ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਫੁੱਟਪਾਥਾਂ ’ਤੇ ਲੱਗੇ ਬੋਰਡ

Posted On February - 15 - 2020

ਨਡਾਲਾ-ਢਿੱਲਵਾਂ ਸੜਕ ਦੇ ਨਾਲ ਬਣਾਈ ਫੁੱਟਪਾਥ ’ਤੇ ਲੱਗੇ ਦਿਸ਼ਾ ਸੂਚਕ ਬੋਰਡ।

ਸਰਬੱਤ ਸਿੰਘ ਕੰਗ
ਨਡਾਲਾ, 14 ਫਰਵਰੀ
ਅੱਡਾ ਨਡਾਲਾ ਦੀਆਂ ਸੜਕਾਂ ਕਿਨਾਰੇ ਤੇ ਕਸਬੇ ਦੀਆਂ ਗਲੀਆਂ ਵਿਚ ਇੰਟਰਲਾਕ ਲਗਾਉਣ ਦਾ ਕੰਮ ਧੜਾਧੜ ਚੱਲ ਰਿਹਾ ਹੈ। ਪਰ ਕੰਮ ਵਿੱਚ ਵੱਡੇ ਪੱਧਰ ’ਤੇ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਇਸ ਵੇਲੇ ਨਡਾਲਾ-ਢਿੱਲਵਾਂ ਸੜਕ ’ਤੇ ਦੋਹੀਂ ਪਾਸੀਂ ਇੰਟਰਲਾਕ ਲਗਾ ਕੇ 10-10 ਫੁੱਟ ਚੌੜਾ ਫੁੱਟਪਾਥ ਬਣਾਇਆ ਜਾ ਰਿਹਾ ਹੈ। ਸਬੰਧਤ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਫੁੱਟਪਾਥ ਬਣਾਉਣ ਸਮੇਂ ਸੜਕ ਕਿਨਾਰੇ ਪਹਿਲਾਂ ਤੋਂ ਪੀਡਬਲਯੂਡੀ ਵੱਲੋਂ ਲਗਾਏ ਦਿਸ਼ਾ ਸੂਚਕ ਬੋਰਡਾਂ ਨੂੰ ਹਟਾਏ ਬਿਨਾਂ ਹੀ ਇੱਟਾਂ ਲਗਾਈਆਂ ਜਾ ਰਹੀਆਂ ਹਨ। ਜਿਸ ਕਾਰਨ ਧੁੰਦ ਜਾਂ ਹਨੇਰੇ ਵਿਚ ਕੋਈ ਵੀ ਮੋਟਰਸਾਈਕਲ ਸਵਾਰ ਜਾਂ ਗੱਡੀ ਚਾਲਕ ਬੇਧਿਆਨੀ ’ਚ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ਸੜਕ ਕਿਨਾਰੇ ਬਿਜਲੀ ਦੇ ਟਰਾਂਸਫਾਰਮਰ ਤੇ ਪੋਲ ਵੀ ਫੁੱਟਪਾਥ ਵਿੱਚ ਆ ਗਏ ਹਨ। ਜਿਨ੍ਹਾਂ ਤੋਂ ਨਗਰ ਪੰਚਾਇਤ ਜਾਂ ਠੇਕੇਦਾਰ ਨੇ ਕੋਈ ਸੁਰੱਖਿਆ ਨਹੀਂ ਕੀਤੀ।
ਠੇਕੇਦਾਰ ਦੇ ਕਰਿੰਦਿਆਂ ਨੇ ਕਿਹਾ ਕਿ ਉਨ੍ਹਾਂ ਸਬੰਧਤ ਵਿਭਾਗ ਦੀ ਨਾਰਾਜ਼ਗੀ ਤੋਂ ਡਰਦਿਆਂ ਇਹ ਬੋਰਡ ਨਹੀਂ ਹਟਾਏ।
ਦੂਜੇ ਪਾਸੇ ਮਹਿਕਮੇ ਦੇ ਐੱਸਡੀਓ ਪ੍ਰੇਮ ਸਿੰਘ ਮਾਨ ਨੇ ਕਿਹਾ ਕਿ ਹਾਦਸੇ ਦਾ ਕਾਰਨ ਬਣ ਸਕਦੇ ਦਿਸ਼ਾ ਸੂਚਕ ਬੋਰਡ ਹਟਾਉਣ ’ਤੇ ਕੋਈ ਇਤਰਾਜ਼ ਨਹੀਂ ਹੈ। ਸੋਮਵਾਰ ਮੌਕਾ ਵੇਖ ਕੇ ਬੋਰਡ ਹਟਾ ਕੇ ਨੇੜੇ ਹੀ ਬਰਮ ’ਤੇ ਲਗਾ ਦਿੱਤੇ ਜਾਣਗੇ। ਸਬੰਧਤ ਠੇਕੇਦਾਰ ਮੁਨੀਸ਼ ਕੁਮਾਰ ਨੇ ਕਿਹਾ ਕਿ ਲੇਬਰ ਨੂੰ ਕਹਿ ਕੇ ਬੋਰਡਾਂ ਦੀ ਜਗ੍ਹਾ ਬਦਲ ਦਿੱਤੀ ਜਾਵੇਗੀ।


Comments Off on ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਫੁੱਟਪਾਥਾਂ ’ਤੇ ਲੱਗੇ ਬੋਰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.