ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਸਰਕਾਰੀ ਸਕੂਲ ਦੇ ਬੱਚਿਆਂ ਲਈ ਲੱਗੀ ਮਜ਼ਦੂਰੀ ਦੀ ਕਲਾਸ

Posted On February - 14 - 2020

ਧਨੌਲਾ ਦੇ ਸਕੂਲ ਵਿਚ ਇੱਟਾਂ ਚੁੱਕਦੇ ਹੋਏ ਬੱਚੇ।

ਅਜੀਤਪਾਲ ਸਿੰਘ
ਧਨੌਲਾ, 13 ਫਰਵਰੀ
ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਤਾਲੀਮ ਲੈਣ ਆਏ ਬੱਚਿਆਂ ਤੋਂ ‘ਮਜ਼ਦੂਰੀ’ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਕੂਲ ਵੇਲੇ ਬੱਚਿਆਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਪੁੱਟੀਆਂ ਇੱਟਾਂ ਢੋਣ ਲਈ ਲਗਾ ਦਿੱਤਾ।
ਇਨ੍ਹਾਂ ਬੱਚਿਆਂ ਵਿਚੋਂ ਬਹੁਤਿਆਂ ਦੇ ਤਾਂ ਪੀਰੀਅਡ ਵੀ ਲੱਗੇ ਹੋਏ ਸਨ ਪਰ ਉਨ੍ਹਾਂ ਨੂੰ ਮਜ਼ਦੂਰਾਂ ਦੀ ਥਾਂ ਕੰਮ ’ਤੇ ਲਗਾਇਆ ਗਿਆ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਅੱਧਾ ਘੰਟਾ ਪਹਿਲਾਂ ਇੱਟਾਂ ਚੁੱਕਣ ਲਈ ਆਖਿਆ ਗਿਆ ਹੈ, ਜਿਉਂ ਹੀ ਕੰਮ ਕਰ ਰਹੇ ਬੱਚਿਆਂ ਦੀ ਵੀਡੀਓ ਵਾਇਰਲ ਹੋਈ ਤਾਂ ਮੀਡੀਆ ਕਰਮੀ ਸਕੂਲ ਪੁੱਜ ਗਏ। ਜਦੋਂ ਪੱਤਰਕਾਰ ਨੇ ਵੀਡੀਓ ਸ਼ੂਟ ਕੀਤੀ ਤਾਂ ਇਕ ਅਧਿਆਪਕ ਨੇ ਉਸ ਨੂੰ ਕਥਿਤ ਧਮਕੀਆਂ ਦਿੱਤੀਆਂ। ਸੂਤਰਾਂ ਅਨੁਸਾਰ ਕਿਸੇ ਨੇ ਤੁਰੰਤ ਇਹ ਵੀਡੀਓ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਭੇਜ ਦਿੱਤੀ।

ਖਾਹਮਖਾਹ ਮਾਮਲੇ ਨੂੰ ਹਵਾ ਦਿੱਤੀ: ਪ੍ਰਿੰਸੀਪਲ
ਪ੍ਰਿੰਸੀਪਲ ਸੀਮਾ ਰਾਣੀ ਨੇ ਆਖਿਆ ਕਿ ਉਹ ਖ਼ੁਦ ਵੀ ਬੱਚਿਆਂ ਦੇ ਨਾਲ ਕੰਮ ਕਰਨ ਲੱਗੇ ਹੋਏ ਸਨ ਪਰ ਕੁਝ ਲੋਕਾਂ ਨੇ ਮਾਮਲੇ ਨੂੰ ਖਾਹਮਖਾਹ ਹਵਾ ਦੇ ਦਿੱਤੀ।

ਅੱਜ ਮਾਮਲੇ ਦੀ ਪੜਤਾਲ ਕਰਾਂਗਾ: ਡੀਈਓ
ਜ਼ਿਲ੍ਹਾ ਸਿੱਖਿਆ ਅਧਿਕਾਰੀ ਐੱਸਐੱਸ ਤੂਰ ਨੇ ਕਿਹਾ ਕਿ ਉਹ ਭਲਕੇ ਮਾਮਲੇ ਦੀ ਪੜਤਾਲ ਕਰਨ ਲਈ ਜਾ ਰਹੇ ਹਨ।

ਜਾਂਚ ਤੋਂ ਬਾਅਦ ਹੀ ਕੁੱਝ ਕਹਾਂਗਾ: ਡੀਸੀ
ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਹੁਣੇ ਆਇਆ ਹੈ, ਉਹ ਜਾਂਚ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਨ।


Comments Off on ਸਰਕਾਰੀ ਸਕੂਲ ਦੇ ਬੱਚਿਆਂ ਲਈ ਲੱਗੀ ਮਜ਼ਦੂਰੀ ਦੀ ਕਲਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.