ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ’ਚ ਉਤਸ਼ਾਹ ਨਾਲ ਸ਼ੁਰੂ

Posted On February - 15 - 2020

ਵਿਸ਼ਵ ਪੰਜਾਬੀ ਕਾਨਫਰੰਸ ਦੇ ਮੰਚ ’ਤੇ ਬਿਰਾਜਮਾਨ ਪਤਵੰਤੇ।

ਰਵੇਲ ਸਿੰਘ ਭਿੰਡਰ
ਲਾਹੌਰ, 14 ਫਰਵਰੀ
ਪਾਕਿਸਤਾਨ ਦੇ ਲਾਹੌਰ ’ਚ ਵਿਸ਼ਵ ਪੰਜਾਬੀ ਕਾਨਫਰੰਸ ਗੁਰੂ ਨਾਨਕ ਦੇਵ ਦੇ ਫਲਸਫੇ ਨੂੰ ਵਿਸ਼ਵ ਪੱਧਰ ’ਤੇ ਫੈਲਾਉਣ ਦੇ ਅਹਿਦ ਨਾਲ ਅੱਜ ਰਵਾਇਤੀ ਉਤਸ਼ਾਹ ਨਾਲ ਸ਼ੁਰੂ ਹੋ ਗਈ। ਵਿਸ਼ਵ ਪੰਜਾਬੀ ਕਾਂਗਰਸ ਦੇ ਆਲਮੀ ਪ੍ਰਧਾਨ ਜਨਾਬ ਫ਼ਖ਼ਰ ਜਮਾਨ ਦੀ ਅਗਵਾਈ ਹੇਠ ਸ਼ੁਰੂ ਹੋਈ ਕਾਨਫਰੰਸ ਦਾ ਉਦਘਾਟਨ ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਸਯਦ ਅਫ਼ਜ਼ਲ ਹੈਦਰ ਨੇ ਕੀਤਾ। ਇਸ ਦੌਰਾਨ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤ ਚੈਪਟਰ ਵੱਲੋਂ ਅਗਲੀ ਕਾਨਫਰੰਸ ਭਾਰਤ ’ਚ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਸਯਦ ਅਫ਼ਜ਼ਲ ਹੈਦਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੇ ਮਾੜੇ ਨਿਜ਼ਾਮ ਤੋਂ ਮੁਕਤੀ ਲਈ ਲਗਾਤਾਰ ਲੋਕਾਂ ਨੂੰ ਜਗਾਇਆ ਪਰ 1947 ’ਚ ਜਿਸ ਬੇਰਹਿਮੀ ਨਾਲ ਸਾਂਝੀ ਵਿਰਾਸਤ ਕਤਲ ਕੀਤੀ ਗਈ ਉਸ ਦੀ ਸਾਂਝੀ ਮੁਆਫ਼ੀ ਮੰਗਣੀ ਬਣਦੀ ਹੈ। ਫ਼ਖ਼ਰ ਜਮਾਨ ਨੇ ਕਿਹਾ ਕਿ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਵੱਲੋਂ ਦਿੱਤਾ ਸੰਦੇਸ਼ ਅੱਜ ਵੀ ਓਨਾ ਹੀ ਅਰਥਵਾਨ ਹੈ। ਮੰਚ ਸੰਚਾਲਨ ਉਰਦੂ ਨਾਵਲਕਾਰ ਡਾ.ਅਬਦਾਲ ਬੇਲਾ ਨੇ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਹਰਿਭਜਨ ਸਿੰਘ ਭਾਟੀਆ ਨੇ ਕਿਹਾ ਕਿ ਹਿੰਦ-ਪਾਕਿ ਰਿਸ਼ਤਿਆਂ ਨੂੰ ਪਰਪੱਕ ਕਰਨ ਲਈ ਗੁਰੂ ਨਾਨਕ ਦੇਵ ਦਾ ਜੀਵਨ ਤੇ ਸੰਦੇਸ਼ ਅਤਿਅੰਤ ਮਹੱਤਵਪੂਰਨ ਹੈ।
ਸਰ ਮੁਹੰਮਦ ਇਕਬਾਲ ਨੇ ਗੁਰੂ ਨਾਨਕ ਦੇਵ ਨੂੰ ਚੇਤੇ ਕਰਦਿਆਂ ਲੋਕਾਈ ਨੂੰ ਖ੍ਵਾਬ ’ਚੋਂ ਜਗਾਉਣ ਵਾਲਾ ਮਹਾਂਪੁਰਖ ਕਿਹਾ। ਪੰਜਾਬੀ ਕਵੀ ਤੇ ਖੋਜੀ ਵਿਦਵਾਨ ਅਹਿਮਦ ਸਲੀਮ ਨੇ ਕਿਹਾ ਕਿ ਹਿੰਦ-ਪਾਕਿ ਰਿਸ਼ਤਿਆਂ ਵਿੱਚ ਸਾਂਝੀ ਤੰਦ ਗੁਰੂ ਨਾਨਕ ਦੇਵ ਦਾ ਜੀਵਨ ਤੇ ਬਾਣੀ ਸਭ ਤੋਂ ਮਜ਼ਬੂਤ ਆਧਾਰ ਹੈ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਅਗਲੀ ਕਾਨਫਰੰਸ ਪੰਜਾਬ ’ਚ ਕਰਵਾਉਣ ਲਈ ਪੰਜਾਬ ਸਰਕਾਰ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਯੂਨੀਵਰਸਿਟੀਆਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਦਾ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਦਰਸ਼ਨ ਸਿੰਘ ਬੁੱਟਰ, ਡਾ. ਹਰਕੇਸ਼ ਸਿੰਘ ਸਿੱਧੂ, ਸਹਿਜਪ੍ਰੀਤ ਸਿੰਘ ਮਾਂਗਟ, ਡਾ.ਰਤਨ ਸਿੰਘ ਢਿੱਲੋਂ, ਡਾ. ਅਮਜਦ ਅਲੀ ਭੱਟੀ ‘ਇਸਲਾਮਾਬਾਦ’, ਤੇਜਿੰਦਰ ਕੌਰ ਧਾਲੀਵਾਲ ਤੇ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਵੀ ਸੰਬੋਧਨ ਕੀਤਾ। ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਧੰਨਵਾਦ ਕੀਤਾ।

‘ਭਾਰਤ ਨੂੰ ਰਾਸ ਨਹੀਂ ਆ ਰਿਹਾ ਕਰਤਾਰਪੁਰ ਸਾਹਿਬ ਦਾ ਲਾਂਘਾ’

ਉੱਘੇ ਲੇਖਕ ਤੇ ਪਾਕਿਸਤਾਨ ’ਚ ਸਿੱਖ ਮਾਮਲਿਆਂ ਦੇ ਮਾਹਿਰ ਸਈਅਦ ਅਫਜ਼ਲ ਹੈਦਰ ਨੇ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਇੱਕ ਵਾਰ ਕੋਸ਼ਿਸ਼ ਇਹ ਵੀ ਰਹੀ ਸੀ ਕਿ ਕਰਤਾਰਪੁਰ ਸਾਹਿਬ ਵਾਇਆ ਸ੍ਰੀ ਨਨਕਾਣਾ ਸਾਹਿਬ ਤੱਕ ਕੌਰੀਡੋਰ ਬਣਾ ਕੇ ਭਾਰਤ ਦੇ ਸਿੱਖਾਂ ਨੂੰ ਦੋਵੇਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰੇ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਉਨ੍ਹਾਂ ਨਨਕਾਣਾ ਸਾਹਿਬ ਤੱਕ ਕੌਰੀਡੋਰ ਦੀ ਤਜਵੀਜ਼ ਧਰੀ ਧਰਾਈ ਰਹਿ ਜਾਣ ’ਤੇ ਗਿਲਾ ਜ਼ਾਹਿਰ ਕਰਦਿਆਂ ਆਖਿਆ ਕਿ ਪਾਕਿਸਤਾਨ ਹਕੂਮਤ ਦੇ ਬਦਲਣ ਮਗਰੋਂ ਮੌਜੂਦਾ ਇਮਰਾਨ ਸਰਕਾਰ ਵੱਲੋਂ ਇਸ ਤਜਵੀਜ਼ਸ਼ੁਦਾ ਕੌਰੀਡੋਰ ਨੂੰ ਸਿਰਫ਼ ਕਰਤਾਰਪੁਰ ਸਾਹਿਬ ਤੱਕ ਹੀ ਸੀਮਤ ਰੱਖ ਲਿਆ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਵਾਇਆ ਕਰਤਾਰਪੁਰ ਸਾਹਿਬ ਦੇ ਕੌਰੀਡੋਰ ਦਾ ਪ੍ਰਸਤਾਵ ਪਹਿਲੀ ਵਾਰ ਉਨ੍ਹਾਂ ਲਿਆਂਦਾ ਸੀ। ਸਈਅਦ ਹੈਦਰ ਨੇ ਕਿਹਾ ਕਿ ਹਿੰਦੁਸਤਾਨ ਸਰਕਾਰ ਨੂੰ ਕਰਤਾਰਪੁਰ ਸਾਹਿਬ ਦਾ ਕੌਰੀਡੋਰ ਖੁੱਲ੍ਹਣਾ ਭਾਅ ਨਹੀਂ ਰਿਹਾ ਤੇ ਇਸ ਖ਼ਿਲਾਫ਼ ਹਿੰਦੁਸਤਾਨ ਵੱਲੋਂ ਅੰਦਰਖਾਤੇ ਮੁਖਾਲਫ਼ਤ ਕੀਤੀ ਜਾਣ ਲੱਗ ਪਈ ਹੈ। ਹਿੰਦੁਸਤਾਨ ਨਹੀਂ ਚਾਹੁੰਦਾ ਕਿ ਸਿੱਖ ਵੱਡੀ ਦਿਲਚਸਪੀ ਨਾਲ ਪਾਕਿਸਤਾਨ ’ਚ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਜਾਣ ਦੀ ਤਾਂਘ ਰੱਖਣ। ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ’ਚ ਪਹਿਲੀ ਵਾਰ ਸਿੱਖ ਮੈਰਿਜ ਐਕਟ ਦਾ ਮਾਮਲਾ ਵੀ ਉਨ੍ਹਾਂ ਹੀ ਮਨਜ਼ੂਰ ਕਰਵਾਇਆ ਸੀ। ਅਜਿਹੇ ਐਕਟ ਖ਼ਿਲਾਫ਼ ਉਦੋਂ ਹਿੰਦੁਸਤਾਨ ਵੱਲੋਂ ਕੂੜ ਨੀਤੀ ਹੇਠ ਵਿਰੋਧ ਕੀਤਾ ਜਾਣ ਲੱਗਾ ਸੀ। ਭਾਵੇਂ ਬਕਾਇਦਾ ਐਕਟ ’ਤੇ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਸੀ ਪਰ ਪਾਕਿ ’ਚ ਹਕੂਮਤ ਬਦਲਣ ਮਗਰੋਂ ਮਾਮਲਾ ਵਿਚਾਲੇ ਲਟਕ ਗਿਆ ਸੀ ਜਿਸ ਨੂੰ ਵੀ ਹੁਣ ਇਮਰਾਨ ਸਰਕਾਰ ਨੇ ਸਿਰੇ ਲਾ ਕੇ ਵਾਹ-ਵਾਹ ਖੱਟੀ ਹੈ।


Comments Off on ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ’ਚ ਉਤਸ਼ਾਹ ਨਾਲ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.