ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਸ਼ਹੀਦ ਜਗਸੀਰ ਸਿੰਘ ਸਮਾਰਟ ਸਕੂਲ ਫਾਨੀ ਸੰਸਾਰ ਤੋਂ ਛੇਤੀ ਚਲਾ ਗਿਆ ਗੋਲਡਨ ਸਟਾਰ ਕੋਬੇ ਬ੍ਰਾਇੰਟ

Posted On February - 15 - 2020

ਸੁਖਵਿੰਦਰਜੀਤ ਸਿੰਘ ਮਨੌਲੀ
ਵਿਸ਼ਵ ਦੇ ਮਹਾਬਲੀ ਬਾਸਕਟਬਾਲਰ ਕੋਬੇ ਬ੍ਰਾਇੰਟ ਦੀ 26 ਜਨਵਰੀ ਨੂੰ ਹਵਾਈ ਹਾਦਸੇ ’ਚ ਹੋਈ ਬੇਵਕਤੀ ਮੌਤ ਦੀ ਖ਼ਬਰ ਨੇ ਖੇਡਾਂ ਦੀ ਦੁਨੀਆਂ ਅਤੇ ਖੇਡ ਪ੍ਰੇਮੀਆਂ ਨੂੰ ਹਿਲਾ ਕੇ ਰੱਖ ਦਿੱਤਾ। ਅਮਰੀਕਾ ਅਤੇ ਐਨਬੀਏ ਲੀਗ ਦੇ ਨਾਬਰ ਬਾਸਕਟਬਾਲਰ ਕੋਬੇ ਬ੍ਰਾਇੰਟ ਨਾਲ ਉਸ ਦੀ 5 ਫੁੱਟ-10 ਇੰਚ ਲੰਮੀ, 13 ਸਾਲਾ ਬਾਸਕਟਬਾਲ ਖਿਡਾਰਨ ਧੀ ਗਿਆਨਾ ਦੀ ਵੀ ਮੌਤ ਹੋ ਗਈ। ਇਸ ਹਾਦਸੇ ਵਿਚ ਨੌਂ ਜਣਿਆਂ ਦੀ ਮੌਤ ਹੋ ਗਈ। 41 ਸਾਲ ਕੋਬੇ ਨੇ 2016 ’ਚ ਬਾਸਕਟ ਕੋਰਟ ਨੂੰ ਅਲਵਿਦਾ ਕਿਹਾ ਸੀ। ਐਨਬੀਏ ਟੀਮ ਡਲਾਸ ਮੇਵਰੀਕਸ ਨੇ ਕੋਬੇ ਦੇ ਸਨਮਾਨ ’ਚ ਉਸ ਦੀ 24 ਨੰਬਰੀ ਜਰਸੀ ਨੂੰ ਵੀ ਸਦਾ ਲਈ ਰਿਟਾਇਰ ਕਰ ਦਿੱਤਾ ਸੀ।
ਕੋਬੇ ਬ੍ਰਾਇੰਟ ਨੂੰ ਬਾਸਕਟਬਾਲ ’ਚ ਉਹ ਮੁਕਾਮ ਹਾਸਲ ਹੋਇਆ ਜਿਹੜਾ ਫੁਟਬਾਲ ’ਚ ਪੇਲੇ ਅਤੇ ਮੈਰਾਡੋਨਾ, ਵਿਸ਼ਵ ਹਾਕੀ ’ਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਸਿੰਘ, ਮਹਿਲਾ ਬਾਸਕਟਬਾਲ ’ਚ ਅਮਰੀਕਾ ਦੀ ਕੈਂਡਸ ਪਾਰਕਰ ਅਤੇ ਤੇਜ਼ ਦੌੜਾਂ ’ਚ ਫੱਰਾਟਾ ਕਿੰਗ ਓਸੇਨ ਬੋਲਟ ਨੂੰ ਨਸੀਬ ਹੋਇਆ। ਸਾਲ-2016 ’ਚ ਕੋਬੇ ਨੇ ਕੈਰੀਅਰ ਦਾ ਆਖ਼ਰੀ ਮੈਚ ਖੇਡਿਆ ਤਾਂ ਨੱਕੋ-ਨੱਕ ਭਰੇ ਸਟੇਡੀਅਮ ’ਚ ਖੇਡ ਪ੍ਰੇਮੀ ਉਸ ਨੂੰ ਅਜੇ ਹੋਰ ਬਾਸਕਟਾਂ ਪਾਉਂਦੇ ਤੱਕਣ ਲਈ ਤਰਲੇ ਲੈ ਰਹੇ ਸਨ।
ਪੰਜ ਫੁੱਟ ਦਸ ਇੰਚ ਲੰਮੀ ਬਾਸਕਟਬਾਲਰ ਗਿਆਨਾ ਆਪਣੇ ਪਿਤਾ ਕੋਬੇ ਦੇ ਨਕਸ਼ੇ-ਕਦਮ ’ਤੇ ਚਲਦਿਆਂ ਸ਼ਾਨਦਾਰ ਖਿਡਾਰਨ ਬਣਨ ਦੇ ਰਾਹ ਪੈ ਗਈ ਸੀ। ਕੋਬੇ ਵਲੋਂ ਗਿਆਨਾ ਨੂੰ ਨਿੱਜੀ ਮਾਂਬਾ ਬਾਸਕਟਬਾਲ ਅਕੈਡਮੀ ’ਚ ਟਰੇਂਡ ਕੀਤਾ ਜਾ ਰਿਹਾ ਸੀ।
ਲਾਸ ਏਂਜਲਸ ਲੈਕਜਸ ਟੀਮ ਲਈ ਖੇਡਦਿਆਂ ਕੋਬੇ ਨੇ ਆਪਣੇ ’ਤੇ ਵੀਡੀਓ ਗੇਮ ‘ਨਿਨਟੇਂਡੋ’ ਬਣਾਇਆ ਸੀ। ਬਲੈਕ ਮਾਂਬਾ ਦੇ ਨਾਂ ਨਾਲ ਮਸ਼ਹੂਰ ਕੋਬੇ ਨੇ 2016 ’ਚ ਬਾਸਕਟ ਕੋਰਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਚੀਨ ਦੀ ਈ-ਕਾਮਰਸ ਕੰਪਨੀ ਅਲੀਬਾਬਾ ’ਚ 100 ਮਿਲੀਅਨ ਡਾਲਰ ਲਾਏ ਸਨ। ਸਾਲ-2018 ’ਚ ਕੋਬੇ ਨੂੰ ਡੀਅਰ ਬਾਸਕਟਬਾਲ ਲਈ ਬੈਸਟ ਐਨਮੇਟਿਡ ਸ਼ਾਰਟ ਫਿਲਮ ਦਾ ‘ਆਸਕਰ ਐਵਾਰਡ’ ਦਿੱਤਾ ਗਿਆ।
ਕੋਬੇ ਬ੍ਰਾਇੰਟ ਹੈਲੀਕਾਪਟਰ ਦੀ ਸਵਾਰੀ ਦਾ ਸ਼ੌਕੀਨ ਸੀ। ਇਸੇ ਸ਼ੌਂਕ ਨੂੰ ਪਾਲਣ ਸਦਕਾ ਕੋਬੇ ਨੇ ਆਪਣਾ ਹੈਲੀਕਾਪਟਰ ਖ਼ਰੀਦਿਆ ਹੋਇਆ ਸੀ। ਕੋਬੇ ਕਈ ਮੈਚ ਖੇਡਣ ਲਈ ਹੈਲੀਕਾਪਟਰ ’ਤੇ ਜਾਂਦਾ ਸੀ। ਕੋਬੇ ਨੇ ਕਈ ਮਿਊਜ਼ਿਕ ਵੀਡੀਓਜ਼ ’ਚ ਕੰਮ ਕੀਤਾ ਸੀ। ਇਸੇ ਦੌਰਾਨ ਕੋਬੇ ਦੀ ਮੁਲਾਕਾਤ ਵਨੇਸਾ ਲੇਨ ਨਾਲ ਹੋਈ।
ਕੋਬੇ ਬ੍ਰਾਇੰਟ ਦਾ ਕੈਰੀਅਰ ਰਿਕਾਰਡ: ਪੰਜ ਵਾਰ ਐਨਬੀਏ ਚੈਂਪੀਅਨ ਟੀਮ ਦੀ ਪ੍ਰਤੀਨਿੱਧਤਾ ਕੀਤੀ। ਕੋਬੇ 23 ਸਾਲਾ ਉਮਰ ’ਚ ਤਿੰਨ ਐਨਬੀਏ ਖਿਤਾਬ ਜਿੱਤਣ ਵਾਲੇ ਦੁਨੀਆਂ ਦੇ ਪਲੇਠੇ ਯੰਗ ਬਾਸਕਟਬਾਲਰ ਹਨ। ਚਾਰ ਵਾਰ ਆਲ ਸਟਾਰ ਮੋਸਟ ਵੈਲਿਓਏਬਲ ਖਿਡਾਰੀ ਚੁਣੇ ਗਏ। 11 ਵਾਰ ਆਲ ਐਨਬੀਏ ਫਸਟ ਟੀਮ ’ਚ ਸ਼ਾਮਲ ਰਹੇ। ਸਿਰਫ਼ ਮੌਜੂਦਾ ਖਿਡਾਰੀ ਲੇਬਰਨ ਜੋਨਸ ਹੀ 12 ਵਾਰ ਇਕ ਕਦਮ ਕੋਬੇ ਤੋਂ ਅੱਗੇ ਹਨ। 18 ਵਾਰ ਐਨਬੀਏ ਆਲ ਸਟਾਰ ਟੀਮ ’ਚ ਚੁਣੇ ਗਏ। ਕੋਬੇ ਤੋਂ ਇਕ ਕਦਮ ਕਰੀਮ ਅਬਦੁੱਲਾ ਹੀ ਅੱਗੇ ਹਨ ਜੋ 19 ਵਾਰ ਐਨਬੀਈ ਆਲ ਸਟਾਰ ਟੀਮ ’ਚ ਚੁਣੇ ਗਏ ਹਨ। ਸਾਲ-2006 ’ਚ ਕੋਬੇ ਨੇ ਟੋਰਾਂਟੋ ਰੈਪਟਰਸ ਦੀ ਵਿਰੁੱਧ ਖੇਡਦਿਆਂ ਇਕ ਮੈਚ ’ਚ 81 ਅੰਕ ਬਣਾਉਣ ਸਦਕਾ ਦੂਜੇ ਨੰਬਰ ’ਤੇ ਹਨ। ਕੋਬੇ ਨੇ ਪੂਰੇ ਕੈਰੀਅਰ ’ਚ 33,643 ਅੰਕ ਬਣਾਉਣ ਸਦਕਾ ਵਿਸ਼ਵ ਦੇ ਚੌਥੇ ਖਿਡਾਰੀ ਹਨ।
ਕੋਬੇ ਬੀਨ ਬ੍ਰਾਇੰਟ ਐਨਬੀਏ ਦੇ ਸਾਬਕਾ ਬਾਕਸਕਟਬਾਲ ਪਲੇਅਰ ਜੋਅ ਜੇਲੀਬੀਨ ਬ੍ਰਾਇੰਟ ਦੇ ਪੁੱਤਰ ਸਨ। ਕੋਬੇ ਦਾ ਜਨਮ 23 ਅਗਸਤ 1978 ’ਚ ਫਿਲਾਡੇਲਫਿਆ ’ਚ ਹੋਇਆ ਸੀ। ਪਿਤਾ ਨੂੰ ਖੇਡਦਿਆਂ ਦੇਖ ਕੋਬੇ ਨੇ ਤਿੰਨ ਸਾਲ ਦੀ ਉਮਰ ’ਚ ਕੋਰਟ ’ਚ ਬਾਸਕਟਬਾਲ ਖੇਡਣ ਦੀ ਸ਼ੁਰੂਆਤ ਕੀਤੀ।
ਸੰਪਰਕ: 94171-82993ਬੋਹਾ ਦੀ ਆਧੁਨਿਕ ਗਣਿਤ ਲੈਬ।


Comments Off on ਸ਼ਹੀਦ ਜਗਸੀਰ ਸਿੰਘ ਸਮਾਰਟ ਸਕੂਲ ਫਾਨੀ ਸੰਸਾਰ ਤੋਂ ਛੇਤੀ ਚਲਾ ਗਿਆ ਗੋਲਡਨ ਸਟਾਰ ਕੋਬੇ ਬ੍ਰਾਇੰਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.