ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਰਸਾਇਣ ਮੁਕਤ ਖੇਤੀ ਰਾਹੀਂ ਆਪਣੇ ਪੈਰਾਂ ’ਤੇ ਮੁੜ ਖੜ੍ਹਾ ਹੋਇਆ ਉੱਦਮੀ ਕਿਸਾਨ

Posted On February - 14 - 2020

ਹੁਸ਼ਿਆਰਪੁਰ ਦੀ ਸੇਫ਼ ਫ਼ੂਡ ਮੰਡੀ ’ਚ ਰਸਾਇਣ ਮੁਕਤ ਢੰਗ ਨਾਲ ਉਗਾਈਆਂ ਸਬਜ਼ੀਆਂ ਵੇਚਦਾ ਹੋਇਆ ਕਰਨੈਲ ਸਿੰਘ।

ਹਰਪ੍ਰੀਤ ਕੌਰ
ਹੁਸ਼ਿਆਰਪੁਰ, 13 ਫ਼ਰਵਰੀ
ਜ਼ਿਲ੍ਹੇ ਦੇ ਪਿੰਡ ਬਸੀ ਗੁਲਾਮ ਹੁਸੈਨ ਦਾ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਹੋਰਨਾਂ ਲਈ ਇੱਕ ਪ੍ਰੇਰਨਾਸ੍ਰੋਤ ਹੈ। 70 ਫ਼ੀਸਦੀ ਅਪਾਹਜ ਹੋਣ ਦੇ ਬਾਵਜੂਦ ਉਹ ਸਫ਼ਲਤਾ ਪੂਰਵਕ ਰਸਾਇਣ ਮੁਕਤ ਖੇਤੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। 41 ਸਾਲਾ ਕਰਨੈਲ ਸਿੰਘ ਨੇ ਸਾਲ 2015 ’ਚ ਰਸਾਇਣ ਮੁਕਤ ਖੇਤੀ ਸ਼ੁਰੂ ਕੀਤੀ ਸੀ ਪਰ 2018 ’ਚ ਉਹ ਇਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਇਸ ਦੇ ਸਰੀਰ ਦਾ ਹੇਠਾਂ ਦਾ ਹਿੱਸਾ ਨਕਾਰਾ ਹੋ ਗਿਆ ਅਤੇ ਉਹ ਇਕ ਸਾਲ ਬਿਸਤਰੇ ’ਤੇ ਹੀ ਰਿਹਾ।
ਕਰਨੈਲ ਸਿੰਘ ਅਨੁਸਾਰ ਇਸ ਸਮੇਂ ਦੌਰਾਨ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣਾ ਉਸ ਲਈ ਇੱਕ ਵੱਡੀ ਚੁਣੌਤੀ ਬਣ ਗਈ ਪਰ ਉਸ ਨੇ ਇੱਛਾ ਸ਼ਕਤੀ ਨਾਲ ਆਪਣੇ ਆਪ ਨੂੰ ਇਸ ਕਾਬਿਲ ਬਣਾ ਲਿਆ ਕਿ ਉਹ ਨਾ ਆਪ ਕਿਸੇ ਦਾ ਮੁਥਾਜ ਹੋਏ ਅਤੇ ਨਾ ਹੀ ਉਸ ਦਾ ਪਰਿਵਾਰ। ਮਾਨਸਿਕ ਮਜ਼ਬੂਤੀ ਨੇ ਉਸ ਨੂੰ ਲਾਚਾਰ ਨਹੀਂ ਹੋਣ ਦਿੱਤਾ ਤੇ ਉਸ ਨੇ ਫ਼ਿਰ ਤੋਂ ਖੇਤੀ ਸ਼ੁਰੂ ਕਰ ਦਿੱਤੀ। ਇਸ ਵੇਲੇ ਉਹ ਤਿੰਨ ਏਕੜ ਜ਼ਮੀਨ ਵਿੱਚ ਮੌਸਮੀ ਸਬਜ਼ੀਆਂ ਉਗਾਉਂਦਾ ਹੈ। ਇਸ ਤੋਂ ਇਲਾਵਾ ਉਸ ਨੇ ਪਸ਼ੂ ਪਾਲਣ ਦਾ ਸਹਾਇਕ ਧੰਦਾ ਵੀ ਅਪਣਾਇਆ ਹੈ। ਆਰਗੈਨਿਕ ਸਬਜ਼ੀਆਂ ਦੀ ਇਸ ਵੇਲੇ ਕਾਫ਼ੀ ਮੰਗ ਹੋਣ ਕਾਰਨ ਉਹ ਆਪਣੀਆਂ ਸਬਜ਼ੀਆਂ ਕਿਸਾਨ ਹੱਟ ਅਤੇ ਸੇਫ਼ ਫ਼ੂਡ ਮੰਡੀ ਵਿੱਚ ਵੇਚ ਰਿਹਾ ਹੈ। ਉਹ ਬੈਟਰੀ ਨਾਲ ਚੱਲਣ ਵਾਲੇ ਟਰਾਈ ਸਾਈਕਲ ’ਤੇ ਖੇਤਾਂ ਤੋਂ ਲੈ ਕੇ ਮਾਰਕੀਟਿੰਗ ਦਾ ਸਾਰਾ ਕੰਮ ਆਪ ਕਰਦਾ ਹੈ। ਉਸ ਦੀ ਹਿੰਮਤ ਅਤੇ ਦ੍ਰਿੜ ਇਰਾਦੇ ਨੂੰ ਵੇਖਦਿਆਂ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਣਤੰਤਰ ਦਿਵਸ ’ਤੇ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ। ਕਰਨੈਲ ਸਿੰਘ ਦਾ ਕਹਿਣਾ ਹੈ ਕਿ ਹਾਲਾਤ ਭਾਵੇਂ ਕਿਵੇਂ ਦੇ ਵੀ ਹੋਣ, ਇੱਛਾ ਸ਼ਕਤੀ ਨਾਲ ਆਪਣੇ ਆਪ ਨੂੰ ਸਵੈ-ਨਿਰਭਰ ਬਣਾਇਆ ਜਾ ਸਕਦਾ ਹੈ। ਉਸ ਦੀ ਨੌਜਵਾਨਾਂ ਨੂੰ ਅਪੀਲ ਹੈ ਕਿ ਆਤਮ ਨਿਰਭਰ ਬਣਨ ਲਈ ਸਵੈ-ਰੁਜ਼ਗਾਰ ਨੂੰ ਤਰਜੀਹ ਦੇਣ।


Comments Off on ਰਸਾਇਣ ਮੁਕਤ ਖੇਤੀ ਰਾਹੀਂ ਆਪਣੇ ਪੈਰਾਂ ’ਤੇ ਮੁੜ ਖੜ੍ਹਾ ਹੋਇਆ ਉੱਦਮੀ ਕਿਸਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.