ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਸ਼ਿਵ ਸੈਨਾ ਆਗੂ ’ਤੇ ਗੋਲੀਆਂ ਚਲਾਉਣ ਵਾਲਿਆਂ ਦੇ ਸਕੈੱਚ ਜਾਰੀ

Posted On February - 14 - 2020

ਹਮਲਾ ਕਰਨ ਵਾਲਿਆਂ ਦੇ ਪੁਲੀਸ ਵੱਲੋਂ ਜਾਰੀ ਸਕੈੱਚ।

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 13 ਫਰਵਰੀ
ਇੱਥੇ ਡਡਵਾਂ ਰੋਡ ’ਤੇ 10 ਫਰਵਰੀ ਦੇਰ ਸ਼ਾਮ ਨੂੰ ਇਕ ਦੁਕਾਨ ਤੇ ਬੈਠੇ ਸ਼ਿਵ ਸੈਨਾ ਹਿੰਦੋਸਤਾਨ ਉੱਤਰੀ ਭਾਰਤ ਦੇ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ ਉਪਰ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦੇਣ ਅਤੇ ਕੋਲ ਬੈਠੇ ਅਸ਼ੋਕ ਕੁਮਾਰ ਨੂੰ ਮਾਰ ਦੇਣ ਵਾਲਿਆਂ ਦੇ ਸਕੈਚ ਜ਼ਿਲ੍ਹਾ ਪੁਲੀਸ ਵਲੋਂ ਅੱਜ ਜਾਰੀ ਕਰ ਦਿੱਤੇ ਗਏ ਹਨ। ਜ਼ਿਲ੍ਹਾ ਪੁਲੀਸ ਗੁਰਦਾਸਪੁਰ ਦੇ ਮੁਖੀ ਸਵਰਨਜੀਤ ਸਿੰਘ ਵੱਲੋਂ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚੋਂ ਪ੍ਰਾਪਤ ਫੁਟੇਜ ਅਤੇ ਮੌਕੇ ਦੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਹਮਲਾਵਰਾਂ ਦੇ ਸਕੈਚ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਹਿੰਦੋਸਤਾਨ ਦਾ ਉੱਤਰੀ ਭਾਰਤ ਯੂਥ ਵਿੰਗ ਦਾ ਪ੍ਰਧਾਨ ਹਨੀ ਮਹਾਜਨ ਡਡਵਾਂ ਰੋਡ ਉਪਰ 10 ਫਰਵਰੀ ਦੇਰ ਸ਼ਾਮ ਨੂੰ ਦੁਕਾਨ ’ਤੇ ਬੈਠਾ ਹੋਇਆ ਸੀ ਕਿ ਅਣਪਛਾਤੇ ਨੌਜਵਾਨਾਂ ਨੇ ਆਉਂਦੇ ਹੀ ਉਸ ਉਪਰ ਰਿਵਾਲਵਰਾਂ ਨਾਲ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਹਨੀ ਮਹਾਜਨ ਦੇ ਲੱਤਾਂ ਵਿੱਚ ਤਿੰਨ ਗੋਲੀਆਂ ਵੱਜਣ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਕੋਲ ਬੈਠੇ ਅਸ਼ੋਕ ਕਮੁਾਰ ਦੇ ਸਿਰ ਵਿੱਚ ਗੋਲੀ ਵੱਜਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਸ ਮਗਰੋਂ ਹਮਲਾਵਰ ਥੋੜ੍ਹੀ ਦੂਰੀ ’ਤੇ ਖੜ੍ਹੀ ਕੀਤੀ ਸਵਿਫਟ ਕਾਰ ਵਿੱਚ ਬੈਠ ਕੇ ਹਨੇਰੇ ਦਾ ਫਾਇਦਾ ਲੈਂਦੇ ਹੋਏ ਪਿੰਡ ਕੋਟ ਸੰਤੋਖ ਰਾਏ ਵੱਲ ਨੂੰ ਫਰਾਰ ਹੋ ਗਏ ਸਨ।


Comments Off on ਸ਼ਿਵ ਸੈਨਾ ਆਗੂ ’ਤੇ ਗੋਲੀਆਂ ਚਲਾਉਣ ਵਾਲਿਆਂ ਦੇ ਸਕੈੱਚ ਜਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.