ਕਰੋਨਾਵਾਇਰਸ ਦੀ ਥਾਂ ਭੁੱਖਮਰੀ ਨੇ ਡਰਾਏ ਦਿਹਾੜੀਦਾਰ ਮਜ਼ਦੂਰ !    ਜਦੋਂ ਤੱਕ ਕਰੋਨਾ ਦਾ ਪ੍ਰਕੋਪ, ਸਾਡੇ ਘਰ ਆਉਣ ’ਤੇ ਰੋਕ !    ਏਮਸ ਵੱਲੋਂ ਹੈਲਥ ਕੇਅਰ ਵਰਕਰਾਂ ਲਈ ਕੋਵਿਡ-19 ਦਸਤਾਵੇਜ਼ ਜਾਰੀ !    ਫ਼ੌਜੀਆਂ ਵੱਲੋਂ ਇਕ ਦਿਨ ਦੀ ਤਨਖਾਹ ਦਾਨ ਵਿੱਚ ਦੇਣ ਦਾ ਐਲਾਨ !    ਅਫ਼ਵਾਹਾਂ ਤੇ ਲੌਕਡਾਊਨ ਨੇ ਠੁੰਗਗਿਆ ਪੋਲਟਰੀ ਕਾਰੋਬਾਰ !    ਪਾਕਿਸਤਾਨ ’ਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 1526 ਹੋਈ !    ਨੈਤਿਕ ਕਦਰਾਂ ਹੀ ਕੰਨਿਆ ਪੂਜਾ !    ਬਹਾਵਲਪੁਰ: ਖ਼ੂਬਸੂਰਤ ਅਤੀਤ, ਬਦਸੂਰਤ ਵਰਤਮਾਨ... !    ਅਖ਼ਬਾਰ ਆ ਨਹੀਂ ਰਹੀ, ਤੁਸੀਂ ਵੀ ਖ਼ਬਰਾਂ ਪੜ੍ਹਨੀਆਂ ਬੰਦ ਕਰ ਦਿਓ !    ਸ਼ਾਹੀਨ ਬਾਗ਼ ਵਿੱਚ ਦੁਕਾਨ ਨੂੰ ਅੱਗ ਲੱਗੀ !    

ਸ਼ੂਗਰ ਵਿੱਚ ਨਿਊਰੋਪੈਥੀ ਦਾ ਇਲਾਜ ਤੇ ਬਚਾਅ

Posted On February - 14 - 2020

ਡਾ. ਅਜੀਤਪਾਲ ਸਿੰਘ

ਸ਼ੂਗਰ ਦੀ ਬਿਮਾਰੀ ਵਿੱਚ ਵੱਧਣ ਫੁੱਲਣ ਵਾਲੇ ਮਾੜੇ ਅਸਰਾਂ ਵਿੱਚ ਨਿਊਰੋਪੈਥੀ ਦਾ ਬਹੁਤ ਮਹੱਤਵ ਹੈ, ਹਾਲਾਂਕਿ ਇਸ ਦੇ ਲੱਛਣ ਕਦੀ ਇੰਨੇ ਮਾਮੂਲੀ ਹੁੰਦੇ ਹਨ ਕਿ ਇਸ ਨੂੰ ਸਮਝਣ ਲਈ ਡਾਕਟਰ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਪੈਂਦੀ ਹੈ। ਦੂਜੇ ਪਾਸੇ ਮਰੀਜ਼ ਵੀ ਮਾੜੇ ਅਸਰਾਂ ਨੂੰ ਸਮਝਣ ਦੀ ਭੁੱਲ ਕਰ ਕੇ ਇਸ ਬਾਰੇ ਡਾਕਟਰ ਨੂੰ ਚੰਗੀ ਤਰ੍ਹਾਂ ਦਸ ਨਹੀਂ ਸਕਦੇ ਪਰ ਇਸ ਦੇ ਬਾਵਜੂਦ ਨਿਊਰੋਪੈਥੀ ਨਾਲ ਜੁੜੇ ਮਾੜੇ ਅਸਰ ਕਦੀ-ਕਦਾਈਂ ਗੰਭੀਰ ਰੂਪ ਧਾਰਨ ਕਰ ਕੇ ਰੋਗੀ ਲਈ ਵੱਡੀ ਸਮੱਸਿਆ ਬਣ ਜਾਂਦੇ ਹਨ। ਇਸ ਲਈ ਇਨ੍ਹਾਂ ਦਾ ਸਮੇਂ ਸਿਰ ਇਲਾਜ ਬੇਹੱਦ ਜ਼ਰੂਰੀ ਸਮਝਣਾ ਚਾਹੀਦਾ ਹੈ।

ਕੀ ਹੈ ਨਿਉੂਰੋਪੈਥੀ?

ਨਸਾਂ ਸਾਡੇ ਸਰੀਰ ਦੇ ਉਹ ਤੰਤੂ ਹੁੰਦੇ ਹਨ, ਜਿਨ੍ਹਾਂ ਦਾ ਸਬੰਧ ਸੰਵੇਦਨਸ਼ੀਲਤਾ ਨਾਲ ਹੁੰਦਾ ਹੈ, ਜਿਵੇਂ ਕਿ ਅਸੀਂ ਸਮਝਦੇ ਹੀ ਹਾਂ ਕਿ ਛੂਹਣ ਤੋਂ ਲੈ ਕੇ ਦਰਦ ਸਮੇਤ ਸਾਰੀ ਸੰਵੇਦਨਸ਼ੀਲਤਾ ਦਾ ਸਬੰਧ ਇਨ੍ਹਾਂ ਨਾਲ ਹੈ। ਪੱਠਿਆਂ ਵੱਲੋਂ ਕੀਤੀ ਜਾਣ ਵਾਲੀ ਹਰ ਹਰਕਤ ਤੋਂ ਲੈ ਕੇ ਆਂਤੜੀਆਂ ਵਲੋਂ ਭੋਜਨ ਨੂੰ ਪਚਾਉਣ ਤੇ ਉਸ ਨੂੰ ਅੱਗੇ ਵਧਾਉਣ ਅਤੇ ਮਲ-ਮੂਤਰ ਦੇ ਤਿਆਗ ਤੱਕ ਅਨੇਕਾਂ ਮਹੱਤਵਪੂਰਨ ਕਿਰਿਆਵਾਂ ਨਸਾਂ ਰਾਹੀਂ ਹੀ ਸੰਭਵ ਹੁੰਦੀਆਂ ਹਨ। ਨਿਉੂਰੋਪੈਥੀ ਦਾ ਮਤਲਬ ਹੈ ਇਨ੍ਹਾਂ ਨਸਾਂ ਦਾ ਨਸ਼ਟ ਹੋ ਜਾਣਾ ਹੁੰਦਾ ਹੈ। ਨਿਊਰੋਪੈਥੀ ਦੀਆਂ ਕਿਸਮਾਂ: ਮੁੱਖ ਤੌਰ ’ਤੇ ਨਿਉੂਰੋਪੈਥੀ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਤਾਂ ਉਹ ਨਿਉੂਰੋਪੈਥੀ, ਜੋ ਉਨ੍ਹਾਂ ਨਸਾਂ ਵਿੱਚ ਹੁੰਦੀ ਹੈ, ਜਿਨ੍ਹਾਂ ’ਤੇ ਸਾਡੀ ਇੱਛਾ ਸ਼ਕਤੀ ਦਾ ਕੰਟਰੋਲ ਹੁੰਦਾ ਹੈ, ਇਸ ਨੂੰ ‘ਪੈਰੀਫਰਲ ਨਿਉੂਰੋਪੈਥੀ’ ਕਿਹਾ ਜਾਂਦਾ ਹੈ। ਦੂਜੀ ਕਿਸਮ ਦੀ ਨਿਉੂਰੋਪੈਥੀ ਵਿੱਚ ਉਹ ਨਸਾ ਅਸਰਅੰਦਾਜ਼ ਹੁੰਦੀਆਂ ਹਨ, ਜਿਨ੍ਹਾਂ ’ਤੇ ਸਾਡੀ ਇੱਛਾ ਸ਼ਕਤੀ ਦਾ ਕੰਟਰੋਲ ਨਹੀਂ ਹੁੰਦਾ, ਇਸ ਨੂੰ ‘ਆਟੋਨਾਮਕ ਨਿਊਰੋਪੈਥੀ’ ਕਿਹਾ ਜਾਂਦਾ ਹੈ। ਛੂਹਣ, ਦਰਦ, ਗਰਮ ਠੰਢੇ ਦਾ ਅਹਿਸਾਸ, ਚੱਲਣ ਫਿਰਨ ਆਦਿ ਕਿਰਿਆਵਾਂ ਨੂੰ ਚਲਾਉਣ ਵਾਲੀਆਂ ਮਾਸਪੇਸ਼ੀਆਂ ‘ਆਟੋਨੋਮਿਕ ਨਿਉੂਰੋਪੈਥੀ’ ਨਾਲ ਅਕਸਰ ਅਸਰ ਅੰਦਾਜ਼ ਹੁੰਦੀਆਂ ਹਨ। ਹੁਣ ਇਨ੍ਹਾਂ ਨੂੰ ਵਿਸਥਾਰ ਨਾਲ ਸਮਝਣ ਦੀ ਲੋੜ ਹੈ। ਪੈਰੀਫੇਰਲ ਨਿਊਰੋਪੈਥੀ: ਸੂਈਆਂ ਚੁਭਣ ਵਰਗਾ ਅਹਿਸਾਸ, ਸੁੰਨਾਪਣ ਮਹਿਸੂਸ ਹੋਣਾ, ਝਨਝਨਾਹਟ ਜਾਂ ਦਰਦ ‘ਪੈਰੀਫਰਲ ਨਿਉੂਰੋਪੈਥੀ’ ਦੇ ਮੁੱਖ ਲੱਛਣ ਹਨ। ਇਸ ਨਾਲ ਪੀੜਤ ਮਨੁੱਖ ਨੂੰ ਕਦੀ-ਕਦੀ ਅਜਿਹਾ ਮਹਿਸੂਸ ਹੋਣ ਲੱਗਦਾ ਹੈ ਕਿ ਜਿਵੇਂ ਉਹ ਰੂੰ ’ਤੇ ਚੱਲ ਰਿਹਾ ਹੋਵੇ। ਨਿਉੂਰੋਪੈਥੀ ਦੇ ਲੱਛਣ ਸਰੀਰ ਦੇ ਕਿਸੇ ਵੀ ਹਿੱਸੇ ’ਤੇ ਹੋ ਸਕਦੇ ਹਨ ਪਰ ਇਹ ਹੱਥਾਂ ਪੈਰਾਂ ’ਚ ਵੱਧ ਮਹਿਸੂਸ ਕੀਤੇ ਜਾਂਦੇ ਹਨ। ਪੈਰੀਫੇਰੀਲ ਨਿਉੂਰੋਪੈਥੀ ਦੇ ਲੱਛਣ ਦਿਨ ਦੇ ਮੁਕਾਬਲਤਨ ਰਾਤ ਨੂੰ ਵੱਧ ਮਹਿਸੂਸ ਕੀਤੇ ਜਾਂਦੇ ਹਨ। ਜੇ ਮੌਸਮ ਦੀ ਗੱਲ ਕਰੀਏ ਤੇ ਰੋਗ ਦੇ ਲੱਛਣ ਸਰਦੀ ਵਿੱਚ ਵੱਧ ਮਹਿਸੂਸ ਕੀਤੇ ਜਾਂਦੇ ਹਨ ਤੇ ਇਨ੍ਹਾਂ ਦੀ ਤੀਬਰਤਾ ਉਦੋਂ ਵੱਧ ਹੁੰਦੀ ਹੈ ਪਰ ਲੱਛਣਾਂ ਦੀ ਤੀਬਰਤਾ ਘੱਟਦੀ ਵੱਧਦੀ ਰਹਿੰਦੀ ਹੈ। ਕਈ ਲੋਕਾਂ ਵਿੱਚ ਇਹ ਵੱਧ ਤੇਜ਼ੀ ਨਾਲ ਪਟ ਹੁੰਦੇ ਹਨ ਜਦਕਿ ਕੁਝ ਲੋਕਾਂ ਵਿੱਚ ਇਹ ਮਾਮੂਲੀ ਹੁੰਦੇ ਹਨ। ਨਿਉੂਰੋਪੈਥੀ ਦੀ ਦਸਤਕ ਪੈਰਾਂ ’ਚ ਹੋਣ ਨਾਲ ਸਹਿਜੇ ਹੀ ਪਤਾ ਲੱਗ ਜਾਂਦਾ ਹੈ। ਇਸ ਨਾਲ ਪੈਰਾਂ ’ਤੇ ਜ਼ਖਮ ਵੀ ਹੋ ਜਾਂਦੇ ਹਨ। ਰੋਗੀ ਦੇ ਪੈਰਾਂ ’ਚ ਸੁੰਨਾਪਣ ਰਹਿਣ ਕਰ ਕੇ ਇਹ ਇਨ੍ਹਾਂ ਜ਼ਖ਼ਮਾਂ ਦੇ ਹਰਜੇ ਨੂੰ ਉਹ ਸਮਝ ਨਹੀਂ ਸਕਦਾ, ਸਿੱਟੇ ਵਜੋਂ ਜ਼ਖ਼ਮ ਵੱਧਦੇ ਤੇ ਸੜਦੇ ਹੋਏ ਇਨਫੈਕਸ਼ਨ ਗ੍ਰਹਿਣ ਕਰ ਲੈਂਦੇ ਹਨ ਤੇ ਫਿਰ ‘ਗੈਂਗਰੀਨ’ ਵਿੱਚ ਬਦਲ ਦਿੰਦੇ ਹਨ। ਇਹ ਅਜਿਹਾ ਭਿਆਨਕ ਵਿਗਾੜ ਹੈ ਕਿ ਰੋਗੀ ਨੂੰ ਆਪਣੀ ਜਾਨ ਬਚਾਉਣ ਲਈ ਪੈਰ ਕਟਵਾਉਣੇ ਪੈ ਜਾਂਦੇ ਹਨ। ਸੰਵੇਦਨਸ਼ੀਲ ਨਸਾਂ ਤੋਂ ਇਲਾਵਾ ਇਸ ਰੋਗ ਵਿੱਚ ਹੋਰ ਨਸਾ ਵੀ ਅਸਰਅੰਦਾਜ਼ ਰੁਕਦੀਆਂ ਹਨ, ਜੋ ਮਾਸਪੇਸ਼ੀਆਂ ਨਾਲ ਸਬੰਧਤ ਹੁੰਦੀਆਂ ਹਨ। ਅਜਿਹੇ ਵਿੱਚ ਮਾਸ ਪੇਸ਼ੀਆਂ ਕਮਜ਼ੋਰ ਤੇ ਪਤਲੀਆਂ ਹੋ ਜਾਂਦੀਆਂ ਹਨ। ਪੈਰਾਂ ਦੀਆਂ ਮਾਸਪੇਸ਼ੀਆਂ ਇਸ ਤੋਂ ਵੱਧ ਮਾੜੇ ਰੁੱਖ ਅਸਰਅੰਦਾਜ਼ ਹੁੰਦੀਆਂ ਹਨ। ਜਦ ਇਹ ਮਾੜਾ ਅਸਰ ਪੰਜਿਆਂ ’ਤੇ ਹੁੰਦਾ ਹੈ ਤਾਂ ਉਦੋਂ ਰੋਗੀ ਜ਼ਮੀਨ ਤੇ ਪੈਰ ਰਗੜਦਾ ਹੋਇਆ ਤੁਰਦਾ ਹੈ। ਪੰਜਾ ਲਟਕ ਜਿਹਾ ਜਾਂਦਾ ਹੈ। ਬੈਠ ਕੇ ਉਠਣ ਵਿੱਚ ਪ੍ਰੇਸ਼ਾਨੀ ਵੀ ਮਾਸਪੇਸ਼ੀਆਂ ਦੀਆਂ ਨਸਾ ਦੇ ਨਸ਼ਟ ਹੋਣ ਕਰ ਕੇ ਹੋ ਸਕਦੀ ਹੈ।
ਆਟੋਨੋਮਿਕ ਨਿਉੂਰੋਪੈਥੀ: ਇਸ ਤਰ੍ਹਾਂ ਦੀ ਨਿਉੂਰੋਪੈਥੀ ਨਾਲ ਪੀੜਤ ਰੋਗੀ ਨੂੰ ਕਬਜ, ਪੇਟ ਫੁਲਣਾ, ਬਦਹਜ਼ਮੀ, ਉਲਟੀ ਤੇ ਰਾਤ ਨੂੰ ਦਸਤ ਲੱਗਣ ਆਦਿ ਦੀਆਂ ਅਲਾਮਤਾਂ ਹੁੰਦਿਆਂ ਹਨ। ਆਟੋਨੋਮਿਕ ਨਿਉੂਰੋਪੈਥੀ ਦੀ ਵਜ੍ਹਾ ਕਰ ਕੇ ਕਈ ਰੋਗੀਆਂ ਨੂੰ ਮੂਤਰ ਤਿਆਗ ਕਰਨ ਵਿੱਚ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ’ਚ ਜਦੋਂ ਉਹ ਪਿਸ਼ਾਬ ਕਰਦੇ ਹਨ ਤਾਂ ਉਸ ਦੀ ਮਾਤਰਾ ਬਹੁਤ ਹੁੰਦੀ ਹੈ। ਜਦ ਨਿਉੂਰੋਪੈਥੀ ਨਾਲ ਰਕਤ ਧਮਨੀਆਂ ਅਸਰ ਅੰਦਾਜ਼ ਹੁੰਦੀਆਂ ਹਨ ਤਦ ਰੋਗੀ ਨੂੰ ਖੜ੍ਹੇ ਹੋਣ ਵੇਲੇ ‘ਚੱਕਰ ਆਉਣ’ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਯੌਨ ਇੱਛਾ ਹੋਣ ’ਤੇ ਲਿੰਗ ’ਚ ਉਠਾਣ ਦੀ ਸਮੱਸਿਆ ਵੀ ਆਟੋਨੋਮਿਕ ਨਿਉੂਰੋਪੈਥੀ ਕਰਕੇ ਪੈਦਾ ਹੁੰਦੀ ਹੈ।

ਨਿਉੂਰੋਪੈਥੀ ਹੁੰਦੀ ਕਿਉਂ ਹੈ?

ਨਸਾਂ ਦੇ ਚਾਰੇ ਪਾਸੇ ਇੱਕ ਰੱਖਿਆ ਕਵਚ ਹੁੰਦਾ ਹੈ। ਜਦ ਸ਼ੂਗਰ ਦੇ ਰੋਗੀ ਦੀ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਤੇ ਬੇਕਾਬੂ (ਬੇਲਗਾਮ) ਬਣਿਆ ਰਹਿੰਦਾ ਹੈ, ਉਦੋਂ ਦਾ ਗੁਲੂਕੋਜ਼ ਦਾ ਪੱਧਰ ਵੱਧ ਜਾਂਦਾ ਹੈ। ਇਹ ਗੁਲੂਕੋਜ਼ ‘ਸਾਰਬੀਟਾਲ’ ਨਾਮਕ ਪਦਾਰਥ ਬਣਾਉਂਦਾ ਹੈ, ਜਿਸ ਕਾਰਨ ਨਸਾ ਦੇ ਕਵਚ ਵਿੱਚ ਸੋਜ ਪੈਦਾ ਹੋ ਜਾਂਦੀ ਹੈ। ਵੱਧ ਸੋਜ ਨਾਲ ਨਸਾ ਦੇ ਸੈੱਲ ਨਸ਼ਟ ਹੋ ਜਾਂਦੇ ਹਨ ਤੇ ਨਸਾਂ ਆਪਣੀ ਸੰਵੇਦਨਸ਼ੀਲਤਾ ਗੁਆ ਲੈਂਦੀਆਂ ਹਨ।
ਕੁਝ ਡਾਕਟਰਾਂ ਦਾ ਕਹਿਣਾ ਹੈ ਕਿ ਨਸਾਂ ਨੂੰ ਲਹੂ ਪਹੁੰਚਾਉਣ ਵਾਲੀਆਂ ਧਮਨੀਆਂ ਦੇ ਭੀੜੇ ਹੋਣ ਕਰ ਕੇ ਬਲੱਡ ਸਪਲਾਈ ਵਿੱਚ ਰੁਕਾਵਟ ਆਉਂਦੀ ਹੈ, ਜਿਸ ਨਾਲ ਨਸਾਂ ਨੂੰ ਲੋੜੀਂਦੀ ਖ਼ੁਰਾਕ ਨਾ ਮਿਲਣ ਕਰਕੇ ਉਹ ਨਸ਼ਟ ਹੋ ਜਾਂਦੀਆਂ ਹਨ।
ਇਲਾਜ: ਸ਼ੂਗਰ ਦੀ ਬਿਮਾਰੀ ਦੀ ਹਾਲਤ ਵਿੱਚ ਬਲੱਡ ’ਚ ਸ਼ੂਗਰ ਦੇ ਪੱਧਰ ’ਤੇ ਕੰਟਰੋਲ ਹੀ ਇਸ ਰੋਗ ਦਾ ਸਭ ਤੋਂ ਚੰਗਾ ਇਲਾਜ ਹੈ। ਇਸ ਖਾਤਰ ਰੋਗੀ ਨੂੰ ਸਮੇਂ ਸਿਰ ਖਾਣਾ ਖਾਣਾ ਚਾਹੀਦਾ ਹੈ ਤੇ ਭੋਜਨ ਵਿੱਚ ਉਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਸ਼ੂਗਰ ਕੰਟਰੋਲ ’ਚ ਸਹਾਈ ਬਣਨ। ਨਿਯਮਤ ਕਸਰਤ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ।
ਜਿੱਥੋਂ ਤੱਕ ਸ਼ੂਗਰ ਦੇ ਰੋਗੀ ਨੂੰ ਤੁਰੰਤ ਰਾਹਤ ਮੁਹੱਈਆ ਕਰਾਉਣ ਦੀ ਗੱਲ ਹੈ ਤਾਂ ਡਾਕਟਰ ਇਸ ਖਾਤਰ ਦਰਦ-ਨਿਵਾਰਕ ਦਵਾਈਆਂ ਅਤੇ ਵਿਟਾਮਿਨਸ ਦੇ ਟੀਕਿਆਂ ਨਾਲ ਇਲਾਜ ਕਰਦੇ ਹਨ। ਕੁੱਝ ਮਾਮਲਿਆਂ ’ਚ ਬਲੱਡ ਸਪਲਾਈ ਵਧਾਉਣ ਦੀਆਂ ਦਵਾਈਆਂ ਵੀ ਦਿੱਤੀਆਂ ਜਾਦੀਆਂ ਹਨ। ‘ਐਮੀਟ੍ਰਿਪਟਾਲਿਨ’ ਦੇ ਕਾਰਬੈਮਾਜੀਪਿਨ ਨਾਮਕ ਦਵਾਈਆਂ ਵੀ ਡਾਕਟਰ ਵਰਤਣ ਦੀ ਸਲਾਹ ਦਿੰਦੇ ਹਨ। ਪੈਰਾਗਬਾਲਿਨ, ਮਿਥਾਈਲ ਕੋਬਾਲਮਿਨ ਤੇ ਗਾਬਾਪੇਂਟਿੰਨ ਨਾਮਕ ਦਵਾਈਆਂ ਦਾ ਵੀ ਰੋਲ ਹੁੰਦਾ ਹੈ

ਸੰਪਰਕ: 9815620301


Comments Off on ਸ਼ੂਗਰ ਵਿੱਚ ਨਿਊਰੋਪੈਥੀ ਦਾ ਇਲਾਜ ਤੇ ਬਚਾਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.