ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਹਲਕਾ ਪ੍ਰਧਾਨ ਸੱਤ ਜਣਿਆਂ ਸਣੇ ਜੂਆ ਖੇਡਦਾ ਕਾਬੂ

Posted On February - 25 - 2020

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 24 ਫਰਵਰੀ
ਇੱਥੇ ਸੁਨਿਆਰ ਭਾਈਚਾਰੇ ਦੀ ਇੱਕ ਸਭਾ ਵੱਲੋਂ ਸੁਨਿਆਰ ਬਿਰਾਦਰੀ ਪਰਿਵਾਰ ਮਿਲਨ ਸਮਾਗਮ ਦੀ ਪ੍ਰਧਾਨਗੀ ਕਰਨ ਵਾਲੇ ਹਲਕਾ ਪ੍ਰਧਾਨ ਨੂੰ ਸਿਟੀ ਪੁਲੀਸ ਨੇ ਬੀਤੀ ਸ਼ਾਮ ਸੱਤ ਹੋਰਨਾਂ ਸਾਥੀਆਂ ਸਮੇਤ ਜੂਆ ਖੇਡਦਾ ਕਾਬੂ ਕਰ ਲਿਆ, ਜਿਨ੍ਹਾਂ ਵਿੱਚ ਸਵਰਨਕਾਰ ਸੰਘ ਡੱਬਵਾਲੀ ਦੇ ਮੌਜੂਦਾ ਪ੍ਰਧਾਨ ਦਾ ਸਪੁੱਤਰ ਵੀ ਸ਼ਾਮਲ ਹੈ। ਪੁਲੀਸ ਟੀਮ ਨੇ ਮੌਕੇ ’ਤੇ ਹਲਕਾ ਪ੍ਰਧਾਨ ਦੇ ਗੋਡੇ ਹੇਠਿਓਂ ਪੰਜ ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਜਦੋਂਕਿ ਪ੍ਰਧਾਨ ਦੇ ਸਪੁੱਤਰ ਕੋਲੋਂ ਇੱਕ ਹਜ਼ਾਰ ਰੁਪਏ ਬਰਾਮਦ ਹੋਏ। ਅੱਠ ਜਣਿਆਂ ਵਿੱਚੋਂ ਛੇ ਸੁਨਿਆਰ ਭਾਈਚਾਰੇ ਨਾਲ ਸੰਬੰਧਤ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੈਡ ਰਾਜਪੂਤ ਸੁਨਾਰ ਸਭਾ ਡੱਬਵਾਲੀ ਦੇ ਬੈਨਰ ਹੇਠਾਂ ਇੱਥੇ ਅਗਰਵਾਲ ਧਰਮਸ਼ਾਲਾ ਵਿੱਚ ਪਰਿਵਾਰ ਮਿਲਨ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿੱਚ ਹਰਿਆਣੇ ਸਰਕਾਰ ਭਾਈਵਾਲ ਭਾਜਪਾ ਅਤੇ ਜਜਪਾ ਦੇ ਡੱਬਵਾਲੀ ਹਲਕੇ ਤੋਂ ਉਮੀਦਵਾਰ ਰਹੇ ਦੋਵੇਂ ਪ੍ਰਮੁੱਖ ਸਿਆਸੀ ਆਗੂ ਬਤੌਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ ਸਨ। ਸਮਾਗਮ ਉਪਰੰਤ ਸ਼ਾਮ ਨੂੰ ਗੁਲਾਟੀ ਨਰਸਿੰਗ ਹੋਮ ਦੀ ਪਿਛਲੀ ਗਲੀ ਵਿੱਚ ਮੌਜੂਦਾ ਪ੍ਰਧਾਨ ਦਾ ਸਪੁੱਤਰ ਅਤੇ ਹਲਕਾ ਪ੍ਰਧਾਨ ਤਾਸ਼ ’ਤੇ ਸ਼ਰੇਆਮ ਗਲੀ ਵਿੱਚ ਜੂਆ ਖੇਡ ਰਹੇ ਸਨ। ਉਸੇ ਦੌਰਾਨ ਮੁਖਬਰੀ ਦੇ ਆਧਾਰ ’ਤੇ ਸਿਟੀ ਪੁਲੀਸ ਨੇ ਹੈੱਡ ਕਾਂਸਟੇਬਲ ਸੁਖਚੈਨ ਸਿੰਘ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ।
ਸਿਟੀ ਪੁਲੀਸ ਨੇ ਦਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਨਛੱਤਰ ਸਿੰਘ, ਹਰਮੇਲ ਸਿੰਘ ਪੁੱਤਰ ਕਰਮ ਸਿੰਘ, ਸੰਜੈ ਕੁਮਾਰ ਪੁੱਤਰ ਕੰਵਰਭਾਨ ਅਰੋੜਾ, ਸੋਨੂੰ ਰਾਮ ਪੁੱਤਰ ਮਨੋਹਰ ਲਾਲ, ਲਵਲੀ ਪੁੱਤਰ ਸ਼ਗਨ ਲਾਲ, ਸਤੀਸ਼ ਕੁਮਾਰ ਪੁੱਤਰ ਮੰਗਤ ਰਾਮ, ਦਰਸ਼ਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀਆਨ ਡੱਬਵਾਲੀ ਅਤੇ ਗੁਰਬਚਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਿਠੜੀ (ਥਾਣਾ ਲੰਬੀ) ਤੋਂ 38 ਹਜ਼ਾਰ 100 ਰੁਪਏ ਬਰਾਮਦ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਿਟੀ ਪੁਲੀਸ ਨੇ ਉਕਤ ਮੁਲਜਮਾਂ ਖਿਲਾਫ਼ ਗੈਂਬਲਿੰਗ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ।


Comments Off on ਹਲਕਾ ਪ੍ਰਧਾਨ ਸੱਤ ਜਣਿਆਂ ਸਣੇ ਜੂਆ ਖੇਡਦਾ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.