ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਰਸੋਈ ਗੈਸ ਦੀ ਕੀਮਤ ’ਚ ਵਾਧਾ ਕਰਕੇ ਭਾਜਪਾ ਦਿੱਲੀ ਚੋਣਾਂ ਦੀ ਹਾਰ ਦਾ ਬਦਲਾ ਲੈ ਰਹੀ ਹੈ: ਕਾਂਗਰਸ

Posted On February - 14 - 2020

ਨਵੀਂ ਦਿੱਲੀ, 13 ਫਰਵਰੀ
ਕਾਂਗਰਸ ਨੇ ਰਸੋਈ ਗੈਸ ਦੀ ਕੀਮਤ ’ਚ ਕੀਤੇ ਗਏ ਭਾਰੀ ਵਾਧੇ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਭਾਜਪਾ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਮਿਲੀ ਕਰਾਰੀ ਹਾਰ ਦਾ ਬਦਲਾ ਲੈਣ ਲਈ ਇਹ ਕਦਮ ਉਠਾਇਆ ਹੈ। ਮਹਿਲਾ ਕਾਂਗਰਸ ਕਾਰਕੁਨਾਂ ਨੇ ਪ੍ਰਧਾਨ ਸੁਸ਼ਮਿਤਾ ਦੇਵ ਦੀ ਅਗਵਾਈ ਹੇਠ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਅਤੇ ਰਸੋਈ ਗੈਸ ਦੀ ਕੀਮਤ ’ਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਸੁਸ਼ਮਿਤਾ ਦੇਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੜੇ ਮਾਣ ਨਾਲ ਆਖਦੇ ਹਨ ਕਿ ਕਰੋੜਾਂ ਲੋਕਾਂ ਨੇ ਐੱਲਪੀਜੀ ਸਲੰਡਰ ਸਬਸਿਡੀ ਗਰੀਬਾਂ ਲਈ ਛੱਡ ਦਿੱਤੀ ਹੈ ਪਰ ਹੁਣ ਲੋਕਾਂ ਲਈ ਗ਼ੈਰ ਸਬਸਿਡੀ ਵਾਲਾ ਸਲੰਡਰ ਖ਼ਰੀਦਣਾ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ,‘‘ਦਿੱਲੀ ਚੋਣਾਂ ਦੇ ਨਤੀਜਿਆਂ ਦੇ 24 ਘੰਟਿਆਂ ਅੰਦਰ ਹੀ ਭਾਜਪਾ ਸਰਕਾਰ ਨੇ ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ। ਕੀ ਇਹ ਭਾਜਪਾ ਵੱਲੋਂ ਕਰਾਰੀ ਹਾਰ ਦਾ ਬਦਲਾ ਲਿਆ ਗਿਆ ਹੈ?’’ ਮਹਿਲਾ ਕਾਂਗਰਸ ਦੀਆਂ ਸਾਰੀਆਂ ਸੂਬਾ ਇਕਾਈਆਂ ਨੇ ਵੀ ਰਸੋਈ ਗੈਸ ਦੀ ਕੀਮਤ ’ਚ ਵਾਧੇ ਖ਼ਿਲਾਫ਼ ਪ੍ਰਦਰਸ਼ਨ ਕੀਤੇ ਅਤੇ ਪ੍ਰਧਾਨ ਮੰਤਰੀ ਦੇ ਨਾਮ ’ਤੇ ਮੰਗ ਪੱਤਰ ਸੌਂਪ ਕੇ ਵਧੀਆਂ ਕੀਮਤਾਂ ਵਾਪਸ ਲੈਣ ਦੀ ਮੰਗ ਕੀਤੀ। ਸੁਸ਼ਮਿਤਾ ਨੇ ਕਿਹਾ ਕਿ ਪੂਰਾ ਮੁਲਕ ਜਦੋਂ ਆਰਥਿਕ ਸੰਕਟ ਅਤੇ ਬੇਰੁਜ਼ਗਾਰੀ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ ਤਾਂ ਗੈਸ ਦੀ ਕੀਮਤ ’ਚ ਵਾਧਾ ਹੈਰਾਨ ਕਰਨ ਵਾਲਾ ਹੈ।
ਮਹਿਲਾ ਆਗੂਆਂ ਦੇ ਵਫ਼ਦ ਨੇ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨਾਲ ਮੁਲਾਕਾਤ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸ਼ਾਸਤਰੀ ਭਵਨ ਦੇ ਗੇਟ ’ਤੇ ਰੋਕ ਲਿਆ ਗਿਆ। ਇਸ ’ਤੇ ਸੁਸ਼ਮਿਤਾ ਦੇਵ, ਅਲਕਾ ਲਾਂਬਾ, ਪ੍ਰਿਯੰਕਾ ਸਿੰਘ, ਅਮਰਲਤਾ ਸਾਂਗਵਾਨ ਅਤੇ ਰਾਧਿਕਾ ਖੇਰਾ ਨਾਰਾਜ਼ ਹੋ ਗਈਆਂ ਅਤੇ ਉਥੇ ਹੀ ਧਰਨੇ ’ਤੇ ਬੈਠ ਗਈਆਂ। ਕਰੀਬ ਦੋ ਘੰਟਿਆਂ ਦੇ ਪ੍ਰਦਰਸ਼ਨ ਮਗਰੋਂ ਵਫ਼ਦ ਨੂੰ ਮੰਤਰੀ ਦੇ ਦਫ਼ਤਰ ’ਚ ਮੰਗ ਪੱਤਰ ਸੌਂਪਣ ਦੀ ਇਜਾਜ਼ਤ ਦਿੱਤੀ ਗਈ। -ਪੀਟੀਆਈ

ਰਾਹੁਲ ਗਾਂਧੀ ਨੇ ਵੀ ਕੀਤੀ ਨਿਖੇਧੀ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਸੋਈ ਗੈਸ ਸਲੰਡਰ ਦੀ ਕੀਮਤ ’ਚ ਕੀਤੇ ਗਏ ਵਾਧੇ ਦੀ ਨਿਖੇਧੀ ਕਰਦਿਆਂ ਯੂਪੀਏ ਸਰਕਾਰ ਦੇ ਸਮੇਂ ਭਾਜਪਾ ਆਗੂਆਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੀ ਤਸਵੀਰ ਟਵਿਟਰ ’ਤੇ ਸਾਂਝੀ ਕੀਤੀ। ਤਸਵੀਰ ’ਚ ਸਮ੍ਰਿਤੀ ਇਰਾਨੀ ਸਮੇਤ ਹੋਰ ਭਾਜਪਾ ਆਗੂ ਵੀ ਨਜ਼ਰ ਆ ਰਹੇ ਹਨ। ਰਾਹੁਲ ਨੇ ਕਿਹਾ ਕਿ ਉਹ ਗੈਸ ਦੀ ਕੀਮਤ ’ਚ 150 ਰੁਪਏ ਦੇ ਕੀਤੇ ਗਏ ਵਾਧੇ ਦੇ ਵਿਰੋਧ ’ਚ ਇਨ੍ਹਾਂ ਭਾਜਪਾ ਮੈਂਬਰਾਂ ਨਾਲ ਸਹਿਮਤੀ ਜਤਾਉਂਦੇ ਹਨ। -ਪੀਟੀਆਈ


Comments Off on ਰਸੋਈ ਗੈਸ ਦੀ ਕੀਮਤ ’ਚ ਵਾਧਾ ਕਰਕੇ ਭਾਜਪਾ ਦਿੱਲੀ ਚੋਣਾਂ ਦੀ ਹਾਰ ਦਾ ਬਦਲਾ ਲੈ ਰਹੀ ਹੈ: ਕਾਂਗਰਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.