ਅਖ਼ਿਲੇਸ਼ ਨੂੰ ਖ਼ਤਰਾ: ‘ਸਪਾ’ ਮੈਂਬਰਾਂ ਵੱਲੋਂ ਵਿਧਾਨ ਸਭਾ ’ਚ ਹੰਗਾਮਾ !    ਡੋਪ ਨਮੂਨੇ ਲਈ ‘ਪ੍ਰਾਕਸੀ’ ਭੇਜਣ ’ਤੇ ਅਮਿਤ ਦਾਹੀਆ ਉੱਪਰ ਚਾਰ ਸਾਲਾਂ ਲਈ ਪਾਬੰਦੀ !    ਕਾਂਗਰਸ ਨੇ ਪ੍ਰਿਯੰਕਾ ਨੂੰ ਰਾਜ ਸਭਾ ਭੇਜਣ ਬਾਰੇ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ !    ਸਾਨੀਆ ਦੁਬਈ ਓਪਨ ਰਾਹੀਂ ਕਰੇਗੀ ਟੈਨਿਸ ’ਚ ਵਾਪਸੀ !    ਹਰਸਿਮਰਨ ਕੌਰ ਨੂੰ ਐੱਨਬੀਏ ਵੱਲੋਂ ਸੱਦਾ !    ਜਮਹੂਰੀਅਤ ਦੀ ਨਵੀਂ ਇਬਾਰਤ ਲਿਖ ਰਿਹਾ ਅੰਦੋਲਨ !    ਆਜ਼ਾਦੀ : ਪੂਰਨ ਸਵਰਾਜ ਤੋਂ ਸੰਪੂਰਨ ਲੋਕਰਾਜ ਵੱਲ !    ਜੱਲ੍ਹਿਆਂ ਵਾਲਾ ਬਾਗ਼ ਤੋਂ ਸ਼ਾਹੀਨ ਬਾਗ਼ !    ਨਿਯਮ ਕਾਨੂੰਨ: 70 ਸਕੂਲ ਬੱਸਾਂ ਦੇ ਚਲਾਨ !    ਦਸਵੀਂ ਤੇ ਬਾਰ੍ਹਵੀਂ ਦੀ ਪ੍ਰਯੋਗੀ ਪ੍ਰੀਖਿਆ ਦੀ ਡੇਟਸ਼ੀਟ ਮੁੜ ਬਦਲੀ !    

ਵੈਲਟਾਈਨ ਡੇਅ ਦੇ ਕਾਰਡ ਸਾੜ ਕੇ ਸ਼ਿਵ ਸੈਨਿਕਾਂ ਵੱਲੋਂ ਪ੍ਰਦਰਸ਼ਨ

Posted On February - 15 - 2020

ਵੈਲਨਟਾਈਨ ਡੇ ਦੇ ਕਾਰਡ ਫ਼ੂਕ ਕੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸ਼ਿਵ ਸੈਨਿਕ।

ਹਰਪ੍ਰੀਤ ਕੌਰ
ਹੁਸ਼ਿਆਰਪੁਰ, 14 ਫਰਵਰੀ
ਸ਼ਿਵ ਸੈਨਾ ਬਾਲ ਠਾਕਰੇ ਵਲੋਂ ਜਾਵੇਦ ਖਾਨ ਦੀ ਅਗਵਾਈ ਹੇਠ ਘੰਟਾ ਘਰ ਚੌਕ ਵਿੱਚ ਵੈਲਟਾਈਨ ਡੇਅ ਦੇ ਕਾਰਡ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਜਾਵੇਦ ਖਾਨ, ਸਰਬਜੀਤ ਸਾਬੀ, ਕਾਕਾ ਗੁੱਜਰ, ਸੁਮਿਤ ਨਾਹਰ, ਰਾਜ ਕੁਮਾਰ ਕਾਲੀ ਸਮੇਤ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕਾਂ ਨੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਪੁਲਵਾਮਾ ਵਿੱਚ ਸ਼ਹੀਦ ਹੋਏ ਨੌਜਵਾਨਾਂ ਨੂੰ ਵੀ ਯਾਦ ਕੀਤਾ।
ਪਾਰਟੀ ਆਗੂਆਂ ਕਿਹਾ ਕਿ ਵੈਲਟਾਈਨ ਅੰਗਰੇਜ਼ਾਂ ਦੀ ਸੋਚੀ ਸਮਝੀ ਸਾਜਿਸ਼ ਸੀ ਕਿਉਂਕਿ 14 ਫਰਵਰੀ ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਕਿਹਾ ਕਿ ਵੈਲਨਟਾਈਨ ਡੇਅ ਮਨਾਉਣ ਦੀ ਬਜਾਏ ਇਸ ਦਿਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਜਵਾਨੀ ਵਿੱਚ ਆਪਣੇ ਆਪ ਨੂੰ ਦੇਸ਼ ਲਈ ਕੁਰਬਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਨੌਜਵਾਨਾਂ ਨਸ਼ਿਆਂ ਨੂੰ ਛੱਡ ਕੇ ਸ਼ਹੀਦਾਂ ਦੇ ਦੱਸੇ ਹੋਏ ਰਸਤੇ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਵੀ ਦੇਸ਼ ਸੇਵਾ ਲਈ ਵੱਧ ਚੜ੍ਹ ਕੇ ਯੋਗਦਾਨ ਪਾਉਣਗੇ। ਇਸ ਮੌਕੇ ਕੁਲਦੀਪ ਸਿੰਘ, ਜਸਪਾਲ ਸਿੰਘ, ਸੰਦੀਪ ਜਪੜਾ, ਦੀਪਕ ਸੈਣੀ, ਸੋਨਾ ਗੁੱਜਰ, ਅਨਮੋਲ ਰਾਵਤ, ਅਮਿਤ ਸ਼ਰਮਾ, ਸੰਨੀ ਠਾਕੁਰ ਤੇ ਵਨੀਤ ਵਿਜ ਆਦਿ ਮੌਜੂਦ ਸਨ।


Comments Off on ਵੈਲਟਾਈਨ ਡੇਅ ਦੇ ਕਾਰਡ ਸਾੜ ਕੇ ਸ਼ਿਵ ਸੈਨਿਕਾਂ ਵੱਲੋਂ ਪ੍ਰਦਰਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.