ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਸਰਕਾਰ ਖ਼ਿਲਾਫ਼ ਸੰਘਰਸ਼ ’ਚ ਨਿੱਤਰੇ ਯੂਟੀ ਤੇ ਪੰਜਾਬ ਮੁਲਾਜ਼ਮ

Posted On February - 18 - 2020

ਮੰਗ ਪੱਤਰ ਦੇਣ ਲਈ ਐੱਸਡੀਐੱਮ ਦਫ਼ਤਰ ਬਾਹਰ ਪੁੱਜੇ ਮੁਲਾਜ਼ਮ ਆਗੂ।

ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਫਰਵਰੀ
ਕੱਚੇ ਤੇ ਮਾਣ ਭੱਤਿਆਂ ਵਾਲੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਰੁਕਿਆ ਡੀਏ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ ਅਤੇ ਮੁਲਾਜ਼ਮਾਂ ’ਤੇ ਸੰਘਰਸ਼ ਦੌਰਾਨ ਦਰਜ ਪੁਲੀਸ ਕੇਸ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ‘ਯੂ.ਟੀ ਅਤੇ ਪੰਜਾਬ ਮੁਲਾਜ਼ਮ ਸੰਘਰਸ਼ ਮੋਰਚੇ’ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਹਲਕੇ ਪਟਿਆਲਾ ਸ਼ਹਿਰ ਵਿੱਚ 23 ਫਰਵਰੀ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਹਨ।
ਮੁਲਾਜ਼ਮ ਮੋਰਚੇ ਦੀ ਪਟਿਆਲਾ ਇਕਾਈ ਵੱਲੋਂ ਅੱਜ ਮੁਲਾਜ਼ਮ ਆਗੂਆਂ ਸ਼ੀਸ਼ਨ ਕੁਮਾਰ, ਵਿਕਰਮ ਦੇਵ ਸਿੰਘ, ਹਰਦੀਪ ਟੋਡਰਪੁਰ ਅਤੇ ਰਾਜਵੀਰ ਕੌਰ ਦੀ ਸਾਂਝੀ ਅਗਵਾਈ ਵਿੱਚ ਐੱਸਡੀਐੱਮ ਚਰਨਜੀਤ ਸਿੰਘ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਅਤੇ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਤੋਂ ਜਾਣੂ ਕਰਵਾਇਆ ਗਿਆ। ਆਗੂਆਂ ਨੇ ਦੱਸਿਆ ਕਿ ਕਿ ਆਸ਼ਾ ਵਰਕਰ, ਮਿੱਡ-ਡੇਅ ਮੀਲ, ਪਾਰਟ ਟਾਈਮ, ਸਫਾਈ ਅਤੇ ਆਂਗਣਵਾੜੀ ਵਰਕਰਾਂ ਆਦਿ ’ਤੇ ਘੱਟੋ ਘੱਟ ਉਜ਼ਰਤਾਂ ਕਾਨੂੰਨ ਲਾਗੂ ਕਰਨ, ਸਮੂਹ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ, ਪ੍ਰਾਜੈਕਟਾਂ ਅੰਦਰ ਕੰਮ ਕਰਦੇ ਕੱਚੇ ਤੇ ਕੰਟਰੈਕਟ ਮੁਲਾਜ਼ਮਾਂ ਸਮੇਤ ਠੇਕਾ ਆਧਾਰਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਵਿਭਾਗਾਂ ਵਿੱਚ ਪੱਕੇ ਕਰਵਾਉਣ, ਜਨਵਰੀ 2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਸਹਿਕਾਰੀ ਅਦਾਰਿਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਵੀ ਸਰਕਾਰੀ ਵਿਭਾਗਾਂ ਦੇ ਪੈਟਰਨ ’ਤੇ ਪੈਨਸ਼ਨ ਤੇ ਮੈਡੀਕਲ ਸਹੂਲਤਾਂ ਦਿਵਾਉਣ, ਜਨਵਰੀ 2018 ਤੋਂ ਮਹਿੰਗਾਈ ਭੱਤੇ ਦੀਆਂ ਜਾਮ ਕੀਤੀਆਂ ਪੰਜ ਕਿਸ਼ਤਾਂ ਤੇ 118 ਮਹੀਨੇ ਦੇ ਬਕਾਏ ਨਗਦ ਪ੍ਰਾਪਤ ਕਰਨ ਸਮੇਤ ਕਈ ਹੋਰ ਮਸਲੇ ਵੀ ਸ਼ਾਮਲ ਹਨ। ਇਨ੍ਹਾਂ ਮੰਗਾਂ ਲਈ ਸੂਬੇ ਭਰ ’ਚੋਂ ਹਜ਼ਾਰਾਂ ਮੁਲਾਜ਼ਮ 23 ਫਰਵਰੀ ਦੇ ਸੂਬਾਈ ਪ੍ਰਦਰਸ਼ਨ ਦਾ ਹਿੱਸਾ ਬਣਨਗੇ।
ਇਸ ਮੌਕੇ ਮੁਲਾਜ਼ਮ ਆਗੂ ਗੁਰਜੀਤ ਸਿੰਘ ਘੱਗਾ, ਮੀਨਾ ਰਾਣੀ, ਲਛਮਣ ਦਾਸ ਸ਼ਰਮਾ, ਅਤਿੰਦਰ ਪਾਲ ਘੱਗਾ, ਪਰਮਜੀਤ ਕੌਰ, ਜਸਵੀਰ ਕੌਰ, ਪ੍ਰਮੋਦ ਕੁਮਾਰ ਅਤੇ ਮੱਖਣ ਸਿੰਘ ਆਦਿ ਮੌਜੂਦ ਰਹੇ।

ਵਿਦਿਆਰਥੀਆਂ ਨੇ ’ਵਰਸਿਟੀ ਅਧਿਕਾਰੀਆਂ ਨੂੰ ਦੱਸੀਆਂ ਸਮੱਸਿਆਵਾਂ
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੂਬਾ ਪੱਧਰੀ ਵਫ਼ਦ ਮਿਲਿਆ। ਇਸ ਦੌਰਾਨ ਪ੍ਰੀਖਿਆ ਫ਼ਾਰਮ ਭਰਨ ਦੀ ਆਖਰੀ ਮਿਤੀ 29 ਫ਼ਰਵਰੀ ਕਰਨ ਅਤੇ ਪ੍ਰੀਖਿਆ ਫਾਰਮ ਫ਼ੀਸ 120 ਰੁਪਏ ਭਰਵਾਉਣੀ ਬੰਦ ਕਰਨ ਦੀ ਮੰਗ ਕੀਤੀ ਗਈ। ਯੂਨੀਅਨ ਦੇ ਸੂਬਾ ਸਕੱਤਰ ਮਨਜੀਤ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸੰਦੀਪ ਕੌਰ ਅਨੁਸਾਰ ਵਿਦਿਆਰਥੀਆਂ ਨੇ ਆਪਣੀਆਂ ਸਮੱਸਿਆਵਾਂ ਇਸ ਵਫ਼ਦ ਰਾਹੀਂ ਦੱਸੀਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਆਰਐੱਲਐੱਫ, ਆਰਐੱਲਆਰ, ਡੀਐੱਮਸੀ ਸੁਧਾਰ ਤੇ ਰਿਜ਼ਲਟ ਆਵੇਟਡ ਆਦਿ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਫੌਰੀ ਹੱਲ ਕਰਨ ’ਤੇ ਵੀ ਜ਼ੋਰ ਦਿੱਤਾ। ਇਹ ਮੰਗ ਵੀ ਕੀਤੀ ਗਈ ਕਿ ਪੁਨਰ ਮੁਲਾਂਕਣ ਦਾ ਰਿਜ਼ਲਟ 15 ਦਿਨਾਂ ਅੰਦਰ ਦੇਣ ਸਮੇਤ ਇਸ ਨੂੰ ਯੂਨੀਵਰਸਿਟੀ ਵੈਬਸਾਈਟ ’ਤੇ ਆਨਲਾਈਨ ਉਪਲੱਬਧ ਕਰਵਾਇਆ ਜਾਵੇ। ਪ੍ਰੀਖਿਆ ਫ਼ੀਸ ਤੋਂ ਇਲਾਵਾ ਵਾਧੂ ਪ੍ਰੈਕਟੀਕਲ ਫ਼ੀਸ ਭਰਵਾਉਣੀ ਵੀ ਬੰਦ ਕਰਨਲ ਦੀ ਮੰਗ ਕੀਤੀ ਜਾਵੇ। ਯੂਨੀਅਨ ਆਗੂ ਮਨਜੀਤ ਸਿੰਘ ਅਤੇ ਸੰਦੀਪ ਕੌਰ ਨੇ ਹੋਰ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਦੌਰਾਨ ਪ੍ਰਸ਼ਾਸਨ ਨੇ ਪ੍ਰੀਖਿਆ ਫਾਰਮ ਦੀ ਆਖਰੀ ਮਿਤੀ 29 ਫਰਵਰੀ ਕਰਨ ਦੀ ਗੱਲ ਸਵੀਕਾਰ ਕਰ ਲਈ ਅਤੇ ਫਾਰਮ ਕਾਲਜ ਵਿੱਚ ਹੀ ਭਰਵਾਏ ਜਾਣ ਦੀ ਸਹਿਮਤੀ ਦਿੱਤੀ। ਪ੍ਰਸ਼ਾਸਨ ਨੂੰ ਵਿਦਿਆਰਥੀ ਚੋਣਾਂ ਹੋਣ ’ਤੇ ਕੋਈ ਇਤਰਾਜ਼ ਨਾ ਹੋਣ ਦੀ ਗੱਲ ਵੀ ਆਖੀ।

 


Comments Off on ਸਰਕਾਰ ਖ਼ਿਲਾਫ਼ ਸੰਘਰਸ਼ ’ਚ ਨਿੱਤਰੇ ਯੂਟੀ ਤੇ ਪੰਜਾਬ ਮੁਲਾਜ਼ਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.