸਮੇਂ-ਸਮੇਂ ਹਦਾਇਤਾਂ ਜਾਰੀ ਕਰ ਰਿਹਾ ਹੈ ਪਰ ਅਨਾਜ ਮੰਡੀਆਂ ਦੀ ਭੀੜ ਤੋਂ ਗੁਰੇਜ਼ ਕੀਤਾ ਜਾਵੇ।
ਂ ਕਿਹਾ ਜਾ ਰਿਹਾ ਹੈ ਕਿ ਡਰਨ ਦੀ ਲੋੜ ਨਹੀਂ, ਖ਼ਤਰਨਾਕ ਨਹੀਂ ਹੈ। ਇੰਨੀਆਂ ਮੌਤਾਂ ਹੋ ਰਹੀਆਂ ਹਨ, ਫਿਰ ਇਹ ਖਤਰਨਾਕ ਕਿਵੇਂ ਨਹੀਂ ਹੈ?
ਮੌਤਾਂ ਜ਼ਰੂਰ ਹੋ ਰਹੀਆਂ ਹਨ ਪਰ ਕੁੱਲ ਕੇਸਾਂ ਦੀ ਗਿਣਤੀ ਲੱਖਾਂ ਵਿਚ ਤੇ ਮੌਤਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ ਪਰ ਸਾਡੇ ਆਪਣੇ ਦੇਸ਼ ਵਿਚ ਕੁੱਲ ਕੇਸ ਹਜ਼ਾਰ ਹਨ ਤੇ ਮੌਤਾਂ 20 ਦੇ ਕਰੀਬ ਹਨ। ਮਰੀਜ਼ ਠੀਕ ਵੀ ਹੋ ਰਹੇ ਹਨ।
ਂ ਜੇ ਇਸ ਦਾ ਕੋਈ ਇਲਾਜ ਨਹੀਂ ਹੈ ਤਾਂ ਫਿਰ ਲੋਕ ਠੀਕ ਕਿਵੇਂ ਹੋ ਰਹੇ ਹਨ?
ਸਾਡੇ ਸਰੀਰ ਵਿਚ ਸੁਰੱਖਿਆ ਪ੍ਰਣਾਲੀ ਸਦਾ ਕਾਰਜਸ਼ੀਲ ਰਹਿੰਦੀ ਹੈ। ਜਿਸ ਬੰਦੇ ਦੀ ਸੁਰੱਖਿਆ ਪ੍ਰਣਾਲੀ ਮਜ਼ਬੂਤ ਹੁੰਦੀ  ਹੈ, ਉਸ ’ਤੇ ਇਹ ਹਮਲਾ ਜ਼ਿਆਦਾ ਅਸਰ ਨਹੀਂ ਕਰਦਾ। ਤੁਸੀਂ ਦੇਖਿਆ ਹੋਵੇਗਾ ਕਿ ਸਰਦੀਆਂ ਦੀ ਸ਼ੁਰੂਆਤ ਵਿਚ ਖੰਘ, ਜ਼ੁਕਾਮ ਕਈ ਲੋਕਾਂ ਨੂੰ ਹੁੰਦਾ ਹੈ ਪਰ ਕਾਫ਼ੀ ਬਚੇ ਵੀ ਰਹਿੰਦੇ ਹਨ। ਉਹ ਸਾਡੇ ਸਰੀਰ ਦੀ ਇਮਿਊਨਿਟੀ ’ਤੇ ਨਿਰਭਰ ਕਰਦਾ ਹੈ।
*ਪ੍ਰੋਫੈਸਰ, ਸਰਕਾਰੀ ਮੈਡੀਕਲ
ਕਾਲਜ, ਅੰਮ੍ਰਿਤਸਰ।
ਸੰਪਰਕ: 98158-08506


Comments Off on ਕਰੋਨਾਵਾਇਰਸ: ਕੁਝ ਖ਼ਦਸ਼ੇ, ਕੁਝ ਸਵਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.