ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਲੁਧਿਆਣਾ ਵਿਚ ਦਿਨ-ਦਿਹਾੜੇ 30 ਕਿਲੋ ਸੋਨਾ ਲੁੱਟਿਆ

Posted On February - 18 - 2020

ਲੁਧਿਆਣਾ ਵਿੱਚ ਘਟਨਾ ਸਥਾਨ ਦਾ ਜਾਇਜ਼ਾ ਲੈਣ ਬਾਅਦ ਵਾਪਸ ਜਾਂਦੀ ਪੁਲੀਸ ਦੀ ਟੀਮ। -ਫੋਟੋ: ਹਿਮਾਂਸ਼ੂ

ਗਗਨਦੀਪ ਅਰੋੜਾ
ਲੁਧਿਆਣਾ, 17 ਫਰਵਰੀ
ਇੱਥੇ ਗਿੱਲ ਰੋਡ ਸਥਿਤ ਇੰਡੀਆ ਇੰਫੋਲਾਈਨ ਫਾਇਨਾਂਸ ਕੰਪਨੀ (ਸੋਨਾ ਗਹਿਣੇ ਰੱਖਣ ਵਾਲੀ ਕੰਪਨੀ) ਦੇ ਦਫ਼ਤਰ ’ਤੇ ਅੱਜ ਚਾਰ ਲੁਟੇਰਿਆਂ ਨੇ ਡਾਕਾ ਮਾਰਿਆ ਅਤੇ 20 ਮਿੰਟਾਂ ਵਿਚ 12 ਕਰੋੜ ਰੁਪਏ ਦੀ ਕੀਮਤ ਦਾ 30 ਕਿਲੋ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਇਸ ਕੰਪਨੀ ਦੇ ਐਨ ਸਾਹਮਣੇ ਪੁਲੀਸ ਦਾ ਕ੍ਰਾਈਮ ਜਾਂਚ ਏਜੰਸੀ 3 ਦਾ ਥਾਣਾ ਸਥਿਤ ਹੈ, ਪਰ ਫਿਰ ਵੀ ਕਾਰ ਸਵਾਰ ਲੁਟੇਰੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਕੰਪਨੀ ਦੇ ਦਫ਼ਤਰ ਨੂੰ ਬਾਹਰੋਂ ਤਾਲਾ ਲਾ ਕੇ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ ਇੰਡੀਆ ਇੰਫੋਲਾਈਨ ਫਾਇਨਾਂਸ ਲਿਮਟਿਡ ਕੰਪਨੀ (ਆਈਆਈਐੱਫਐੱਲ) ਦਾ ਲੁਧਿਆਣਾ ਵਿੱਚ ਗਿੱਲ ਰੋਡ ’ਤੇ ਦਫ਼ਤਰ ਹੈ। ਇਸ ਕੰਪਨੀ ਵਲੋਂ ਸੋਨੇ ਦੇ ਗਹਿਣਿਆਂ ’ਤੇ ਕਰਜ਼ਾ ਦਿੱਤਾ ਜਾਂਦਾ ਹੈ। ਅੱਜ ਸਵੇਰੇ ਕਰੀਬ ਸਾਢੇ 9 ਵਜੇ ਦਫ਼ਤਰ ਵਿੱਚ ਬੈਂਕ ਮੈਨੇਜਰ ਹਰਪ੍ਰੀਤ ਸਿੰਘ, ਮੁਹੰਮਦ ਅਜ਼ਾਨ ਤੇ ਅਮਿਤ ਕੁਮਾਰ ਤੇ ਸਵੀਪਰ ਵਰਸ਼ਾ ਮੌਜੂਦ ਸਨ ਕਿ ਅਚਾਨਕ ਚਾਰ ਹਥਿਆਰਬੰਦ ਨਕਾਬਪੋਸ਼ ਵਿਅਕਤੀ ਦਫ਼ਤਰ ਦੇ ਅੰਦਰ ਦਾਖ਼ਲ ਹੋ ਗਏ। ਨਕਾਬਪੋਸ਼ਾਂ ਨੇ ਦਫ਼ਤਰ ਵਿੱਚ ਮੌਜੂਦ ਸਾਰੇ ਮੁਲਾਜ਼ਮਾਂ ਨੂੰ ਇੱਕ ਕੈਬਿਨ ’ਚ ਬੰਦੀ ਬਣਾ ਲਿਆ ਅਤੇ ਬੰਦੂਕ ਨਾਲ ਡਰਾ-ਧਮਕਾ ਕੇ ਚਾਬੀ ਲੈ ਲਈ। ਇਸੇ ਦੌਰਾਨ ਦਫ਼ਤਰ ਦੀ ਮੁਲਾਜ਼ਮ ਗੁਰਪ੍ਰੀਤ ਕੌਰ ਅੰਦਰ ਆਈ ਤਾਂ ਲੁਟੇਰੇ ਅੰਦਰ ਹੀ ਮੌਜੂਦ ਸਨ। ਉਨ੍ਹਾਂ ਨੇ ਗੁਰਪ੍ਰੀਤ ਨੂੰ ਆਉਂਦਿਆਂ ਹੀ ਬਾਕੀ ਮੁਲਾਜ਼ਮਾਂ ਨਾਲ ਬੰਦ ਕਰ ਦਿੱਤਾ ਅਤੇ ਉਸ ਦਾ ਮੋਬਾਈਲ ਫੋਨ ਤੇ ਸਾਮਾਨ ਖੋਹ ਲਿਆ। ਇਹ ਨਕਾਬਪੋਸ਼ ਲੁਟਰੇ ਕਰੀਬ 20-22 ਮਿੰਟਾਂ ’ਚ 30 ਕਿਲੋ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ ਅਤੇ ਜਾਂਦੇ ਹੋਏ ਸੀਸੀਟੀਵੀ ਕੈਮਰਾ ਤੋੜ ਕੇ ਡੀਵੀਆਰ ਨਾਲ ਲੈ ਗਏ। ਇਹ ਲੁਟੇਰੇ ਸਾਰਾ ਸੋਨਾ ਬੈਗ ’ਚ ਪਾ ਕੇ ਬਾਹਰ ਨਿਕਲੇ ਅਤੇ ਪਹਿਲਾਂ ਤੋਂ ਕਾਰ ’ਚ ਬੈਠੇ ਉਡੀਕ ਰਹੇ ਸਾਥੀ ਨਾਲ ਬੈਠ ਕੇ ਫ਼ਰਾਰ ਹੋ ਗਏ। ਬਾਹਰ ਜਾਣ ਲੱਗੇ ਇਹ ਦਫ਼ਤਰ ਨੂੰ ਬਾਹਰੋਂ ਤਾਲਾ ਲਾ ਗਏ। ਇਸ ਤੋਂ ਬਾਅਦ ਕਿਸੇ ਤਰ੍ਹਾਂ ਕੰਪਨੀ ਦੇ ਮੁਲਾਜ਼ਮਾਂ ਨੇ ਖ਼ੁਦ ਨੂੰ ਖੋਲ੍ਹਿਆ ਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ, ਡੀਸੀਪੀ ਅਸ਼ਵਨੀ ਕਪੂਰ, ਡੀਸੀਪੀ ਸਿਮਰਤਪਾਲ ਸਿੰਘ ਢੀਂਡਸਾ ਤੇ ਕਈ ਥਾਣਿਆਂ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਵੀ ਮੌਕੇ ’ਤੇ ਪੁੱਜ ਗਈ। ਲੁਟੇਰੇ ਨਾਲ ਵਾਲੀ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਏ। ਘਟਨਾ ਬਾਰੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਲੁਟੇਰਿਆਂ ਬਾਰੇ ਕਈ ਸਬੂਤ ਮਿਲੇ ਹਨ। ਪੁਲੀਸ ਨੇ ਫਿਲਹਾਲ ਥਾਣਾ ਡਿਵੀਜ਼ਨ ਨੰਬਰ 6 ’ਚ ਕੇਸ ਦਰਜ ਕਰ ਲਿਆ ਹੈ।

ਜ਼ੀਰਾ ਵਿਚ ਬੈਂਕ ਮੁਲਾਜ਼ਮ ਤੋਂ 14 ਲੱਖ ਰੁਪਏ ਲੁੱਟੇ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਜ਼ੀਰਾ ਵਿਚ ਅੱਜ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਦਿਨ-ਦਿਹਾੜੇ ਨਿੱਜੀ ਬੈਂਕ ਦੇ ਮੁਲਾਜ਼ਮ ਕੋਲੋਂ 14 ਲੱਖ ਰੁਪਏ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇਹ ਘਟਨਾ ਕਰੀਬ ਪੌਣੇ ਬਾਰਾਂ ਵਜੇ ਵਾਪਰੀ। ਜਾਣਕਾਰੀ ਅਨੁਸਾਰ ਰਤਨਾਕਰ ਬੈਂਕ ਦਾ ਮੁਲਾਜ਼ਮ ਨਿਸ਼ਾਨ ਸਿੰਘ 14 ਲੱਖ ਰੁਪਏ ਨਕਦੀ ਆਪਣੇ ਬੈਂਕ ਦੇ ਸਾਹਮਣੇ ਸਥਿਤ ਐੱਚਡੀਐੱਫਸੀ ਬੈਂਕ ਵਿਚ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ। ਉਸ ਨੇ ਸੜਕ ਪਾਰ ਕੀਤੀ ਤਾਂ ਲੁਟੇਰੇ ਉਸ ਕੋਲੋਂ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਖੋਹ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਭੁਪਿੰਦਰ ਸਿੰਘ, ਐੱਸਪੀ ਅਪਰੇਸ਼ਨ ਬਲਜੀਤ ਸਿੰਘ, ਐੱਸਪੀ (ਡੀ) ਅਜੇ ਰਾਜ ਸਿੰਘ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜ਼ਿਲ੍ਹੇ ਵਿੱਚ ਨਾਕਾਬੰਦੀ ਦੇ ਹੁਕਮ ਜਾਰੀ ਕੀਤੇ। ਪੁਲੀਸ ਨਿਸ਼ਾਨ ਸਿੰਘ ਪਾਸੋਂ ਪੁੱਛ-ਪੜਤਾਲ ਕਰ ਰਹੀ ਹੈ।


Comments Off on ਲੁਧਿਆਣਾ ਵਿਚ ਦਿਨ-ਦਿਹਾੜੇ 30 ਕਿਲੋ ਸੋਨਾ ਲੁੱਟਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.