ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਵਿਕਾਸ ਦੇ ਰਾਹ ਪਿਆ ਵੈਲੀਆਂ ਦਾ ਕੋਟਸ਼ਮੀਰ

Posted On February - 29 - 2020

ਜ਼ਿੰਦਗੀ ਦਾ ਦੂਜਾ ਨਾਂ ਬਦਲਾਉ ਹੈ। ਦੁਨੀਆਂ ਵਿਚ ਕੋਈ ਵੀ ਚੀਜ਼ ਸਥਿਰ ਤੇ ਸਦੀਵੀ ਨਹੀਂ ਹੈ। ਸਾਡੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ। ਚੰਗੀ ਆਰਥਿਕ ਹਾਲਤ ਵਾਲਾ ਹਰ ਪਰਿਵਾਰ ਜਾਂ ਤਾਂ ਸ਼ਹਿਰ/ ਕਸਬੇ ਵਿਚ ਵੱਸਣਾ ਚਾਹੁੰਦਾ ਹੈ ਜਾਂ ਕੈਨੇਡਾ, ਅਮਰੀਕਾ ਆਦਿ ਨੂੰ ਪਰਵਾਸ ਕਰਨਾ। ‘ਪੰਜਾਬੀ ਟ੍ਰਿਬਿਊਨ’ ਦਾ ਇਹ ਕਾਲਮ ਸਾਡੇ ਪਿੰਡਾਂ ਵਿਚ ਹੋ ਰਹੀਆਂ ਇਨ੍ਹਾਂ ਤਬਦੀਲੀਆਂ ਨੂੰ ਕਲਮਬੰਦ ਕਰਨ ਦਾ ਯਤਨ ਕਰੇਗਾ।

ਜਸਵੀਰ ਸਿੱਧੂ

ਪਿੰਡ ਵਿਚ ਇੱਕ ਸਦੀ ਪੁਰਾਣੇ ਦਰਵਾਜ਼ੇ ਦੀ ਝਲਕ।

ਕੋਟਫੱਤਾ ਖੇਤਰ ਦਾ ਪਿੰਡ ਕੋਟਸ਼ਮੀਰ ਤਹਿਸੀਲ ਅਤੇ ਜ਼ਿਲ੍ਹਾ ਬਠਿੰਡਾ ਦਾ ਵੱਡਾ ਪਿੰਡ ਮੰਨਿਆ ਗਿਆ ਹੈ। ਵੈਲੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਇਹ ਪਿੰਡ ਅੱਜ-ਕੱਲ੍ਹ ਤਰੱਕੀ ਦੀਆਂ ਰਾਹਾਂ ’ਤੇ ਹੈ। ਪਹਿਲਾਂ ਇਸ ਪਿੰਡ ਵਿੱਚ ਆਏ ਦਿਨ ਕਤਲ ਅਤੇ ਲੜਾਈ ਵਰਗੀਆਂ ਘਟਨਾਵਾਂ ਆਮ ਹੀ ਹੁੰਦੀਆਂ ਰਹਿੰਦੀਆਂ ਸਨ। ਪਰ ਸ਼ਹਿਰ ਦੇ ਨੇੜੇ ਹੋਣ ਕਰ ਕੇ ਹੁਣ ਇਹ ਪਿੰਡ ਪੜ੍ਹਿਆ-ਲਿਖਿਆ ਅਤੇ ਵਿਕਾਸਸ਼ੀਲ ਪਿੰਡ ਵਜੋਂ ਜਾਣਿਆ ਜਾਣ ਲੱਗਾ ਹੈ। ਨਗਰ ਪੰਚਾਇਤ ਵਾਲੇ ਇਸ ਪਿੰਡ ਦੀ ਆਬਾਦੀ ਤਕਰੀਬਨ 13,000 ਹਜ਼ਾਰ ਦੇ ਕਰੀਬ ਅਤੇ 8600 ਦੇ ਲਗਭਗ ਵੋਟਾਂ ਹਨ। ਨਗਰ ਪੰਚਾਇਤ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਹਨ।
ਲਗਭਗ 400 ਸਾਲ ਪੁਰਾਣਾ ਇਹ ਪਿੰਡ ਆਪਣੇ ਆਪ ਵਿੱਚ ਅਨੇਕਾਂ ਰਾਜ ਸਮੋਈ ਬੈਠਾ ਹੈ। ਇਸ ਦੇ ਪੁਰਾਣੇ ਪਿੰਡ ਹੋਣ ਦਾ ਪਤਾ ਇਸ ਗੱਲ ਤੋਂ ਵੀ ਲਗਦਾ ਹੈ। ਆਪਣੇ ਸਮਿਆਂ ਵਿੱਚ ਗੁਰੂੁ ਗੋਬਿੰਦ ਸਿੰਘ ਜੀ ਇੱਕ ਉੱਚੇ ਟਿੱਬੇ ’ਤੇ ਆ ਕੇ ਠਹਿਰੇ ਸਨ ਜਿਸ ਨੂੰ ਅੱਜ-ਕੱਲ੍ਹ ਗੁਰਦੁਆਰਾ ਜੰਡਾਲੀਸਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਿੰਡ ਦੇ ਇਤਹਾਸ ਬਾਰੇ ਗੱਲ ਕੀਤੀ ਜਾਵੇ ਤਾਂ ਇਹ ਪਿੰਡ ਵਿੱਚ ਸੰਮੀ ਨਾਂ ਦਾ ਮੁਸਲਮਾਨ ਰਹਿੰਦਾ ਸੀ। ਇਹ ਖਾਨਦਾਨੀ ਮੁਸਲਮਾਨ ਸੀ ਜਿਸ ਕਰ ਕੇ ਪਹਿਲਾਂ ਪਿੰਡ ਦਾ ਨਾਂ ਸੰਮੀ ਸੀ। ਸਾਰੇ ਪਿੰਡ ਵਿੱਚ ਮੁਸਲਮਾਨ ਘਰਾਣਾ ਵਸਦਾ ਸੀ। ਬਾਅਦ ਵਿੱਚ ਇਸ ਪਿੰਡ ਦਾ ਨਾਂ ਸੰਮੀ ਤੋਂ ਬਦਲ ਕੇ ਕੋਟਸ਼ਮੀਰ ਪੈ ਗਿਆ। ਪਿੰਡ ਵਿੱਚ ਲੋਕਾਂ ਦੀ ਸੁਰੱਖਿਆ ਵਾਸਤੇ ਇੱਕ ਪੁਲੀਸ ਚੌਕੀ ਵੀ ਹੈ। ਪਿੰਡ ਦੀਆਂ ਦੋ ਪੱਤੀਆਂ ਹਨ ਬਾਂਦਰ ਤੇ ਚਹਿਲ ਪੱਤੀ। ਪਿੰਡ ਵਿਚ ਇੱਕ ਵੱਡਾ ਦਰਵਾਜ਼ਾ ਬਣਿਆ ਹੋਇਆ ਹੈ। ਪਿੰਡ ਦੇ ਪੁਰਾਣੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਇਹ ਇਹ ਦਰਵਾਜ਼ਾਂ ਕਰੀਬ 100 ਸਾਲ ਪੁਰਾਣਾ ਹੈ। ਇਸ ਦੇ ਨਾਲ ਹੀ ਪਿੰਡ ਵਿਚ ਇੱਕ ਬਾਰ੍ਹਾਂ ਵਿੱਡਾ ਖੂਹ ਵੀ ਹੈ ਜੋ ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਪਿੰਡ ਵੱਸਣ ਤੋਂ ਵੀ ਪਹਿਲਾਂ ਦਾ ਹੈ। ਇਸ ਪਿੰਡ ਵਿੱਚ ਚਾਰ ਦਰਜਣ ਤੋਂ ਵੱਧ ਦੁਕਾਨਦਾਰ ਹਨ। ਪਿੰਡ ਦੀ ਜ਼ਮੀਨ ਦਾ ਰਕਬਾ 10,000 ਏਕੜ ਤੋਂ ਵੀ ਵੱਧ ਹੈ। ਜ਼ਮੀਨੀ ਮਸਲਿਆਂ ਲਈ ਦੋ ਪਟਵਾਰ ਸਰਕਲ ਹਨ। ਪਿੰਡ ਵਿਚ ਇੱਕ ਵੱਡੀ ਚਹਿਲ ਫੈਕਟਰੀ ਵੀ ਹੈ। ਜੇ ਵਿਦਿਅਕ ਅਦਾਰਿਆਂ ਦੀ ਗੱਲ ਕਰੀਏ ਤਾਂ ਪਿੰਡ ਵਿਚ ਸੰਤ ਸਹਾਰਾ ਕਾਲਜ ਆਯੂਰਵੈਦਿਕ ਕਾਲਜ ਤੇ ਹਸਪਤਾਲ, ਨਾਗਪਾਲ ਕਾਲਜ ਆਫ ਫਾਰਮੇਸੀ, ਬਾਬਾ ਫ਼ਰੀਦ ਆਈਟੀਆਈ ਵਰਗੇ ਅਦਾਰੇ ਹਨ। ਮਾਤਾ ਸੁੰਦਰੀ ਪਬਲਿਕ ਸਕੂਲ ਐਸਜੀਪੀਸੀ ਤੋਂ ਇਲਾਵਾ ਮਾਊਟਲਿਟਰਾ ਅਤੇ ਮਲੇਨੀਅਮ ਵਰਗੇ ਦੋ ਵੱਡੇ ਸਕੂਲ ਵੀ ਇਸ ਪਿੰਡ ਦੀ ਵਿਦਿਅਕ ਸ਼ਾਨ ਨੂੰ ਵਧਾਉਂਦੇ ਹਨ। ਪਿੰਡ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜੋ ਕਿ ਸਮਾਰਟ ਸਕੂਲ ਹੈ। ਪਿੰਡ ਵਿੱਚ ਭਾਵੇਂ ਸਾਰੇ ਵਰਗਾਂ ਦੇ ਲੋਕ ਰਹਿੰਦੇ ਹਨ ਪਰ ਵੱਡੀ ਗਿਣਤੀ ਜੱਟ ਸਿੱਖ ਭਾਈਚਾਰੇ ਦੀ ਹੈ ਜੋ ਖੇਤੀਬਾੜੀ ’ਤੇ ਹੀ ਨਿਰਭਰ ਹਨ। ਜ਼ਿਆਦਾਤਰ ਲੋਕ ਛੋਟੀਆਂ-ਮੋਟੀਆਂ ਨੌਕਰੀਆਂ ਕਰ ਕੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਹਨ। ਇਸ ਪਿੰਡ ਦਾ ਇੱਕ ਨਾਮਵਰ ਪੱਤਰਕਾਰ ਵੀ

ਨਗਰ ਪੰਚਾਇਤ ਪ੍ਰਧਾਨ ਨਿਰਮਲ ਸਿੰਘ ਨਿੰਮਾ

ਹੈ ਜੋ ਪੰਜਾਬੀ ਦੇ ਇੱਕ ਵੱਡੇ ਅਖ਼ਬਾਰ ਨਾਲ ਜੁੜਿਆ ਹੋਇਆ ਅਤੇ ਸਮਾਜ ਸੇਵਾ ਵਿੱਚ ਵੀ ਵਧੀਆ ਰੋਲ ਅਦਾ ਕਰ ਰਿਹਾ ਹੈ। ਪਿੰਡ ਵਿੱਚ 30 ਦੇ ਕਰੀਬ ਫ਼ੌਜੀ ਹਨ ਅਤੇ ਵੀਹ ਦੇ ਕਰੀਬ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਵਜੋਂ ਆਪਣੀ ਡਿਊਟੀ ਨਿਭਾਅ ਰਹੇ ਹਨ। ਪਿੰਡ ਵਿੱਚ ਨਵੀਂ ਪੀੜ੍ਹੀ ਦੇ ਨੌਜਵਾਨ ਆਪਣੀ ਰੋਜ਼ੀ-ਰੋਟੀ ਲਈ ਵਿਦੇਸ਼ਾਂ ਵੱਲ ਜਾ ਰਹੇ ਹਨ। ਇਸ ਪਿੰਡ ਵਿੱਚ ਇੱਕ ਨਾਮਵਾਰ ਲੇਖਕ ਭੋਲਾ ਸਿੰਘ ਸਮੀਰੀਆ ਵੀ ਹਨ ਜਿਨ੍ਹਾਂ ਦਾ ਇੱਕ ਕਹਾਣੀ ਸੰਗ੍ਰਿਹ ਅਤੇ ਇੱਕ ਪਿੰਡ ਦਾ ਇਤਹਾਸ ‘ਮੈਂ ਕੋਟਸ਼ਮੀਰ ਬੋਲਦਾ ਹਾਂ’ ਵੀ ਆ ਚੁੱਕਾ ਹੈ। ਇਨ੍ਹਾਂ ਰਚਨਾਵਾਂ ਕਰ ਕੇ ਇਨ੍ਹਾਂ ਦਾ ਕਾਫ਼ੀ ਮਾਣ-ਸਨਮਾਨ ਵੀ ਹੋਇਆ ਹੈ। ਇਸ ਪਿੰਡ ਦੇ ਬਲਵਿੰਦਰ ਸਿੰਘ ਨੰਬਰਦਾਰ ਨੇ ਖੇਡਾਂ ਵਿੱਚ 60 ਦੇ ਵਰਗ ਵਿੱਚ ਕਈ ਸੋਨ ਤਗਮੇ ਵੀ ਜਿੱਤੇ ਹਨ, ਉੱਥੇ ਹੀ ਪਿੰਡ ਦਾ ਨਾਂ ਵੀ ਰੌਸ਼ਨ ਕੀਤਾ ਹੈ। ਇੱਥੋਂ ਦਾ ਸੁਖਮੰਦਰ ਸਿੰਘ ਸਾਰਟ ਕੱਟ ਅਤੇ ਗੋਲਾ ਸੁੱਟਣ ਵਿੱਚ ਕਈ ਕੌਮਾਂਤਰੀ ਮੈਡਲ ਵੀ ਜਿੱਤ ਚੁੱਕਾ ਹੈ। ਇਸ ਲਈ ਪਿੰਡ ਵਾਸੀਆਂ ਵੱਲੋਂ ਉਸ ਦਾ ਸਨਮਾਨ ਵੀ ਕੀਤਾ ਗਿਆ।
ਪਿੰਡ ਵਿਚ ਦੋ ਮੰਦਰ ਅਤੇ ਦੋ ਇਤਿਹਾਸਕ ਗੁਰਦੁਆਰੇ ਹਨ। ਇਸ ਤੋਂ ਇਲਾਵਾ ਤਿੰਨ ਹੋਰ ਗੁਰਦੁਆਰੇ ਵੀ ਹਨ। ਗੁਰਦੁਆਰਾ ਜੰਡਾਲੀਸਰ ਸਾਹਿਬ ਦਾ ਇਤਿਹਾਸ ਦੱਸਦਾ ਹੈ ਕਿ ਇੱਥੇ ਗੁਰੂੁ ਗੋਬਿੰਦ ਸਿੰਘ ਜੀ ਕਾਫ਼ੀ ਅਰਸਾ ਰਹੇ ਸਨ। ਜਿੱਥੇ ਉਹ ਆਪਣਾ ਘੋੜਾ ਬੰਨ੍ਹਿਆ ਕਰਦੇ ਸਨ, ਉਹ ਜੰਡ ਵੀ ਇੱਥੇ ਮੌਜੂਦ ਹੈ। ਲੋਕਾਂ ਦੀ ਇਸ ਗੁਰਦੁਆਰਾ ਸਾਹਿਬ ਪ੍ਰਤੀ ਬਹੁਤ ਸ਼ਰਧਾ ਹੈ। ਪਿੰਡ ਵਿੱਚ ਸਿਆਸੀ ਪਾਰਟੀਆਂ ਦਾ ਪੂਰਾ ਆਧਾਰ ਹੈ। ਪਿੰਡ ਦੇ ਲੋਕ ਰਾਜਨੀਤਕ ਗਤੀਵਿਧੀਆਂ ਵਿੱਚ ਪੂਰਾ ਭਾਗ ਲੈਂਦੇ ਹਨ। ਇੱਥੇ ਇੱਕ ਦਸਮੇਸ਼ ਵੈੱਲਫੇਅਰ ਕਲੱਬ ਵੀ ਹੈ, ਜੋ ਕੇ ਵਿਕਾਸਸ਼ੀਲ ਕੰਮਾਂ ਲਈ ਹਮੇਸ਼ਾਂ ਹੀ ਅੱਗੇ ਰਹਿੰਦਾ ਹੈ। ਹੁਣ ਤੱਕ ਇਸ ਕਲੱਬ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਅਨੇਕਾਂ ਹੀ ਸ਼ਲਾਘਾਯੋਗ ਕੰਮ ਕੀਤੇ ਜਾ ਚੁੱਕੇ ਹਨ। ਪਿੰਡ ਦੇ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਇੱਥੇ ਲੋਕਾਂ ਨੂੰ ਪੈਸੇ ਦੇ ਸਬੰਧ ਵਿੱਚ ਸ਼ਹਿਰ ਨਹੀਂ ਜਾਣਾ ਪੈਂਦਾ ਕਿਉਂਕਿ ਪਿੰਡ ਵਿੱਚ ਹੀ ਐਚਡੀਐਫਸੀ ਬੈਂਕ, ਕੇਨਰਾ ਬੈਂਕ ਅਤੇ ਐੱਸਬੀਆਈ ਬੈਂਕ ਦੀ ਸੁਵਿਧਾ ਉਪਲਭਧ ਹੈ। ਕੋਟਸ਼ਮੀਰ ਵਿਚ ਲੋਕਾਂ ਦੀ ਸਿਹਤ ਸੰਭਾਲ ਲਈ ਇੱਕ ਡਿਸਪੈਂਸਰੀ ਵੀ ਹੈ। ਇਸ ਤੋਂ ਇਲਾਵਾ ਪਿੰਡ ਵਿਚ ਇੱਕ ਡਾਕਘਰ ਵੀ ਹੈ। ਪਿੰਡ ਵਿੱਚ ਜੇ ਡੇਰਿਆਂ ਦੀ ਗੱਲ ਕਰੀਏ ਤਾਂ ਬਾਬੇ ਕਾ ਡੇਰਾ, ਠਾਕੁਰ ਦਾਸ ਦਾ ਡੇਰਾ, ਡੇਰਾ ਬਾਬਾ ਧਿਆਨਦਾਸ, ਡੇਰਾ ਬਾਬਾ ਟਿੱਲਾ, ਡੇਰਾ ਬਾਬਾ ਮੁਰਲੀਧਰ ਹੈ ਜਿੱਥੇ ਲੋਕ ਸ਼ਰਧਾ ਭਾਵਨਾ ਨਾਲ ਜਾਂਦੇ ਹਨ। ਪਿੰਡ ਦੀ ਗਲੀਆਂ-ਨਾਲੀਆਂ ਪੱਕੀਆਂ ਹਨ। ਪਿੰਡ ਵਿਚ ਇੱਕ ਵਾਟਰਵਰਕਸ ਅਤੇ ਇੱਕ ਸਮਸ਼ਾਨਘਾਟ ਹੈ। ਇਹ ਪਿੰਡ ਬਠਿੰਡਾ-ਮਾਨਸਾ ਰੋਡ ’ਤੇ ਵੱਸਿਆ ਹੋਣ ਕਰਕੇ ਇੱਥੋਂ ਦੂਰ-ਦੁਰਾਡੇ ਜਾਣ ਲਈ ਬੱਸਾਂ ਦੀ ਚੰਗੀ ਸਹੂਲਤ ਹੈ। ਪੁਰਾਣੇ ਸਮਿਆਂ ਵਿਚ ਵੈਲੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਕੋਟਸ਼ਮੀਰ ਅੱਜ ਵਿਕਾਸ ਦੇ ਰਾਹਾਂ ਦਾ ਪਾਂਧੀ ਬਣ ਗਿਆ ਹੈ।


Comments Off on ਵਿਕਾਸ ਦੇ ਰਾਹ ਪਿਆ ਵੈਲੀਆਂ ਦਾ ਕੋਟਸ਼ਮੀਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.