ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਰਫਿਊ ਕਾਰਨ ਸ਼ਹਿਰ ’ਚ ਗੰਦਗੀ ਦੇ ਢੇਰ ਲੱਗੇ

Posted On March - 26 - 2020

ਅਬੋਹਰ ਵਿੱਚ ਪ੍ਰਾਇਮਰੀ ਸਕੂਲ ਨੇੜੇ ਲੱਗਿਆ ਕੂੜੇ ਦਾ ਢੇਰ।

ਸੁੰਦਰ ਨਾਥ ਆਰੀਆ
ਅਬੋਹਰ, 25 ਮਾਰਚ
ਸਿਹਤ ਵਿਭਾਗ ਘਾਤਕ ਵਾਇਰਸ ਕਰੋਨਾ ਤੋਂ ਬਚਨ ਲਈ ਲੋਕਾਂ ਨੂੰ ਮਾਸਕ ਪਹਿਨਣ ਅਤੇ ਆਲੇ-ਦੁਆਲੇ ਦੀ ਸਾਫ਼-ਸਫਾਈ ਰੱਖਣ ਦੀ ਨਸੀਹਤ ਦੇ ਰਿਹਾ ਹੈ ਪਰ ਸ਼ਹਿਰ ਵਿੱਚ ਕਰਫਿਊ ਕਾਰਨ ਵੱਖ ਵੱਖ ਥਾਵਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਸੀਵਰੇਜ ਦਾ ਪਾਣੀ ਵੀ ਓਵਰਫਲੋਅ ਹੋ ਕੇ ਗਲੀਆਂ ਵਿੱਚ ਫੈਲ ਚੁੱਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕੂਲਰ ਰੋਡ ਗਲੀ ਨੰ: 6 ਦੇ ਵਸਨੀਕ ਸੋਨੂ, ਸੰਜੀਵ ਤੇ ਰਿੰਕੂ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਵਾਲੀ ਗਲੀ ਵਿੱਚ ਸੀਵਰੇਜ ਜਾਮ ਹੋਣ ਕਰਕੇ ਗੰਦਾ ਪਾਣੀ ਪੂਰੀ ਗਲੀ ਵਿੱਚ ਫੈਲਿਆ ਹੋਇਆ ਹੈ। ਇਸੇ ਤਰ੍ਹਾਂ ਜੈਨ ਨਗਰੀ ਅਤੇ ਜੋੜੀ ਮੰਦਰ ਦੇ ਨੇੜੇ ਵੀ ਸਫ਼ਾਈ ਵਿਵਸਥਾ ਸਚਾਰੂ ਨਾ ਹੋਣ ਕਰਕੇ ਕੂੜੇ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ਦੇ ਸਮਾਜਸੇਵੀ ਰਾਜੂ ਚੁਰਾਹਿਆ, ਗਗਨ ਮਲੋਹਤਰਾ ਅਤੇ ਵਿਜੇ ਗਰੋਵਰ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੂੰ ਸਾਫ਼-ਸਫ਼ਾਈ ਵਾਲੇ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ।


Comments Off on ਕਰਫਿਊ ਕਾਰਨ ਸ਼ਹਿਰ ’ਚ ਗੰਦਗੀ ਦੇ ਢੇਰ ਲੱਗੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.