ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਮਿਰਜ਼ਾ ਗ਼ਾਲਿਬ ਦੀ ਯਾਦ ਵਿੱਚ ਗੋਸ਼ਟੀ

Posted On February - 18 - 2020

ਪੀਪੀ ਵਰਮਾ
ਪੰਚਕੂਲਾ, 17 ਫਰਵਰੀ
ਮਹਾਨ ਉਰਦੂ ਕਵੀ ਮਿਰਜ਼ਾ ਗ਼ਾਲਿਬ ਦੀ 150ਵੀਂ ਬਰਸੀ ਮੌਕੇ ਹਰਿਆਣਾ ਉਰਦੂ ਅਕਾਦਮੀ ਵੱਲੋਂ ਕੌਮੀ ਪੱਧਰੀ ਸੈਮੀਨਾਰ ਕਰਵਾਇਆ ਗਿਆ, ਜਿਸ ਨੂੰ ਮਹਾਨ ਕਵੀ ਅਤੇ ਚਿੰਤਕ ਡਾ. ਸ਼ੀਨ ਕਾਫ਼ ਨਿਜ਼ਾਮ, ਉੱਤਰ ਪ੍ਰਦੇਸ਼ ਉਰਦੂ ਅਕੈਡਮੀ ਦੇ ਸਾਬਕਾ ਪ੍ਰਧਾਨ ਜਨਾਬ ਨਵਾਜ਼ ਦੇਵਬੰਦੀ, ਉੱਘੇ ਨਾਟਕਕਾਰ ਡਾ. ਆਤਮਜੀਤ, ਸਾਬਕਾ ਆਈ.ਏ.ਐੱਸ ਜਨਾਬ ਆਰ.ਕੇ. ਤਨੇਜਾ, ਕਵੀ ਮਹਿੰਦਰ ਪ੍ਰਤਾਪ ਚੰਦ, ਡਾ. ਕੇਕੇ ਰਿਸ਼ੀ, ਕੇਂਦਰੀ ਸਾਹਿਤ ਅਕਾਦਮੀ ਦੇ ਰਾਸ਼ਟਰੀ ਉਪ ਪ੍ਰਧਾਨ ਮਾਧਵ ਕੌਸ਼ਿਕ ਨੇ ਸੰਬੋਧਨ ਕੀਤਾ। ਸੈਮੀਨਾਰ ਦੀ ਪ੍ਰਧਾਨਗੀ ਹਰਿਆਣਾ ਦੇ ਡੀਜੀਪੀ ਅਤੇ ਪ੍ਰਸਿੱਧ ਲੇਖਕ ਡਾ. ਕੇਪੀ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਸੋਨੀਆ ਖੁੱਲਰ ਨੇ ਸ਼ਿਰਕਤ ਕੀਤੀ। ਇਸ ਮੌਕੇ ਅਕੈਡਮੀ ਦੁਆਰਾ ਪ੍ਰਕਾਸ਼ਿਤ ਪੁਸਤਕ ਮਿਰਜ਼ਾ ਗ਼ਾਲਿਬ ਅਤੇ ਹਰਿਆਣੇ ਦੇ ਮਹਾਨ ਕਵੀ ਸਵਰਗੀ ਸੁਰਿੰਦਰ ਪੰਡਿਤ ਸੋਜ਼ ਦੀ ਕਾਵਿ ਮਤਾ ‘ਜ਼ਖ਼ਮ ਕੋਈ ਹੋ’ ਰਿਲੀਜ਼ ਕੀਤੀ ਗਈ। ਇਸ ਮੌਕੇ ਦੌਰਾਨ ਖੋਜ ਪੱਤਰ ਵਿਚ ਸ਼ੀਨ ਕਾਫ਼ ਨਿਜ਼ਾਮ ਨੇ ਗਾਲਿਬ ਨੂੰ ਸਮੇਂ ਦੇ ਮਹਾਨ ਕਵੀ ਤੇ ਆਪਣੇ ਸਮੇਂ ਦਾ ਮਹਾਨ ਸਿਰਜਣਹਾਰ ਦੱਸਿਆ। ਇਸ ਮੌਕੇ ਹਾਜ਼ਰ ਕਵੀਆਂ ਅਤੇ ਲੇਖਕਾਂ ਵਿੱਚ ਚਿੰਤਕ ਅਤੇ ਸੂਫੀ ਵਿਦਵਾਨ ਪ੍ਰੋ. ਹਰਬੰਸ ਸਿੰਘ ਮਸ਼ਹੂਰ ਕਵੀ ਸੁਮੇਧਾ ਕਟਾਰੀਆ, ਅੰਗਰੇਜ਼ੀ ਪੱਤਰਕਾਰ ਅਜੇ ਭਾਰਦਵਾਜ, ਇਤਿਹਾਸਕਾਰ ਐੱਮਐੱਲ ਜੁਨੇਜਾ, ਕਵੀ ਸ਼ਮਸ ਤਬਰੇਜ਼ੀ ਆਦਿ ਸ਼ਾਮਲ ਸਨ।


Comments Off on ਮਿਰਜ਼ਾ ਗ਼ਾਲਿਬ ਦੀ ਯਾਦ ਵਿੱਚ ਗੋਸ਼ਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.