ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਵਿਸ਼ਵ ਪੰਜਾਬੀ ਕਾਨਫਰੰਸ ਲਈ 35 ਮੈਂਬਰੀ ਭਾਰਤੀ ਵਫ਼ਦ ਪਾਕਿ ਪੁੱਜਿਆ

Posted On February - 14 - 2020

ਪਾਕਿਸਤਾਨ ਪੁੱਜੇ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਮੈਂਬਰ।

ਰਵੇਲ ਸਿੰਘ ਭਿੰਡਰ/ ਦਿਲਬਾਗ ਸਿੰਘ
ਪਟਿਆਲਾ/ ਅਟਾਰੀ, 13 ਫਰਵਰੀ
ਵਿਸ਼ਵ ਪੰਜਾਬੀ ਕਾਂਗਰਸ ਵੱਲੋਂ 14 ਤੋਂ 18 ਫਰਵਰੀ ਤਕ ਲਾਹੌਰ ਦੇ ਹੈਰੀਟੇਜ ਹੋਟਲ ਵਿਚ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਵਿੱਚ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ ਦੀ ਅਗਵਾਈ ਹੇਠ 35 ਮੈਂਬਰੀ ਵਫਦ ਅੱਜ ਵਾਹਗਾ ਸਰਹੱਦ ਰਾਹੀਂ ਲਾਹੌਰ ਪੁੱਜਾ। ਸਰਹੱਦ ਪਾਰ ਕਰਨ ਉਪਰੰਤ ਖਾਲਿਦ ਮੁਫਤੀ, ਪ੍ਰੋ. ਇਕਬਾਲ ਕੈਸਰ ਤੇ ਹੋਰ ਲੇਖਕਾਂ ਨੇ ਵਫਦ ਦਾ ਸਵਾਗਤ ਕੀਤਾ।
ਕਾਨਫਰੰਸ ਲਈ ਅਮਰੀਕਾ ਫਰਾਂਸ, ਜਰਮਨੀ, ਕੈਨੇਡਾ ਤੇ ਇੰਗਲੈਂਡ ਤੋਂ ਵੀ ਡੈਲੀਗੇਟ ਪੁੱਜ ਚੁੱਕੇ ਹਨ। ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਮੁੱਖ ਭਾਸ਼ਣ ਵਿਸ਼ਵ ਪੰਜਾਬੀ ਕਾਂਗਰਸ ਦੇ ਆਲਮੀ ਪ੍ਰਧਾਨ ਜਨਾਬ ਫ਼ਖਰ ਜਮਾਂ ਦਾ ਹੋਵੇਗਾ। ਪਹਿਲੇ ਸੈਸ਼ਨ ਵਿੱਚ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਬਾਰੇ ਡਾ. ਦੀਪਕ ਮਨਮੋਹਨ ਸਿੰਘ, ਡਾ. ਹਰਿਭਜਨ ਸਿੰਘ ਭਾਟੀਆ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਅਮਜਦ ਅਲੀ ਭੱਟੀ ਸੰਬੋਧਨ ਕਰਨਗੇ। ਦੂਜੇ ਸੈਸ਼ਨ ਵਿੱਚ ਡਾ. ਨਾਬੀਲਾ ਰਹਿਮਾਨ, ਡਾ. ਸਮੀਆ ਬਾਤੂਲ, ਡਾ. ਰਤਨ ਸਿੰਘ ਢਿੱਲੋਂ, ਪ੍ਰੋ. ਇਕਬਾਲ ਕੈਸਰ, ਜਮੀਲ ਪਾਲ ਸੰਬੋਧਨ ਕਰਨਗੇ।
ਮੁੱਖ ਬੁਲਾਰੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਭਾਰਤ ਤੋਂ ਇਸ ਡੈਲੀਗੇਸ਼ਨ ਵਿੱਚ ਪ੍ਰਿੰਸੀਪਲ ਡਾ. ਤਰਲੋਕ ਬੰਧੂ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਅਰਵਿੰਦਰਪਾਲ ਕੌਰ ਭਾਟੀਆ, ਬਲਜੀਤ ਬੱਲੀ, ਤ੍ਰਿਪਤਾ ਕੰਧਾਰੀ, ਪ੍ਰਿੰਸੀਪਲ ਜਸਵਿੰਦਰ ਕੌਰ ਮਾਂਗਟ, ਡਾ. ਸਵੈਰਾਜ ਸੰਧੂ, ਗੁਰਤੇਜ ਕੋਹਾਰਵਾਲਾ ਫ਼ਿਰੋਜ਼ਪੁਰ, ਡਾ. ਰਤਨ ਸਿੰਘ ਢਿੱਲੋਂ, ਪ੍ਰੇਮ ਮਹਿੰਦਰੂ, ਨਿਧੜਕ ਸਿੰਘ ਬਰਾੜ, ਜਸਪ੍ਰੀਤ ਜੱਸੀ ਸੰਘਾ, ਡਾ. ਗੁਰਦੀਪ ਕੌਰ, ਡਾ. ਨਰਵਿੰਦਰ ਸਿੰਘ ਕੌਸ਼ਲ, ਪਰਮਜੀਤ ਸਿੰਘ ਸਿੱਧੂ (ਪੰਮੀਬਾਈ), ਡਾ.ਸੁਲਤਾਨਾ ਬੇਗਮ, ਡਾ. ਤਰਸਪਾਲ ਕੌਰ, ਦਲਜੀਤ ਸਿੰਘ ਸ਼ਾਹੀ, ਡਾ. ਸੁਨੀਤਾ ਧੀਰ, ਜਸਵਿੰਦਰ ਕੌਰ ਗਿੱਲ, ਡਾ. ਸੁਰਿੰਦਰ ਸਿੰਘ ਸੰਘਾ, ਸਤੀਸ਼ ਗੁਲਾਟੀ, ਡਾ. ਦੀਪਕ ਮਨਮੋਹਨ ਸਿੰਘ, ਬੀਬਾ ਬਲਵੰਤ ਗੁਰਦਾਸਪੁਰ, ਦਰਸ਼ਨ ਬੁੱਟਰ, ਪ੍ਰੋ.ਮਨਿੰਦਰ ਕੌਰ ਗਿੱਲ, ਡਾ.ਸੁਖਦੇਵ ਸਿੰਘ ਸਿਰਸਾ, ਖਾਲਿਦ ਹੁਸੈਨ, ਸੁਸ਼ੀਲ ਦੋਸਾਂਝ, ਕਮਲ ਦੋਸਾਂਝ, ਡਾ. ਹਰਕੇਸ਼ ਸਿੰਘ ਸਿੱਧੂ, ਡਾ. ਤੇਜਿੰਦਰ ਕੌਰ ਧਾਲੀਵਾਲ ਸ਼ਾਮਿਲ ਹਨ।
ਕੈਨੇਡਾ ਤੋਂ ਇਕਬਾਲ ਮਾਹਲ, ਸੁਖਿੰਦਰ, ਗਿਆਨ ਸਿੰਘ ਕੰਗ, ਜਰਨੈਲ ਸਿੰਘ ਬਸੋਤਾ, ਫਰਾਂਸ ਤੋਂ ਅੰਜੂ ਸ਼ਰਮਾ, ਜਰਮਨੀ ਤੋਂ ਜੈਸਿਕਾ ਚੱਢਾ, ਹਾਲੈਂਡ ਤੋਂ ਅਸਦ ਮੁਫਤੀ, ਇੰਗਲੈਂਡ ਤੋਂ ਮੁਸ਼ਤਾਕ ਲਛੇਰੀ, ਪ੍ਰੇਮ ਮਹਿੰਦਰੂ, ਡੈਨਮਾਰਕ ਤੋਂ ਨਾਸਿਰ ਮਲਿਕ ਵੀ ਲਾਹੌਰ ਪੁੱਜ ਚੁੱਕੇ ਹਨ।


Comments Off on ਵਿਸ਼ਵ ਪੰਜਾਬੀ ਕਾਨਫਰੰਸ ਲਈ 35 ਮੈਂਬਰੀ ਭਾਰਤੀ ਵਫ਼ਦ ਪਾਕਿ ਪੁੱਜਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.