ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਲਖਨਊ ਅਦਾਲਤੀ ਕੰਪਲੈਕਸ ’ਚ ਧਮਾਕਾ, 3 ਵਕੀਲ ਜ਼ਖ਼ਮੀ

Posted On February - 14 - 2020

ਦੇਸੀ ਬੰਬ ਧਮਾਕੇ ਮਗਰੋਂ ਸੰਜੀਵ ਲੋਧੀ ਅਤੇ ਹੋਰ ਵਕੀਲ ਪ੍ਰਦਰਸ਼ਨ ਕਰਦੇ ਹੋਏ। -ਫੋਟੋ: ਪੀਟੀਆਈ

ਲਖਨਊ, 13 ਫਰਵਰੀ
ਇਥੋਂ ਦੇ ਅਦਾਲਤ ਪਰਿਸਰ ’ਚ ਇਕ ਵਕੀਲ ਦੇ ਚੈਂਬਰ ਬਾਹਰ ਅੱਜ ਧਮਾਕਾ ਹੋਇਆ ਜਿਸ ਕਾਰਨ ਤਿੰਨ ਵਕੀਲ ਜ਼ਖ਼ਮੀ ਹੋ ਗਏ। ਲਖਨਊ ਬਾਰ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸੰਜੀਵ ਕੁਮਾਰ ਲੋਧੀ ਨੇ ਦਾਅਵਾ ਕੀਤਾ ਕਿ ਹਮਲਾ ਉਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਕਿਉਂਕਿ ਉਹ ਕੁਝ ਜੁਡੀਸ਼ਲ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਕਰਦਾ ਆ ਰਿਹਾ ਹੈ। ਲੋਧੀ ਨੇ ਕਿਹਾ ਕਿ ਕਰੀਬ 10 ਵਿਅਕਤੀਆਂ ਨੇ ਉਸ ਦੇ ਚੈਂਬਰ ਬਾਹਰ ਦੇਸੀ ਬੰਬ ਸੁੱਟਿਆ ਜਿਸ ’ਚ ਉਹ ਖੁਦ ਅਤੇ ਦੋ ਹੋਰ ਵਕੀਲ ਜ਼ਖ਼ਮੀ ਹੋ ਗਏ। ਉਧਰ ਪੁਲੀਸ ਨੇ ਕਿਹਾ ਹੈ ਕਿ ਦੋ ਗੁੱਟਾਂ ਵਿਚਕਾਰ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ। ਉਂਜ ਪੁਲੀਸ ਨੇ ਮੌਕੇ ਤੋਂ ਦੋ ਦੇਸੀ ਬੰਬ ਬਰਾਮਦ ਕੀਤੇ ਹਨ ਪਰ ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਧਮਾਕਾ ਹੁੰਦਾ ਨਹੀਂ ਦੇਖਿਆ ਜਾਂ ਉਸ ਦੀ ਆਵਾਜ਼ ਸੁਣੀ ਹੈ। ਜੁਆਇੰਟ ਪੁਲੀਸ ਕਮਿਸ਼ਨਰ ਨਵੀਨ ਅਰੋੜਾ ਨੇ ਕਿਹਾ ਕਿ ਲੋਧੀ ਨੇ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਤੂ ਯਾਦਵ ਅਤੇ ਤਿੰਨ ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਨ੍ਹਾਂ ‘ਸੁਤਲੀ ਬੰਬਾਂ’ ਨਾਲ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਧੀ ਫੱਟੜ ਨਹੀਂ ਹੋਏ ਹਨ। ਧਮਾਕੇ ਮਗਰੋਂ ਬੰਬ ਨਕਾਰਾ ਕਰਨ ਵਾਲਾ ਅਤੇ ਕੁੱਤਿਆਂ ਦਾ ਦਸਤਾ ਮੌਕੇ ’ਤੇ ਪੁੱਜਿਆ। ਬਾਰ ਐਸੋਸੀਏਸ਼ਨ ਦੇ ਸਾਬਕਾ ਅਹੁਦੇਦਾਰ ਜੇ ਪੀ ਸਿੰਘ ਨੇ ਕਿਹਾ ਜਥੇਬੰਦੀ ਦੀ ਤੁਰੰਤ ਬੈਠਕ ਹੋਈ ਪਰ ਵਿਰੋਧੀ ਗੁੱਟ ਉਥੇ ਵੀ ਭਿੜ ਪਈ। ਸੀਨੀਅਰ ਵਕੀਲਾਂ ਨੇ ਦਖ਼ਲ ਦੇ ਕੇ ਹਾਲਾਤ ’ਤੇ ਕਾਬੂ ਪਾਇਆ। ਧਮਾਕੇ ਦੀ ਖ਼ਬਰ ਜਿਵੇਂ ਹੀ ਫੈਲੀ ਤਾਂ ਵਕੀਲ ਇਕੱਠੇ ਹੋ ਗਏ ਅਦਾਲਤ ਪਰਿਸਰ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਲਈ ਨਾਅਰੇਬਾਜ਼ੀ ਕੀਤੀ। ਉਨ੍ਹਾਂ ਬਾਹਰ ਆਵਾਜਾਈ ਠੱਪ ਕੀਤੀ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਲਈ ਕਿਹਾ। ਉਧਰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਤੇ ਅਪਰਾਧੀਆਂ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਲਖਨਊ ’ਚ ਵਕੀਲਾਂ ’ਤੇ ਬੰਬਾਂ ਨਾਲ ਹਮਲੇ ਹੋ ਰਹੇ ਹਨ ਅਤੇ ਸੂਬੇ ’ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵਕੀਲਾਂ ਨੇ ਆਪਣੇ ’ਤੇ ਹੋਏ ਹਮਲਿਆਂ ਦੇ ਵਿਰੋਧ ’ਚ ਕੰਮ ਠੱਪ ਕੀਤਾ ਸੀ। ਉੱਤਰ ਪ੍ਰਦੇਸ਼ ਦੀ ਬਾਰ ਕਾਊਂਸਿਲ ਨੇ ਬਾਰ ਐਸੋਸੀਏਸ਼ਨਾਂ ਨੂੰ ਕੰਮ ਠੱਪ ਕਰਕੇ ਵਕੀਲਾਂ ਦੀ ਸੁਰੱਖਿਆ ਲਈ ਬਿਲ ਪਾਸ ਕਰਾਉਣ ਵਾਸਤੇ ਸਰਕਾਰ ’ਤੇ ਦਬਾਅ ਬਣਾਉਣ ਲਈ ਕਿਹਾ ਸੀ। -ਪੀਟੀਆਈ


Comments Off on ਲਖਨਊ ਅਦਾਲਤੀ ਕੰਪਲੈਕਸ ’ਚ ਧਮਾਕਾ, 3 ਵਕੀਲ ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.