ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ?

Posted On February - 22 - 2020

ਕਰਨੈਲ ਸਿੰਘ ਰਾਮਗੜ੍ਹ
ਬੱਚਿਓ! ਜਦੋਂ ਅਸੀਂ ਲੰਬੇ ਸਮੇਂ ਤਕ ਪੈਰਾਂ ਦੇ ਸਹਾਰੇ ਬੈਠਦੇ ਹਾਂ ਜਾਂ ਹੱਥ ਅਤੇ ਪੈਰ ਲਗਾਤਾਰ ਦਬਾਅ ਹੇਠ ਰਹਿੰਦੇ ਹਨ ਤਾਂ ਉਸ ਹਿੱਸੇ ਦੀਆਂ ਨਾੜਾਂ ’ਤੇ ਵੀ ਦਬਾਅ ਪੈਂਦਾ ਹੈ। ਇਹ ਦਬਾਅ ਲਹੂ ਵਹਿਣੀਆਂ ’ਤੇ ਵੀ ਪੈਂਦਾ ਹੈ। ਲਹੂ ਵਹਿਣੀਆਂ ਵਿਚ ਲਹੂ ਦੀ ਸਪਲਾਈ ਘਟ ਜਾਂਦੀ ਹੈ ਜਿਸ ਕਰਕੇ ਦਾਬ ਵਾਲੇ ਅੰਗ ਨੂੰ ਘੱਟ ਆਕਸੀਜਨ ਅਤੇ ਗਲੂਕੋਜ਼ ਪਹੁੰਚਦੀ ਹੈ। ਨਾੜੀ ਸੈੱਲ ਨਾੜੀ ਰੇਸ਼ੇ ਦਾ ਬਣਿਆ ਹੁੰਦਾ ਹੈ। ਇਹ ਨਾੜੀ ਰੇਸ਼ੇ ਸੂਚਨਾ ਨੂੰ ਦਿਮਾਗ਼ ਤਕ ਅਤੇ ਦਿਮਾਗ਼ ਤੋਂ ਵੱਖ ਵੱਖ ਅੰਗਾਂ ਤਕ ਲੈ ਕੇ ਜਾਂਦੇ ਹਨ। ਨਾੜੀ ਰੇਸ਼ੇ ਦੀ ਮੋਟਾਈ ਵੀ ਘੱਟ ਹੁੰਦੀ ਹੈ। ਨਾੜੀ ਰੇਸ਼ੇ ਮਾਈਲਿਨ ਝਿੱਲੀ ਨਾਲ ਢਕੇ ਹੁੰਦੇ ਹਨ। ਆਕਸੀਜਨ ਅਤੇ ਗਲੂਕੋਜ਼ ਦੀ ਘਾਟ ਕਾਰਨ ਨਾੜੀ ਰੇਸ਼ੇ ਦੀ ਮਾਈਲਿਨ ਝਿੱਲੀ ਸੰਦੇਸ਼ ਨੂੰ ਦਿਮਾਗ਼ ਤਕ ਨਹੀਂ ਪਹੁੰਚਾ ਸਕਦੀ ਜਿਸ ਕਾਰਨ ਹੱਥ ਜਾਂ ਪੈਰ ਸੁੰਨ ਹੋ ਜਾਂਦੇ ਹਨ।
ਸੰਪਰਕ: 79864-99563


Comments Off on ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.