ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?

Posted On February - 15 - 2020

ਕਰਨੈਲ ਸਿੰਘ ਰਾਮਗਡ਼੍ਹ
ਬੱਚਿਓ! ਹਾਥੀ ਦਾ ਸਰੀਰ ਬਹੁਤ ਵੱਡਾ ਹੁੰਦਾ ਹੈ। ਇਸਦੇ ਮੂੰਹ ਦੀ ਉੱਚਾਈ ਧਰਤੀ ਤੋਂ ਕਾਫ਼ੀ ਦੂਰ ਹੁੰਦੀ ਹੈ। ਜਿਸ ਕਰਕੇ ਉਹ ਧਰਤੀ ’ਤੇ ਘਾਹ ਜਾਂ ਪੌਦੇ ਨਹੀਂ ਖਾ ਸਕਦਾ ਅਤੇ ਨਾ ਹੀ ਪਾਣੀ ਪੀ ਸਕਦਾ ਹੈ। ਕਿਸੇ ਜੀਵ ਨੂੰ ਜਿਉਂਦਾ ਰਹਿਣ ਲਈ ਪਾਣੀ ਅਤੇ ਭੋਜਨ ਜ਼ਰੂਰੀ ਹੈ ਜਿਸ ਕਾਰਨ ਉਸਦੇ ਨੱਕ ਦੀ ਲੰਬਾਈ ਵਧ ਗਈ ਅਤੇ ਇਕ ਲੰਬੀ ਟਿੳੂਬ ਵਿਚ ਤਬਦੀਲ ਹੋ ਗਈ। ਇਸ ਮਾਸਪੇਸ਼ੀਆਂ ਦੀ ਟਿੳੂਬ ਨੂੰ ਸੁੰਡ ਕਹਿੰਦੇ ਹਨ। ਸੁੰਡ ਵਿਚ 40,000 ਹਜ਼ਾਰ ਮਾਸਪੇਸ਼ੀਆਂ ਹੁੰਦੀਆਂ ਹਨ। ਇਹ ਸੁੰਡ ਹੱਥ ਦੀ ਤਰ੍ਹਾਂ ਔਜ਼ਾਰ ਦਾ ਕੰਮ ਕਰਦੀ ਹੈ। ਹਾਥੀ ਸੁੰਡ ਨਾਲ ਧਰਤੀ ਅਤੇ ਰੁੱਖਾਂ ਤੋਂ ਪੱਤੇ ਅਤੇ ਟਾਹਣੀਆਂ ਨੂੰ ਤੋਡ਼ ਕੇ ਮੂੰਹ ਵਿਚ ਲੈ ਕੇ ਜਾਂਦਾ ਹੈ। ਉਹ ਸੁੰਡ ਵਿਚ ਪਾਣੀ ਭਰਕੇ ਮੂੰਹ ਵਿਚ ਲੈ ਜਾਂਦਾ ਹੈ। ਹਾਥੀ ਸੁੰਡ ਦੀ ਵਰਤੋਂ ਸਾਹ ਲੈਣ, ਛੂਹਣ, ਆਵਾਜ਼ ਪੈਦਾ ਕਰਨ ਅਤੇ ਗੰਧ ਮਹਿਸੂਸ ਕਰਨ ਲਈ ਵੀ ਕਰਦਾ ਹੈ।
ਸੰਪਰਕ: 79864-99563


Comments Off on ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.