ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    ਅਖ਼ਿਲੇਸ਼ ਨੂੰ ਖ਼ਤਰਾ: ‘ਸਪਾ’ ਮੈਂਬਰਾਂ ਵੱਲੋਂ ਵਿਧਾਨ ਸਭਾ ’ਚ ਹੰਗਾਮਾ !    

ਰਾਜਵੀਰ ਕੌਰ ਬਣੀ ਮਾਡਰਨ ਕਾਲਜ ਦੀ ਸਰਬੋਤਮ ਖਿਡਾਰਨ

Posted On February - 15 - 2020

ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ ਚੇਅਰਮੈਨ ਹਰਪਾਲ ਸਿੰਘ। -ਫੋਟੋ: ਚੀਮਾ

ਪੱਤਰ ਪ੍ਰੇਰਕ
ਸੰੰਦੌੜ, 14 ਫਰਵਰੀ
ਮਾਡਰਨ ਕਾਲਜ ਆਫ ਐਜੂਕੇਸ਼ਨ, ਸ਼ੇਰਗੜ੍ਹ ਚੀਮਾ ਦੇ ਡਾਇਰੈਕਟਰ ਜਗਜੀਤ ਸਿੰਘ ਦੀ ਅਗਵਾਈ ਅਤੇ ਪ੍ਰਿੰਸੀਪਲ ਡਾ. ਨੀਤੂ ਸੇਠੀ ਦੀ ਨਿਗਰਾਨੀ ਹੇਠ ਅੱਜ ਇੱਥੇ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਸਥਾ ਦੇ ਚੇਅਰਮੈਨ ਹਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬੀਐੱਡ ਦੇ ਦੋਵੇਂ ਸਮੈਸਟਰਾਂ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਮਾਰਚ ਪਾਸਟ ਕੀਤਾ। ਇਸ ਮਗਰੋਂ ਵਿਦਿਆਰਥਣਾਂ ਨੇ ਵੱਖ-ਵੱਖ ਖੇਡਾਂ ਚਾਟੀ ਦੌੜ, 100 ਮੀਟਰ ਦੌੜ, 200 ਮੀਟਰ ਦੌੜ, ਰੀਲੇਅ ਦੌੜ, ਚਮਚਾ ਦੌੜ, ਤਿੰਨ ਟੰਗੀ ਦੌੜ, ਲੰਬੀ ਛਾਲ ਆਦਿ ਵਿਚ ਹਿੱਸਾ ਲਿਆ। ਬੈਸਟ ਮਾਰਚ ਪਾਸਟ ਦੀ ਟਰਾਫੀ ਟੈਗੋਰ ਹਾਊਸ ਨੇ ਜਿੱਤੀ। ਗਾਂਧੀ ਹਾਊਸ ਨੂੰ ਬੈਸਟ ਹਾਊਸ ਅਤੇ ਬੈਸਟ ਐਥਲੀਟ ਰਾਜਵੀਰ ਕੌਰ ਨੂੰ ਐਲਾਨਿਆ ਗਿਆ। ਮੁੱਖ ਮਹਿਮਾਨ ਹਰਪਾਲ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਸਰੀਰਿਕ ਵਿਕਾਸ ਵਿਚ ਤਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹੀ ਹਨ, ਇਸ ਦੇ ਨਾਲ ਹੀ ਸਾਨੂੰ ਮਾਨਸਿਕ ਤੌਰ ’ਤੇ ਵੀ ਮਜਬੂਤ ਰੱਖਦੀਆਂ ਹਨ। ਇਸ ਦੌਰਾਨ ਦੇਸ਼ ਭਗਤ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਕਵਿਤਾ ਨੇ ਵੀ ਹਾਜ਼ਰੀ ਭਰੀ।

ਕਬੱਡੀ: 57 ਕਿਲੋ ਵਿੱਚ ਚੰਗਾਲੀਵਾਲਾ ਦੀ ਟੀਮ ਜੇਤੂ

ਲਹਿਰਾਗਾਗਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਚੰਗਾਲੀਵਾਲਾ ’ਚ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਖੇਡਾਂ ਵੱਲ ਉਤਸਾਹਿਤ ਕਰਨ ਲਈ ਕਬੱਡੀ ਟੂਰਨਾਮੈਂਟ ਕਰਵਾਇਆ। ਟੂਰਨਾਮੈਂਟ ਦਾ ਉਦਘਾਟਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਅਕਾਲੀ ਆਗੂ ਐਡਵੋਕੇਟ ਅਨਿਲ ਗਰਗ, ਪ੍ਰਾਚੀਨ ਸ਼ਿਵ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਅਸ਼ਵਨੀ ਅੱਛੀ ਨੇ ਕੀਤਾ। ਉਨ੍ਹਾਂ ਵੈਲਫੇਅਰ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਟੂਰਨਾਮੈਂਟ ਦੇ 57 ਕਿਲੋ ਭਾਰ ਕਬੱਡੀ ਮੁਕਾਬਲੇ ’ਚ ਪਿੰਡ ਚੰਗਾਲੀਵਾਲਾ ਨੇ ਪਹਿਲਾ ਸਥਾਨ ਅਤੇ ਘੱਗਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ 47 ਕਿਲੋ ਭਾਰ ਦੇ ਕਬੱਡੀ ਮੁਕਾਬਲੇ ’ਚ ਵੀ ਸਥਿਤੀ ਉਹੀ ਰਹੀ। ਇਸ ਮੌਕੇ ਕਮੇਟੀ ਪ੍ਰਧਾਨ ਕੁਲਵੀਰ ਸਿੰਘ, ਸਤਵਿੰਦਰ ਸ਼ਰਮਾ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੂਖਚੈਨ ਸਿੰਘ ਫੌਜੀ ਅਤੇ ਜਗਤਾਰ ਸਿੰਘ ਵੀ ਹਾਜ਼ਰ ਸਨ।


Comments Off on ਰਾਜਵੀਰ ਕੌਰ ਬਣੀ ਮਾਡਰਨ ਕਾਲਜ ਦੀ ਸਰਬੋਤਮ ਖਿਡਾਰਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.