ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    ਅਖ਼ਿਲੇਸ਼ ਨੂੰ ਖ਼ਤਰਾ: ‘ਸਪਾ’ ਮੈਂਬਰਾਂ ਵੱਲੋਂ ਵਿਧਾਨ ਸਭਾ ’ਚ ਹੰਗਾਮਾ !    

ਹਰਮੀਤ ਕੌਰ ਤੇ ਜੋਬਨਜੀਤ ਸਿੰਘ ਬਣੇ ਬਿਹਤਰੀਨ ਖਿਡਾਰੀ

Posted On February - 15 - 2020

ਸ਼ਾਟਪੁੱਟ ਮੁਕਾਬਲੇ ਵਿੱਚੋਂ ਤਗਮੇ ਜਿੱਤਣ ਵਾਲੀਆਂ ਖਿਡਾਰਨਾਂ।

ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 14 ਫਰਵਰੀ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ 54ਵੀਂ ਸਾਲਾਨਾ ਅਥਲੈਟਿਕ ਮੀਟ ਦੇ ਸਮਾਪਤੀ ਸਮਾਗਮ ਅਤੇ ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਟਰੈਫਿਕ) ਸੁਖਪਾਲ ਸਿੰਘ ਬਰਾੜ ਸ਼ਾਮਿਲ ਹੋਏ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਪੀਏਯੂ ਦੀਆਂ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਪਿਛਲੇ ਸਾਲ ਦੀਆਂ ਕਾਰਵਾਈਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਅਥਲੈਟਿਕ ਮੀਟ ਵਿੱਚ ਯੂਨੀਵਰਸਿਟੀ ਦੇ ਪੰਜ ਕਾਲਜਾਂ ਤੋਂ ਇਲਾਵਾ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤਰੀ ਕੇਂਦਰਾਂ ਦੇ ਖਿਡਾਰੀਆਂ ਨੇ 28 ਈਵੈਂਟਾਂ ਵਿੱਚ ਭਾਗ ਲਿਆ। ਇਸ ਅਥਲੈਟਿਕ ਮੀਟ ਵਿੱਚ ਬੇਸਿਕ ਸਾਇੰਸਜ਼ ਕਾਲਜ ਦੀ ਹਰਮੀਤ ਕੌਰ ਨੂੰ ਕੁੜੀਆਂ ਵਿੱਚੋਂ ਅਤੇ ਖੇਤੀਬਾੜੀ ਕਾਲਜ ਦੇ ਜੋਬਨਜੀਤ ਸਿੰਘ ਨੂੰ ਮੁੰਡਿਆਂ ਵਿੱਚੋਂ ਬੈਸਟ ਅਥਲੀਟ ਚੁਣਿਆ ਗਿਆ। ਇਸ ਤੋਂ ਇਲਾਵਾ ਮੁੰਡਿਆਂ ਅਤੇ ਕੁੜੀਆਂ ਦੀ ਓਵਰਆਲ ਟਰਾਫੀ ਖੇਤੀਬਾੜੀ ਕਾਲਜ ਨੇ ਜਿੱਤੀ। ਕਮਿਊਨਟੀ ਸਾਇੰਸ ਕਾਲਜ ਦੀ ਟੀਮ ਨੂੰ ਬੈਸਟ ਮਾਰਚ ਪਾਸਟ ਦਾ ਇਨਾਮ ਮਿਲਿਆ। ਯੂਨੀਵਰਸਿਟੀ ਦੇ ਸਰਵੋਤਮ ਹਾਕੀ ਖਿਡਾਰੀ ਦਾ ਇਨਾਮ ਖੇਤੀਬਾੜੀ ਕਾਲਜ ਦੇ ਅਕਾਸ਼ਬੀਰ ਸਿੰਘ ਗਰੇਵਾਲ ਨੂੰ ਦਿੱਤਾ ਗਿਆ। ਅਥਲੈਟਿਕ ਮੀਟ ਦੌਰਾਨ ਲੜਕੇ (1500 ਮੀਟਰ) ’ਚ ਜੋਬਨਜੀਤ ਸਿੰਘ, ਡਿਸਕਸ ਥਰੋਅ ਵਿੱਚੋਂ ਸਤਲੀਨ ਸਿੰਘ , (400 ਮੀਟਰ) ਵਿੱਚੋਂ ਜੋਬਨਜੀਤ ਸਿੰਘ, (800 ਮੀਟਰ) ਵਿੱਚੋਂ ਜੋਬਨਜੀਤ ਸਿੰਘ, 200 ਮੀਟਰ ਵਿੱਚੋਂ ਅਰਸ਼ਦੀਪ ਸਿੰਘ ਨੇ ਪਹਿਲੀਆਂ ਪੁਜੀਸ਼ਨਾਂ ਲਈਆਂ। ਲੜਕੀਆਂ ਵਿੱਚੋਂ (1500 ਮੀਟਰ) ਦੌੜ ਵਿੱਚ ਹਰਮੀਤ ਕੌਰ, 800 ਮੀਟਰ ਵਿੱਚੋਂ ਹਰਮੀਤ ਕੌਰ, ਸ਼ਾਟ-ਪੁੱਟ ਵਿੱਚੋਂ ਪ੍ਰਭਸੰਗਮ ਕੌਰ ਢਿੱਲੋਂ, 100 ਮੀਟਰ ਵਿੱਚੋਂ ਸਿਮਰਨਜੋਤ ਕੌਰ, 400 ਮੀਟਰ ਵਿੱਚੋਂ ਹਰਮੀਤ ਕੌਰ, 200 ਮੀਟਰ ਵਿੱਚੋਂ ਸਿਮਰਨਜੋਤ ਕੌਰ ਨੇ ਪਹਿਲੇ ਸਥਾਨ ਹਾਸਲ ਕੀਤੇ।


Comments Off on ਹਰਮੀਤ ਕੌਰ ਤੇ ਜੋਬਨਜੀਤ ਸਿੰਘ ਬਣੇ ਬਿਹਤਰੀਨ ਖਿਡਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.