ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਕਰਫਿਊ: ਪ੍ਰਸ਼ਾਸਨ ਦੀ ਲਾਪ੍ਰਵਾਹੀ ਨੇ ਲੁਧਿਆਣਾ ਵਾਸੀ ਖੱਜਲ ਕੀਤੇ

Posted On March - 25 - 2020

ਕਰਫਿਊ ਦੌਰਾਨ ਬੈਰੀਕੇਡ ਲਾ ਕੇ ਰਾਹਗੀਰਾਂ ਨੂੰ ਰੋਕਦੇ ਹੋਏ ਪੁਲੀਸ ਅਧਿਕਾਰੀ। -ਫੋਟੋਆਂ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 24 ਮਾਰਚ
ਜ਼ਿਲ੍ਹਾ ਲੁਧਿਆਣਾ ਦੇ ਪ੍ਰਸ਼ਾਸਨ ਦੀ ਲਾਪਰਵਾਹੀ ਮੰਗਲਵਾਰ ਨੂੰ ਲੋਕਾਂ ’ਤੇ ਭਾਰੀ ਪਈ। ਦਰਅਸਲ, ਸੋਮਵਾਰ ਨੂੰ ਕਰਫਿਊ ਲੱਗਣ ਤੋਂ ਬਾਅਦ ਪ੍ਰਸ਼ਾਸਨ ਨੇ ਹੁਕਮ ਜਾਰੀ ਕਰ ਦਿੱਤੇ ਸਨ ਕਿ ਜ਼ਿਲ੍ਹਾ ਭਰ ’ਚ ਮੰਗਲਵਾਰ ਨੂੰ ਸਵੇਰੇ 6 ਤੋਂ 9 ਵਜੇ ਤੱਕ ਕਰਫਿਊ ਵਿਚ ਖੁੱਲ੍ਹ ਦਿੱਤੀ ਜਾਵੇਗੀ ਤੇ ਲੋਕ ਘਰਾਂ ਤੋਂ ਬਾਹਰ ਆ ਕੇ ਆਪਣਾ ਜ਼ਰੂਰੀ ਸਾਮਾਨ ਖ਼ਰੀਦ ਸਕਦੇ ਹਨ। ਰਾਤ 8 ਵਜੇ ਪਹਿਲਾਂ ਇਹ ਹੁਕਮ ਜਾਰੀ ਕੀਤੇ ਗਏ, ਜਿਸ ਤੋਂ ਬਾਅਦ ਇਹ ਮੈਸੇਜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ, ਉਸ ਤੋਂ ਬਾਅਦ ਰਾਤ ਪੌਣੇ ਦਸ ਵਜੇ ਦੁਬਾਰਾ ਹੁਕਮ ਜਾਰੀ ਕਰ ਦਿੱਤੇ ਗਏ ਕਿ ਚੰਡੀਗੜ੍ਹ ਵਿਚ ਕਰਫਿਊ ਲੱਗਣ ਕਾਰਨ ਹੁਣ ਇਹ ਇਹ ਖੁੱਲ੍ਹ ਬੁੱਧਵਾਰ ਤੋਂ ਲਾਗੂ ਹੋਵੇਗੀ।
ਲੋਕ ਪਹਿਲੇ ਹੁਕਮਾਂ ਨੂੰ ਦੇਖਦੇ ਹੋਏ ਹੀ ਮੰਗਲਵਾਰ ਦੀ ਸਵੇਰੇ 6 ਵਜੇ ਵੱਡੀ ਗਿਣਤੀ ਵਿਚ ਸਾਮਾਨ ਖ਼ਰੀਦਣ ਲਈ ਨਿਕਲ ਪਏ। ਹੈਬੋਵਾਲ, ਤਾਜਪੁਰ ਰੋਡ, ਟਿੱਬਾ ਰੋਡ, ਸ਼ੇਰਪੁਰ, ਬਸਤੀ ਜੋਧੇਵਾਲ, ਸਲੇਮ ਟਾਬਰੀ, ਮਾਡਲ ਗ੍ਰਾਮ, ਸ਼ਹੀਦ ਭਗਤ ਸਿੰਘ ਨਗਰ, ਸ਼ਹੀਦ ਕਰਨੈਲ ਸਿੰਘ ਨਗਰ ਇਲਾਕੇ ’ਚ ਸਭ ਤੋਂ ਜ਼ਿਆਦਾ ਲੋਕ ਆਪਣੇ ਵਾਹਨਾਂ ’ਤੇ ਜਾਂਦੇ ਦੇਖੇ ਗਏ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਇਲਾਕਿਆਂ ’ਚ ਵੀ ਇਹੀ ਹਾਲ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਵੱਲੋਂ ਜਾਰੀ ਜਾਣਕਾਰੀ ਤੋਂ ਬਾਅਦ ਹੀ ਬਾਹਰ ਆਏ ਹਨ। ਇੱਥੇ ਕੁਝ ਦੁਕਾਨਾਂ ਵੀ ਖੁੱਲ੍ਹ ਗਈਆਂ ਸਨ। ਲੋਕਾਂ ਨੂੰ ਬਾਹਰ ਨਿਕਲੇ ਦੇਖ ਪੁਲੀਸ ਵੀ ਹੈਰਾਨ ਰਹਿ ਗਈ। ਸਵੇਰੇ 11 ਵਜੇ ਤੱਕ ਲੋਕ ਬਾਹਰ ਨਿਕਲਦੇ ਦੇਖੇ ਗਏ। ਇਸ ਤੋਂ ਬਾਅਦ ਪੁਲੀਸ ਨੇ ਸਖ਼ਤੀ ਕਰ ਕੇ ਲੋਕਾਂ ਨੂੰ ਦੁਬਾਰਾ ਘਰਾਂ ’ਚ ਭੇਜਿਆ।

ਹੋਲਸੇਲ ਸਬਜ਼ੀ ਮਾਰਕੀਟ ’ਚ ਲੋਕਾਂ ਨੂੰ ਖਦੇੜਿਆ
ਮੰਗਲਵਾਰ ਦੀ ਸਵੇਰੇ ਹੋਲਸੇਲ ਸਬਜ਼ੀ ਮੰਡੀ ’ਚ ਆੜ੍ਹਤੀ ਮਾਲ ਵੇਚਣ ਲਈ ਪੁੱਜ ਗਏ। ਹਾਲਾਂਕਿ ਸਬਜ਼ੀ ਮੰਡੀ ’ਚ ਪਟਿਆਲਾ ਸਣੇ ਕਈ ਸ਼ਹਿਰਾਂ ’ਚ ਕਿਸਾਨ ਮਾਲ ਵੇਚਣ ਲਈ ਪੁੱਜੇ ਹੋਏ ਸਨ। ਮੰਡੀ ਦੇ ਤਿੰਨੇ ਗੇਟਾਂ ’ਤੇ ਪੁਲੀਸ ਤਾਇਨਾਤ ਸੀ। ਹੁਣ ਸਮੱਸਿਆ ਇਹ ਹੈ ਕਿ ਜੇ ਬੁੱਧਵਾਰ ਨੂੰ ਵਪਾਰੀ ਸਬਜ਼ੀ ਖ਼ਰੀਦਣਗੇ ਤਾਂ ਉਹ ਇਸ ਦਿਨ ਸਬਜ਼ੀ ਵੇਚ ਨਹੀਂ ਸਕਣਗੇ।

ਲੋਕਾਂ ਨੂੰ ਨਸੀਹਤ ਖੁਦ ਅਫ਼ਸਰ ਕਰਦੇ ਰਹੇ ਕਾਨੂੰਨ ਦੀ ਉਲੰਘਣਾ
ਆਮ ਲੋਕਾਂ ਨੂੰ ਮਾਸਕ ਤੇ ਦੂਰੀ ਬਣਾਉਣ ਦੀ ਨਸੀਹਤ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਮੀਟਿੰਗ ਵੱਖਰਾ ਹੀ ਸੰਦੇਸ਼ ਦੇ ਰਹੀ ਹੈ। ਸੋਮਵਾਰ ਸ਼ਾਮ ਨੂੰ ਜ਼ਿਲ੍ਹਾ ਭਰ ’ਚ ਕਰਫਿਊ ਨੂੰ ਲੈ ਕੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਮੀਟਿੰਗ ਕੀਤੀ। ਇਸ ਬੈਠਕ ਦੌਰਾਨ ਕਿਸੇ ਵੀ ਅਧਿਕਾਰੀ ਨੇ ਕੋਈ ਮਾਸਕ ਨਹੀਂ ਪਾਇਆ ਸੀ ਤੇ ਨਾ ਹੀ ਕੁਰਸੀਆਂ ’ਚ ਦੂਰੀ ਸੀ।


Comments Off on ਕਰਫਿਊ: ਪ੍ਰਸ਼ਾਸਨ ਦੀ ਲਾਪ੍ਰਵਾਹੀ ਨੇ ਲੁਧਿਆਣਾ ਵਾਸੀ ਖੱਜਲ ਕੀਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.