ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਕਰਿਆਨਾ ਦੁਕਾਨਦਾਰ ਕਰਨਗੇ ਹੋਮ ਡਿਲਿਵਰੀ

Posted On March - 25 - 2020

ਡੀਸੀ ਮੁਹੰਮਦ ਇਸ਼ਫ਼ਾਕ

ਜਤਿੰਦਰ ਬੈਂਸ
ਗੁਰਦਾਸਪੁਰ, 24 ਮਾਰਚ
ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ਤਕ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕਰਿਆਨੇ ਵਾਲੀਆਂ ਦੁਕਾਨਾਂ ਤੇ ਸਟੋਰ, ਬੇਕਰੀ, ਕੌਸਮੈਟਿਕ, ਨਿੱਤ ਵਰਤੋਂ ਵਾਲੀਆਂ ਦੁਕਾਨਾਂ ਦ ਦੁਕਾਨਦਾਰ ਹੋਮ ਡਿਲਵਰੀ ਕਰ ਸਕਦੇ ਹਨ। ਜ਼ਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਵਿਭਾਗ ਹੋਮ ਡਿਲਵਰੀ ਲਈ ਕਰਫਿਊ ਪਾਸ ਜਾਰੀ ਕਰੇਗਾ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਖ਼ਪਤਕਾਰ ਦੁਕਾਨਦਾਰਾਂ ਵਲੋਂ ਜਾਰੀ ਵਟਸਐਪ ਨੰਬਰ ਰਾਹੀਂ ਜ਼ਰੂਰਤ ਵਾਲੀਆਂ ਵਸਤਾਂ ਘਰ ਮੰਗਵਾ ਸਕਦੇ ਹਨ। ਅਧਿਕਾਰਤ ਕੀਤੇ ਦੁਕਾਨਦਾਰ ਆਪਣਾ ਇਕ ਵਟਸਐਪ ਨੰਬਰ ਜਾਰੀ ਕਰਨਗੇ ਅਤੇ ਨੰਬਰਾਂ ਦੀ ਜਾਣਕਾਰੀ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕੋਈ ਦੁਕਾਨਦਾਰ ਦੁਕਾਨ ਵਿੱਚੋਂ ਸਾਮਾਨ ਨਹੀਂ ਵੇਚੇਗਾ। ਜ਼ਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ, ਜ਼ਿਲਾ ਫੂਡ ਸਪਲਾਈ ਅਫਸਰ ਅਤੇ ਸਹਾਇਕ ਫੂਡ ਸਪਲਾਈ ਅਫਸਰਾਂ ਵਲੋਂ ਹੋਮ ਡਿਲਵਰੀ/ ਥੋਕ ਤੇ ਪ੍ਰਚੂਨ ਵਿਕਰੇਤਾ ਨੂੰ ਪਾਸ ਜਾਰੀ ਕੀਤੇ ਜਾਣਗੇ। ਅਧਿਕਾਰੀ ਦੋਂ ਤੋਂ ਵੱਧ ਇਕ ਦੁਕਾਨਦਾਰ /ਸਟੋਰ ਵਾਲਿਆਂ ਨੂੰ ਕਰਫਿਊ ਪਾਸ ਜਾਰੀ ਨਹੀਂ ਕਰਨਗੇ। ਅਧਿਕਾਰੀ ਜਾਰੀ ਕੀਤੇ ਕਰਫਿਊ ਪਾਸ ਦਾ ਰਿਕਾਰਡ ਰੱਖਣਗੇ ਤੇ ਦਫਤਰ ਡਿਪਟੀ ਕਮਿਸ਼ਨਰ ਦੀ ਈਮੇਲ dcofficegurdaspur0gmail.com ਤੇ ਸੂਚਿਤ ਕਰਨਗੇ। ਅਧਿਕਾਰੀ ਕਰੋਨਾਵਾਇਰਸ ਕਾਰਨ ਆਪਸੀ ਦੂਰੀ ਬਣਾ ਕੇ ਰੱਖਣ ਨੂੰ ਯਕੀਨੀ ਬਣਾਉਣ ਤਹਿਤ ਕਰਫਿਊ ਪਾਸ ਵਟਸਐਪ ਨੰਬਰ ਜਾਂ ਈਮੇਲ ਜ਼ਰੀਏ ਦਿੱਤੇ ਜਾਣਗੇ।


Comments Off on ਕਰਿਆਨਾ ਦੁਕਾਨਦਾਰ ਕਰਨਗੇ ਹੋਮ ਡਿਲਿਵਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.