ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ

Posted On February - 19 - 2020

ਬੀ.ਐਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 18 ਫਰਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰੀ ਕੰਮਕਾਜ ਵਿਚ ਗਤੀਸ਼ੀਲਤਾ ਤੇ ਸੁਧਾਰ ਲਿਆਉਣ ਵਾਸਤੇ ਅੱਜ ਸਕੱਤਰ ਪੱਧਰ ’ਤੇ ਪ੍ਰਬੰਧਕੀ ਫੇਰਬਦਲ ਕਰ ਕੇ ਅਧਿਕਾਰੀਆਂ ਦੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਸ ਤਹਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੋਆਬਾ ਜ਼ੋਨ ਦੇ ਵਧੀਕ ਸਕੱਤਰ ਵਜੋਂ ਤਾਇਨਾਤ ਡਾ. ਪਰਮਜੀਤ ਸਿੰਘ ਸਰੋਆ ਦਾ ਇੱਥੋਂ ਤਬਾਦਲਾ ਕਰ ਦਿੱਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੀਤੇ ਗਏ ਫੇਰਬਦਲ ਤਹਿਤ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਪ੍ਰਬੰਧਕੀ ਵਿਭਾਗ, ਸਮੁੱਚਾ ਅਮਲਾ, ਗੁਰੂ ਰਾਮਦਾਸ ਇੰਸਚੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦੇ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਕੱਤਰ ਮਨਜੀਤ ਸਿੰਘ ਨੂੰ ਧਰਮ ਪ੍ਰਚਾਰ ਦਾ ਸਮੁੱਚਾ ਕੰਮ, ਸਕੱਤਰ ਮਹਿੰਦਰ ਸਿੰਘ ਆਹਲੀ ਨੂੰ ਨਿੱਜੀ ਸਕੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਲ-ਨਾਲ ਅਮਲਾ ਵਿਭਾਗ, ਸਿੱਖਿਆ ਵਿਭਾਗ, ਖੇਡ ਵਿਭਾਗ, ਗੱਡੀਆਂ, ਆਰਟੀਆਈ ਦਾ ਕੰਮ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿੱਦਿਅਕ ਟਰੱਸਟ ਦੇ ਸਕੱਤਰ ਦਾ ਕੰਮ ਦਿੱਤਾ ਗਿਆ ਹੈ। ਬਤੌਰ ਵਧੀਕ ਸਕੱਤਰ ਸੇਵਾ ਨਿਭਾਅ ਰਹੇ ਸੁਖਦੇਵ ਸਿੰਘ ਭੂਰਾਕੋਹਨਾ ਨੂੰ ਸੈਕਸ਼ਨ 85 ਅਤੇ 87, ਕਾਨੂੰਨ ਵਿਭਾਗ, ਜਾਇਦਾਦ ਅਤੇ ਖੇਤੀਬਾੜੀ ਵਿਭਾਗ, ਸਿੱਖ ਇਤਿਹਾਸ ਖੋਜ ਬੋਰਡ ਦਾ ਸਮੁੱਚਾ ਕੰਮ, ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਤੋਂ ਦੋਆਬਾ ਜ਼ੋਨ ਦਾ ਕੰਮ ਵਾਪਸ ਲੈ ਕੇ ਸ੍ਰੀ ਅੰਮ੍ਰਿਤਸਰ ਵਿਖੇ ਤਾਇਨਾਤ ਕਰਦਿਆਂ ਟਰੱਸਟ ਵਿਭਾਗ, ਅਕਾਊਂਟਸ, ਇਮਾਰਤਾਂ, ਫਲਾਇੰਗ, ਪ੍ਰਿੰਟਿੰਗ ਪ੍ਰੈੱਸ, ਖਰੀਦ ਵਿਭਾਗ, ਗੁਰਦੁਆਰਾ ਗਜ਼ਟ, ਯਾਤਰਾ ਵਿਭਾਗ, ਵਿਦੇਸ਼ ਵਿਭਾਗ, ਸਟੇਸ਼ਨਰੀ ਤੇ ਪਬਲੀਕੇਸ਼ਨ, ਵਾਤਾਵਰਨ, ਇੰਸ਼ੋਰੈਂਸ, ਬਜਟ ਆਡਿਟ ਵਿਭਾਗ ਦਾ ਕੰਮ ਵੇਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਵਧੀਕ ਸਕੱਤਰ ਪ੍ਰਤਾਪ ਸਿੰਘ ਨੂੰ ਸੈਕਸ਼ਨ 85 ਤੇ 87, ਪ੍ਰਿੰਟਿੰਗ ਪ੍ਰੈੱਸ, ਇਮਾਰਤਾਂ, ਗੱਡੀਆਂ, ਵਿਦੇਸ਼ ਤੇ ਯਾਤਰਾ ਵਿਭਾਗ, ਖਰੀਦ ਵਿਭਾਗ, ਬਜਟ, ਆਡਿਟ ਵਿਭਾਗ, ਗੁਰਦੁਆਰਾ ਗਜ਼ਟ ਤੇ ਪਬਲੀਕੇਸ਼ਨ, ਵਧੀਕ ਸਕੱਤਰ ਸੁਖਮਿੰਦਰ ਸਿੰਘ ਨੂੰ ਅਕਾਊਂਟਸ, ਇੰਸ਼ੋਰੈਂਸ, ਸ੍ਰੀ ਦਰਬਾਰ ਸਾਹਿਬ ਦੇ ਇਮਾਰਤੀ ਕੰਮ, ਬਜਟ ਅਤੇ ਆਡਿਟ ਵਿਭਾਗ, ਹਰਿਆਣਾ ਰਾਜ ਦੇ ਗੁਰਦਆਰਿਆਂ ਦਾ ਪ੍ਰਬੰਧ, ਸਬ-ਆਫਿਸ ਸ਼੍ਰੋਮਣੀ ਕਮੇਟੀ ਕੁਰੂਕਸ਼ੇਤਰ ਅਤੇ ਸਬ-ਆਫਿਸ ਸ੍ਰੀ ਆਨੰਦਪੁਰ ਸਾਹਿਬ ਦਾ ਕੰਮ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਲੁਧਿਆਣਾ ਦਾ ਬਤੌਰ ਸਕੱਤਰ ਕੰਮ ਵੇਖਣ, ਹਰਜੀਤ ਸਿੰਘ ਮੀਤ ਸਕੱਤਰ ਨੂੰ ਗੁਰਦੁਆਰਾ ਸਹਿਬਾਨ ਸੈਕਸ਼ਨ 85-ਏ, ਇੰਸ਼ੋਰੈਂਸ, ਵਿਦੇਸ਼ ਤੇ ਯਾਤਰਾ ਵਿਭਾਗ ਦੇ ਕੰਮ ਦੇਖਣ, ਸਕੱਤਰ ਸਿੰਘ, ਮੀਤ ਸਕੱਤਰ ਨੂੰ ਸੈਕਸ਼ਨ 87, ਗੁਰਦੁਆਰਾ ਗਜ਼ਟ ਅਤੇ ਇਮਾਰਤੀ ਵਿਭਾਗ, ਸਤਿੰਦਰ ਸਿੰਘ ਨੂੰ ਅਕਾਊਂਟਸ, ਆਡਿਟ, ਬਜਟ ਸ਼੍ਰੋਮਣੀ ਕਮੇਟੀ, ਕੁਲਵਿੰਦਰ ਸਿੰਘ ਨੂੰ ਸਿੱਖ ਇਤਿਹਾਸ ਖੋਜ ਬੋਰਡ, ਪਬਲੀਸਿਟੀ ਦਾ ਕੰਮ ਦੇਣ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।


Comments Off on ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.