ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਕਰਫਿਊ: ਪਾਵਰਕੌਮ ਨੂੰ ਪਹਿਲੇ ਹਫ਼ਤੇ ਹੀ ਪੌਣੇ ਦੋ ਅਰਬ ਦਾ ਰਗੜਾ

Posted On March - 29 - 2020

ਰਵੇਲ ਸਿੰਘ ਭਿੰਡਰ
ਪਟਿਆਲਾ, 28 ਮਾਰਚ
ਲੌਕਡਾਊਨ ਕਾਰਨ ਪਹਿਲੇ ਹਫ਼ਤੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ‘ਪਾਵਰਕੌਮ’ ਨੂੰ ਕਰੀਬ ਪੌਣੇ ਦੋ ਅਰਬ ਰੁਪਏ ਦਾ ਵਿੱਤੀ ਨੁਕਸਾਨ ਉਠਾਉਣਾ ਪੈ ਗਿਆ ਹੈ। ਉਧਰ ਹਰ ਵਿੱਤੀ ਸਾਲ ’ਤੇ ਪਹਿਲੀ ਅਪਰੈਲ ਤੋਂ ਨਵੀਆਂ ਬਿਜਲੀ ਦਰਾਂ ਐਤਕੀਂ ਨਹੀਂ ਲੱਗਣਗੀਆਂ। ਉਂਜ ਅਜਿਹੇ ਹਾਲਾਤਾਂ ਦੇ ਬਾਵਜੂਦ ਸੰਭਾਵਨਾ ਇਹ ਵੀ ਹੈ ਕਿ ਅਗਲੇ ਦਿਨਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ਦੇ ਵਾਧੇ ਦੀ ਬਜਾਇ ਐਤਕੀਂ ਕੁਝ ਰਾਹਤ ਵੀ ਦਿੱਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਪਾਵਰਕੌਮ ਨੇ ਕਰੀਬ 11 ਹਜ਼ਾਰ ਕਰੋੜ ਰੁਪਏ ਦੇ ਘਾਟੇ ਦੀ ਪੂਰਤੀ ਲਈ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਅਗਲੇ ਵਿੱਤੀ ਸਾਲ 2020-21 ਲਈ ਬਿਜਲੀ ਦਰਾਂ ਦੇ ਕਥਿਤ ਵਾਧੇ ਦੀ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਕਮਿਸ਼ਨ ਵੱਲੋਂ ਹਰ ਦੁਵੱਲੇ ਪੱਖ ਤੋਂ ਸੁਣਵਾਈ ਅਤੇ ਸਮੀਖਿਆ ਦਾ ਅਮਲ ਨਿਬੇੜਣ ਮਗਰੋਂ ਪਹਿਲੀ ਅਪਰੈਲ ਤੋਂ ਪਹਿਲਾਂ ਅਗਲੇ ਵਿੱਤੀ ਸਾਲ ਲਈ ਨਵੀਆਂ ਬਿਜਲੀ ਦਰਾਂ ਦਾ ਐਲਾਨ ਕਰਨਾ ਸੀ, ਪਰ ਸੂਬੇ ਅੰਦਰ ਮਹਿੰਗੀ ਬਿਜਲੀ ਦੇ ਉਠੇ ਸਿਆਸੀ ਵਿਰੋਧ ਅਤੇ ਮਗਰੋਂ ਕਰੋਨਾਵਾਇਰਸ ਕਾਰਨ ਲੱਗੇ ਕਰਫਿਊ ਤੇ ਲੌਕਡਾਊਨ ਕਾਰਨ ਨਵੀਆਂ ਦਰਾਂ ਐਲਾਨਣ ਦਾ ਪ੍ਰੋਗਰਾਮ ਵਿਚਾਲੇ ਪੈ ਗਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਉਪਜੇ ਮਾਮਲੇ ’ਤੇ ਵੇਖਣ ਵਾਲੀ ਗੱਲ ਹੋਵੇਗੀ ਕਿ ਸਸਤੀ ਬਿਜਲੀ ਦੇਣ ਦੇ ਵਾਅਦੇ ਦੇ ਮੁੱਦੇ ’ਤੇ ਸੂਬਾ ਸਰਕਾਰ ਕਿਵੇਂ ਨਜਿੱਠੇਗੀ ਕਿਉਂਕਿ ਇੱਕ ਪਾਸੇ ਤਾਂ ਪਿਛਲੇ ਸਾਲ ਦਸੰਬਰ ਦੇ ਪਹਿਲੇ ਹਫ਼ਤੇ ਪਾਵਰਕੌਮ ਦੀ ਲਾਗਤ ਤੇ ਖਰਚਿਆਂ ਆਧਾਰਿਤ ਦਾਇਰ ਪਟੀਸ਼ਨ ’ਚ ਦਰਾਂ ਇੱਕ ਤਰ੍ਹਾਂ ਕਥਿਤ ਤੌਰ ’ਤੇ ਮਹਿੰਗੀਆਂ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਅਜਿਹੇ ਵਿੱਚ ਪਾਵਰਕੌਮ ਦੇ ਤਰਕ ਅਤੇ ਬਿਜਲੀ ਖਪਤਕਾਰ ਵਰਗ ਦੇ ਵੱਖ-ਵੱਖ ਲੋਕਾਂ ਨਾਲ ਰੈਗੂਲੇਟਰੀ ਕਮਿਸ਼ਨ ਨੇ ਬਾਕਾਇਦਾ ਵਿਚਾਰ ਕਰਕੇ ਆਖ਼ਰ ਫ਼ੈਸਲਾ ਇੱਕ ਤਰ੍ਹਾਂ ਰਾਖਵਾਂ ਰੱਖਿਆ ਹੋਇਆ ਹੈ। ਜਾਣਕਾਰੀ ਮੁਤਾਬਿਕ ਬਿਜਲੀ ਦੀ ਖਪਤ ਇਸ ਹਫ਼ਤੇ ਅੱਧ ਤੋਂ ਵੀ ਹੇਠਾਂ ਡਿੱਗੀ ਹੈ। ਅਜਿਹੀ ਖਪਤ ਦੀ ਮਾਰ ਹੇਠ ਪਾਵਰਕੌਮ ਨੂੰ ਰੋਜ਼ ਕਰੀਬ 25 ਕਰੋੜ ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ। ਪਾਵਰਕੌਮ ਦੇ ਸੀਐੱਮਡੀ ਇੰਜ. ਬਲਦੇਵ ਸਿੰਘ ਸਰਾਂ ਨੇ ਪ੍ਰਾਈਵੇਟ ਥਰਮਲਾਂ ਨੂੰ ਪਿਛਲੇ ਹੋਏ ਸਮਝੌਤਿਆਂ ਹੇਠ ਬੱਝਵੀਂ ਰਕਮ ਦੇਣ ਅਤੇ ਬਿਜਲੀ ਖਪਤ ਦੀ ਬਣੀ ਵੱਡੀ ਤੋਟ ਦੀ ਸਥਿਤੀ ਨੂੰ ਅਦਾਰੇ ਲਈ ਅਤਿ ਨਾਜ਼ੁਕ ਗਰਦਾਨਿਆ ਹੈ।


Comments Off on ਕਰਫਿਊ: ਪਾਵਰਕੌਮ ਨੂੰ ਪਹਿਲੇ ਹਫ਼ਤੇ ਹੀ ਪੌਣੇ ਦੋ ਅਰਬ ਦਾ ਰਗੜਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.