ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ

Posted On February - 24 - 2020

ਬਲਵਿੰਦਰ ਜੰਮੂ
ਚੰਡੀਗੜ੍ਹ, 23 ਫਰਵਰੀ
ਕੈਪਟਨ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਤਿੰਨ ਸਾਲ ਪਹਿਲਾਂ ਕਿਹਾ ਸੀ ਕਿ ਉਹ ਸੂਬੇ ਦਾ ਚੌਥੇ ਸਾਲ ਦਾ ਸਰਪਲੱਸ ਬਜਟ ਪੇਸ਼ ਕਰਨਗੇ, ਜੋ ਸੰਭਵ ਨਹੀਂ ਜਾਪਦਾ। ਸੂਬੇ ਦੀ ਹਕੀਕੀ ਸਥਿਤੀ ਇਹ ਹੈ ਕਿ ਸੂਬਾ ਸਰਕਾਰ ਦੇ ਸਾਲ 2019-2020 ਦੇ ਬਜਟ ਅੁਨਮਾਨਾਂ ਅੁਨਸਾਰ ਸੂਬੇ ਦੇ ਵਿਕਾਸ ਲਈ 21,126 ਕਰੋੜ ਰੁਪਏ ਰੱਖੇ ਗਏ ਸਨ ਪਰ ਇਸ ਸਾਲ 15 ਫਰਵਰੀ ਤਕ ਸਿਰਫ਼ 8166 ਕਰੋੜ ਰੁਪਏ ਹੀ ਖਰਚੇ ਗਏ ਹਨ। ਇਸ ਤਰ੍ਹਾਂ ਵਿਕਾਸ ’ਤੇ ਤਕਰੀਬਨ 42 ਫ਼ੀਸਦੀ ਪੈਸਾ ਹੀ ਖਰਚਿਆ ਗਿਆ ਹੈ। ਇਸ ਤੋਂ ਸਹਿਜੇ ਹੀ ਸੂਬੇ ਦੇ ਵਿਕਾਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸੜਕਾਂ ਦੀ ਮੁਰੰਮਤ ਕਰਜ਼ਾ ਲੈ ਕੇ ਕੀਤੀ ਜਾ ਰਹੀ ਹੈ। ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਜੁਗਾੜ ਕਰ ਰਹੀ ਹੈ। ਕਰਜ਼ਾ ਵੀ ਸੀਮਤ ਹੱਦ ਤਕ ਹੀ ਮਿਲ ਸਕਦਾ ਹੈ। ਸੂਬੇ ਦੀ ਆਰਥਿਕ ਸਥਿਤੀ ਇਸ ਕਦਰ ਮਾੜੀ ਹੈ ਕਿ ਸੂਬਾ ਸਰਕਾਰ ਨੇ ਦਸੰਬਰ ਵਿਚ ਸਾਰੇ ਵਿਭਾਗਾਂ ਦੇ ਖਰਚਿਆਂ ’ਚ 20 ਫ਼ੀਸਦੀ ਕਟੌਤੀ ਕਰ ਦਿੱਤੀ। ਇਸ ਲਈ ਸਰਪਲੱਸ ਬਜਟ ਪੇਸ਼ ਕਰਨਾ ਸੁਪਨੇ ਦਿਖਾਉਣ ਦੇ ਤੁਲ ਹੈ।
ਪੰਜਾਬ ਸਰਕਾਰ ਦੇ ਸਾਲ 2019-20 ਦੇ ਬਜਟ ਅੁਨਮਾਨਾਂ ਅੁਨਸਾਰ 78,509.70 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਣਾ ਸੀ ਪਰ ਦਸੰਬਰ ਮਹੀਨੇ ਦੇ ਅਖ਼ੀਰ ਤਕ ਸਿਰਫ਼ 40,480.63 ਕਰੋੜ ਰੁਪਏ ਹੀ ਇਕੱਠੇ ਹੋ ਸਕੇ, ਜੋ ਬਜਟ ਦਾ 51.08 ਫ਼ੀਸਦੀ ਬਣਦਾ ਹੈ। ਇਸ ਸਾਲ 31 ਮਾਰਚ ਤਕ ਮਾਲੀਆ ਰਾਸ਼ੀ 70 ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਰਹਿਣ ਦਾ ਅੁਨਮਾਨ ਹੈ।
ਅਸਲ ਸਥਿਤੀ 28 ਫਰਵਰੀ ਨੂੰ ਬਜਟ ਪੇਸ਼ ਕੀਤੇ ਜਾਣ ਵਾਲੇ ਦਿਨ ਸਭ ਦੇ ਸਾਹਮਣੇ ਆ ਜਾਵੇਗੀ। ਸਰਕਾਰ ਨੂੰ ਸਭ ਤੋਂ ਵੱਧ 50,991 ਕਰੋੜ ਰੁਪਏ ਜੀ.ਐੱਸ.ਟੀ. ਤੋਂ ਆਉਣ ਦਾ ਅੁਨਮਾਨ ਸੀ ਪਰ ਪਿਛਲੇ ਸਾਲ 31 ਦਸੰਬਰ ਤਕ 27,190.84 ਕਰੋੜ ਰੁਪਏ ਹੀ ਆਏ, ਜੋ ਅੰਦਾਜ਼ੇ ਤੋਂ 57 ਫ਼ੀਸਦੀ ਘੱਟ ਹਨ। ਅਜਿਹੀ ਹਾਲਤ ਹੀ ਹੋਰਨਾਂ ਵਿਭਾਗਾਂ ਦੀ ਹੈ, ਜਿਨ੍ਹਾਂ ਕੋਲੋਂ ਮਾਲੀਆ ਆਉਣਾ ਸੀ। ਇਸ ਸਾਲ 31 ਮਾਰਚ ਤਕ ਭਾਵੇਂ 40,000 ਕਰੋੜ ਰੁਪਏ ਪ੍ਰਾਪਤ ਹੋ ਜਾਣਗੇ ਪਰ ਫਿਰ ਵੀ ਇਹ ਮਿੱਥੇ ਨਿਸ਼ਾਨੇ ਤੋਂ ਘੱਟ ਰਹਿ ਜਾਣਗੇ। ਆਬਕਾਰੀ ਤੋਂ 6,353 ਕਰੋੜ ਆਉਣ ਦੀ ਆਸ ਸੀ ਪਰ ਇਸ ਸਾਲ 31 ਦਸੰਬਰ ਤਕ 3762.12 ਕਰੋੜ ਰੁਪਏ ਹੀ ਆ ਸਕੇ। ਕੇਂਦਰੀ ਟੈਕਸਾਂ ਵਿਚੋਂ 13,319.42 ਕਰੋੜ ਵਿਚੋਂ 7,540.95 ਕਰੋੜ ਰੁਪਏ ਹੀ ਮਿਲੇ। ਕੇਂਦਰ ਸਰਕਾਰ ਕੋਲੋਂ ਜੀਐੱਸਟੀ ਦਾ ਪੈਸਾ ਹਰੇਕ ਮਹੀਨੇ ਮਿਲਣਾ ਹੁੰਦਾ ਸੀ ਪਰ ਇਸ ਸਾਲ ਚਾਰ ਮਹੀਨਿਆਂ ਤਕ ਪੈਸਾ ਨਹੀਂ ਮਿਲਿਆ ਤੇ ਪੰਜਾਬ ਸਰਕਾਰ ਨੂੰ ਪੈਸਾ ਲੈਣ ਲਈ ਕੇਂਦਰ ਸਰਕਾਰ ’ਤੇ ਦਬਾਅ ਪਾਉਣਾ ਪਿਆ ਤੇ ਉਸ ਤੋਂ ਬਾਅਦ ਹੀ ਸੂਬੇ ਨੂੰ ਕੁਝ ਪੈਸਾ ਮਿਲਿਆ। ਸਾਰੇ ਪਾਸੇ ਤੋਂ ਪੈਸਾ ਘੱਟ ਆਉਣ ਕਰਕੇ ਸਰਕਾਰ ਨੂੰ ਦਸੰਬਰ ਮਹੀਨੇ ਸਾਰੇ ਵਿਭਾਗਾਂ ਦੇ ਖਰਚਿਆਂ ’ਚ 20 ਫ਼ੀਸਦੀ ਕਟੌਤੀ ਕਰਨੀ ਪਈ।
ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ’ਚ ਵੀ ਨਾਕਾਮ ਰਹੀ ਹੈ। ਪੰਜਾਬ ਸਰਕਾਰ ਨੇ ਪਹਿਲਾਂ ਸਾਰੀ ਕਿਸਾਨੀ ਦਾ ਹਰ ਤਰ੍ਹਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ ਪਰ ਮਗਰੋਂ ਛੋਟੇ ਤੇ ਸੀਮਾਂਤ ਕਿਸਾਨਾਂ ਦਾ ਹੀ ਕਰਜ਼ਾ ਮੁਆਫ਼ ਕਰਨ ਦਾ ਫ਼ੈਸਲਾ ਲਿਆ ਗਿਆ। ਸਰਕਾਰ ਨੇ ਕੁੱਲ 9500 ਕਰੋੜ ਦਾ ਕਰਜ਼ਾ ਮੁਆਫ਼ ਕਰਨਾ ਸੀ ਪਰ ਪਿਛਲੇ ਸਾਲ ਕਿਸੇ ਕਿਸਾਨ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ ਤੇ ਇਕ ਸਾਲ ਪਹਿਲਾਂ ਤਕ ਕੁੱਲ 4700 ਕਰੋੜ ਦੇ ਕਰਜ਼ੇ ਮੁਆਫ਼ ਕੀਤੇ ਗਏ ਸਨ।
ਪੰਜਾਬ ਸਰਕਾਰ ਨੇ ਸਰਹੱਦੀ ਤੇ ਕੰਢੀ ਖੇਤਰ ਵਿਕਾਸ ਬੋਰਡ ਬਣਾ ਦਿੱਤਾ ਹੈ ਪਰ ਅਜੇ ਤਕ ਇਸ ਦਿਸ਼ਾ ਵਿਚ ਕੋਈ ਖ਼ਾਸ ਪ੍ਰਗਤੀ ਨਹੀਂ ਹੋ ਸਕੀ। ਇਸ ਬੋਰਡ ਨੂੰ 150 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ। ਪੰਜਾਬ ਸਰਕਾਰ, ਕੇਂਦਰ ਸਰਕਾਰ ਕੋਲੋਂ ਸਰਹੱਦੀ ਖੇਤਰ ਦੇ ਨਾਂ ’ਤੇ ਪੈਕੇਜ ਦੀ ਮੰਗ ਕਰਦੀ ਰਹੀ ਪਰ ਅਜੇ ਤਕ ਕੁਝ ਪੱਲੇ ਨਹੀਂ ਪਿਆ ਤੇ ਨਾ ਹੀ ਅਜੇ ਤਕ ਅਨਾਜ ਦੇ 31,000 ਕਰੋੜ ਰੁਪਏ ਦੇ ਕਰਜ਼ੇ ਦਾ ਮਾਮਲਾ ਹੱਲ ਹੋ ਸਕਿਆ ਹੈ। ਇਸ ਦੇ ਨਾਲ ਹੀ ਸੂਬੇ ਸਿਰ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਪਿਛਲੇ ਸਾਲ ਦੇ ਬਜਟ ਅਨੁਮਾਨਾਂ ਅੁਨਸਾਰ ਕਰਜ਼ਾ ਵਧ ਕੇ 2.50 ਲੱਖ ਕਰੋੜ ਰੁਪਏ ਹੋਣ ਦਾ ਅੁਨਮਾਨ ਹੈ।


Comments Off on ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.