ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਸਕੂਲ ਦਾ ਕਿਚਨ ਗਾਰਡਨ ਬਣਿਆ ਖਿੱਚ ਦਾ ਕੇਂਦਰ

Posted On February - 14 - 2020

ਕਿਚਨ ਗਾਰਡਨ ਵਿਚ ਵਿਦਿਆਰਥੀਆਂ ਨੂੰ ਸਬਜ਼ੀਆਂ ਦੀ ਖੇਤੀ ਬਾਰੇ ਜਾਣਕਾਰੀ ਦਿੰਦੇ ਹੋਏ ਵੋਕੇਸ਼ਨਲ ਅਧਿਆਪਕ

ਨਿਰੰਜਣ ਬੋਹਾ
ਬੋਹਾ, 13 ਫਰਵਰੀ
ਸਥਾਨਕ ਸ਼ਹੀਦ ਜਗਸੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਬੋਹਾ ਦੇ ਐਜੂਕੇਸ਼ਨਲ ਪਾਰਕ ਵਿਚ ਤਿਆਰ ਕੀਤਾ ਜੈਵਿਕ ਕਿਚਨ ਗਾਰਡਨ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸਕੂਲ ਦੇ ਪ੍ਰਿੰਸੀਪਲ ਪਰਮਲ ਸਿੰਘ , ਉਪ ਪ੍ਰਿੰਸੀਪਲ ਪਰਮਿੰਦਰ ਤਾਂਗੜੀ ਤੇ ਨਵਨੀਤ ਕੱਕੜ ਨੇ ਦੱਸਿਆ ਕਿ ਇਸ ਪਾਰਕ ਵਿਚ ਪਾਲਕ , ਮੇਥੀ, ਖੁੰਬਾਂ , ਮੂਲੀ, ਪਿਆਜ਼ ਤੇ ਧਨੀਏ ਦੀ ਖੇਤੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਫਸਰ ਵਿਪੇਸ਼ ਕੁਮਾਰ ਤੇ ਵੋਕੇਸ਼ਨਲ ਅਧਿਆਪਕ ਪਵਨਦੀਪ ਸਿੰਘ ਤੇ ਗੁਰਵਿੰਦਰ ਸਿੰਘ ਦੀ ਨਿਗਰਾਨੀ ਤਿਆਰ ਕੀਤੇ ਇਸ ਬਾਗ ਵਿਚ ਸਬਜ਼ੀਆਂ ਬੀਜਣ ਲਈ ਪੁਰਾਣੀਆ ਛੱਟੀਆਂ, ਪਰਾਲੀ, ਸਬਜ਼ੀਆ ਦੇ ਛਿਲਕਿਆਂ ਤੇ ਦਰੱਖ਼ਤਾਂ ਦੇ ਗਲੇ ਸੜੇ ਪੱਤਿਆ ਦਾ ਬੈੱਡ ਤਿਆਰ ਕਰਕੇ ਉਸ ਉਪਰ ਉਪਜਾਊ ਮਿੱਟੀ ਦੀ ਤੈਹ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬਾਗ ਵਿਚ ਬੀਜੀ ਸਬਜ਼ੀ ਆਮ ਸਬਜ਼ੀਆਂ ਨਾਲੋਂ ਪੌਸ਼ਟਿਕ ਹੁੰਦੀ ਹੈ। ਇਸ ਜੈਵਿਕ ਬਾਗ ਦੇ ਨੇੜੇ ਵਿਦਿਆਰਥੀਆਂ ਦੇ ਬੈਠਣ ਲਈ ਪਰਾਲੀ ਬਣਾਏ ਗਏ ਹਨ ਜੋ ਅਰਾਮਦਾਇਕ ਵੀ ਹਨ ਤੇ ਪਾਰਕ ਦੀ ਸੁੰਦਰਤਾ ਵਿਚ ਵਾਧਾ ਕਰਨ ਵਾਲੇ ਹੀ। ਪ੍ਰਿੰਸੀਪਲ ਪਰਮਲ ਸਿੰਘ ਨੇ ਕਿਹਾ ਕਿ ਇਹ ਬੈਂਚ ਲੋਕਾਂ ਨੂੰ ਇਹ ਸੁਨੇਹਾ ਦੇਣ ਲਈ ਬਣਾਏ ਗਏ ਹਨ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਰੂਪ ਵਿਚ ਵੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।


Comments Off on ਸਕੂਲ ਦਾ ਕਿਚਨ ਗਾਰਡਨ ਬਣਿਆ ਖਿੱਚ ਦਾ ਕੇਂਦਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.