ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਸੱਟੇਬਾਜ਼ ਚਾਵਲਾ ਦੀ ਬਰਤਾਨੀਆ ਵੱਲੋਂ ਭਾਰਤ ਨੂੰ ਸਪੁਰਦਗੀ

Posted On February - 14 - 2020

ਨਵੀਂ ਦਿੱਲੀ, 13 ਫਰਵਰੀ
ਕ੍ਰਿਕਟ ਮੈਚ ਫਿਕਸਿੰਗ ਦੇ ਵੱਡੇ ਘੁਟਾਲਿਆਂ ਵਿੱਚ ਸ਼ਾਮਲ ਸੱਟੇਬਾਜ਼ ਸੰਜੀਵ ਚਾਵਲਾ ਨੂੰ ਅੱਜ ਬਰਤਾਨੀਆਂ ਨੇ ਭਾਰਤ ਹਵਾਲੇ ਕਰ ਦਿੱਤਾ ਹੈ। ਅਦਾਲਤ ਨੇ ਉਸ ਦਾ 12 ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ ਹੈ। ਸੱਟੇਬਾਜ਼ ਨੂੰ ਤਿਹਾੜ ਜੇਲ੍ਹ ਵਿੱਚ ਵੱਖਰੇ ਸੈੱਲ ’ਚ ਰੱਖਿਆ ਜਾਵੇਗਾ। ਦਿੱਲੀ ਪੁਲੀਸ ਨੇ ਇਸ ਕੇਸ ਨੂੰ ਬਰਤਾਨੀਆ ਤੇ ਭਾਰਤ ਦਰਮਿਆਨ ਸਪੁਰਦਗੀ ਦਾ ਆਪਣੇ ਆਪ ਵਿੱਚ ਵੱਡਾ ਮਾਮਲਾ ਐਲਾਨਦਿਆਂ ਕਿਹਾ ਕਿ ਸੰਜੀਵ ਚਾਵਲਾ ਦੱਖਣੀ ਅਫਰੀਕਾ ਦੇ ਕੈਪਟਨ ਹੈਂਸੀ ਕੋਰੋਨੀਆ ਨਾਲ ਕਥਿਤ ਤੌਰ ਉੱੰਤੇ ਮੈਚ ਫਿਕਸਿੰਗ ਸਕੈਂਡਲ ਵਿੱਚ ਸ਼ਾਮਲ ਸੀ ਅਤੇ ਉਸ ਦਾ ਮੈਚ ਫਿਕਸ ਕਰਨ ਵਿੱਚ ਅਹਿਮ ਰੋਲ ਹੈ। ਬਰਤਾਨਵੀ ਨਾਗਰਿਕ ਚਾਵਲਾ ਨੂੰ ਦਿੱਲੀ ਪੁਲੀਸ ਦੀ ਟੀਮ ਲੰਡਨ ਤੋਂ ਵੀਰਵਾਰ ਨੂੰ ਸਵੇਰੇ ਨਵੀਂ ਦਿੱਲੀ ਲੈ ਕੇ ਪੁੱਜੀ ਹੈ। ਉਸ ਨੂੰ ਮੈਡੀਕਲ ਜਾਂਚ ਮਗਰੋਂ ਦਿੱਲੀ ਦੇ ਵਧੀਕ ਚੀਫ ਮੈਟਰੋਪੌਲੀਟਨ ਮੈਜਿਸਟ੍ਰੇਟ ਸੁਧੀਰ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। –ਪੀਟੀਆਈ


Comments Off on ਸੱਟੇਬਾਜ਼ ਚਾਵਲਾ ਦੀ ਬਰਤਾਨੀਆ ਵੱਲੋਂ ਭਾਰਤ ਨੂੰ ਸਪੁਰਦਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.