ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਮਾਲ ਮੰਤਰੀ ਦੇ ਫਰਜ਼ੰਦ ਸਿਰ ਸਜਿਆ ਚੇਅਰਮੈਨੀ ਦਾ ਤਾਜ

Posted On February - 19 - 2020

ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੇ ਨਵੇਂ ਬਣੇ ਚੇਅਰਮੈਨ ਹਰਮਨਵੀਰ ਕਾਂਗੜ ਅਹੁਦਾ ਸੰਭਾਲਦੇ ਹੋਏ।

ਚਰਨਜੀਤ ਭੁੱਲਰ
ਬਠਿੰਡਾ, 18 ਫਰਵਰੀ
ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੀ ਚੇਅਰਮੈਨੀ ਦਾ ਤਾਜ ਆਖ਼ਰ ਅੱਜ ਮਾਲ ਮੰਤਰੀ ਦੇ ਲੜਕੇ ਹਰਮਨਵੀਰ ਸਿੰਘ ਕਾਂਗੜ ਦੇ ਸਿਰ ’ਤੇ ਸਜ ਗਿਆ ਹੈ। ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਕਾਫ਼ੀ ਸਮੇਂ ਤੋਂ ਤਾਕ ਵਿੱਚ ਸਨ ਅਤੇ ਅੱਜ ਆਖ਼ਰ ਉਨ੍ਹਾਂ ਨੇ ਆਪਣੇ ਲੜਕੇ ਹਰਮਨਵੀਰ ਸਿੰਘ ਨੂੰ ਚੇਅਰਮੈਨ ਬਣਾ ਕੇ ਸਿਆਸਤ ਵਿਚ ਲਾਂਚ ਕਰ ਦਿੱਤਾ ਹੈ। ਠੀਕ ਇਵੇਂ ਹੀ ਜਿਵੇਂ ਗੱਠਜੋੜ ਸਰਕਾਰ ਸਮੇਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਆਪਣੇ ਲੜਕੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਸਹਿਕਾਰੀ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਬਣਾਇਆ ਸੀ। ਭਾਵੇਂ ਦੋਵੇਂ ਆਗੂ ਸਿਆਸੀ ਤੌਰ ’ਤੇ ਵਿਰੋਧੀ ਹਨ ਪਰ ਇਸ ਮਾਮਲੇ ਵਿਚ ਕਾਂਗੜ ਆਪਣੇ ਵਿਰੋਧੀ ਦੀ ਲੀਹ ’ਤੇ ਚੱਲੇ ਹਨ।
ਕੇਂਦਰੀ ਸਹਿਕਾਰੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਅੱਜ ਇੱਥੇ ਕੇਂਦਰੀ ਸਹਿਕਾਰੀ ਬੈਂਕ ਦੇ ਮੀਟਿੰਗ ਹਾਲ ਵਿੱਚ ਹੋਈ, ਜਿਸ ਵਿੱਚ ਚੁਣੇ ਹੋਏ 9 ਡਾਇਰੈਕਟਰਾਂ ਤੋਂ ਇਲਾਵਾ ਡਿਪਟੀ ਰਜਿਸਟਰਾਰ ਬਲਵਿੰਦਰ ਸਿੰਘ, ਸਹਾਇਕ ਰਜਿਸਟਰਾਰ ਅਮ੍ਰਿਤਪਾਲ ਸਿੰਘ ਅਤੇ ਐੱਮਡੀ ਜਸਪਾਲ ਸਿੰਘ ਹਾਜ਼ਰ ਸਨ। ਡਾਇਰੈਕਟਰ ਅਮਰਜੀਤ ਸਿੰਘ ਨੇ ਮਾਲ ਮੰਤਰੀ ਕਾਂਗੜ ਦੇ ਲੜਕੇ ਹਰਮਨਵੀਰ ਸਿੰਘ ਦੇ ਨਾਮ ਨੂੰ ਚੇਅਰਮੈਨ ਦੇ ਅਹੁਦੇ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਕੌਰ ਸਿੰਘ ਅਤੇ ਰਾਜਵੀਰ ਸਿੰਘ ਨੇ ਕੀਤੀ। ਉਪਰੰਤ ਵਾਈਸ ਚੇਅਰਮੈਨ ਦੇ ਅਹੁਦੇ ਲਈ ਡਾਇਰੈਕਟਰ ਨਵਤੇਜ ਸਿੰਘ ਨੇ ਕੌਰ ਸਿੰਘ ਢਿੱਲੋਂ ਦਾ ਨਾਮ ਪੇਸ਼ ਕੀਤਾ, ਜਿਸ ਦੀ ਤਾਈਦ ਰਾਜਵੀਰ ਸਿੰਘ ਨੇ ਕੀਤੀ।
ਇਸ ਦੌਰਾਨ ਸਹਿਮਤੀ ਨਾਲ ਹਰਮਨਵੀਰ ਸਿੰਘ ਕਾਂਗੜ ਚੇਅਰਮੈਨ ਅਤੇ ਕੌਰ ਸਿੰਘ ਢਿੱਲੋਂ ਵਾਈਸ ਚੇਅਰਮੈਨ ਚੁਣੇ ਗਏ ਹਨ। ਪੰਜਾਬ ਸਟੇਟ ਸਹਿਕਾਰੀ ਬੈਂਕ ਪੰਜਾਬ ਲਈ ਨੁਮਾਇੰਦੇ ਵਜੋਂ ਐਡਵੋਕੇਟ ਸੁਖਦੀਪ ਸਿੰਘ ਭਿੰਡਰ ਚੁਣੇ ਗਏ ਹਨ, ਜਿਨ੍ਹਾਂ ਦਾ ਨਾਮ ਕੌਰ ਸਿੰਘ ਨੇ ਪੇਸ਼ ਕੀਤਾ ਅਤੇ ਤਾਈਦ ਅਮਰਜੀਤ ਸਿੰਘ ਨੇ ਕੀਤੀ। ਦੂਸਰੇ ਪਾਸੇ ਡਾਇਰੈਕਟਰ ਟਹਿਲ ਸਿੰਘ ਸੰਧੂ ਦੀ ਦਾਲ ਅੱਜ ਗਲ ਨਾ ਸਕੀ, ਜੋ ਇਕੱਲੇ ਰਹਿ ਗਏ। ਟਹਿਲ ਸਿੰਘ ਸੰਧੂ ਵੀ ਚੇਅਰਮੈਨੀ ਦੀ ਦੌੜ ਵਿੱਚ ਸਨ। ਨਵੇਂ ਚੁਣੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ 26 ਦਸੰਬਰ 2019 ਤੋਂ ਪੰਜ ਸਾਲਾਂ ਲਈ ਹੋ ਗਈ ਹੈ। ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦਾ ਸਮੁੱਚਾ ਕਾਰੋਬਾਰ ਕਰੀਬ 1400 ਕਰੋੜ ਦਾ ਹੈ। ਦੱਸਣਯੋਗ ਹੈ ਕਿ ਬਿਨਾਂ ਮੁਕਾਬਲਾ ਹੀ ਕੇਂਦਰੀ ਸਹਿਕਾਰੀ ਬੈਂਕ ਦੇ ਗੁਰਭਗਤ ਸਿੰਘ, ਅਮਰਜੀਤ ਸਿੰਘ, ਹਰਮਨਵੀਰ ਸਿੰਘ ਕਾਂਗੜ, ਨਵਤੇਜ ਸਿੰਘ, ਰਾਜਵੀਰ ਸਿੰਘ, ਜਗਸੀਰ ਸਿੰਘ, ਕੌਰ ਸਿੰਘ, ਟਹਿਲ ਸਿੰਘ ਤੇ ਸੁਖਦੀਪ ਸਿੰਘ ਭਿੰਡਰ ਜੇਤੂ ਐਲਾਨੇ ਗਏ ਸਨ। ਅੱਜ ਚੋਣ ਮਗਰੋਂ ਹਰਮਨਵੀਰ ਕਾਂਗੜ ਨੇ ਆਪਣਾ ਅਹੁਦਾ ਸੰਭਾਲ ਲਿਆ। ਪਹਿਲਾਂ ਇਹੋ ਚੋਣ 17 ਜਨਵਰੀ ਨੂੰ ਰੱਖੀ ਗਈ ਸੀ ਪਰ ਉਨ੍ਹਾਂ ਉਦੋਂ ਪੂਰਨ ਸਹਿਮਤੀ ਨਾ ਹੋਣ ਕਰਕੇ ਚੋਣ ਮੁਲਤਵੀ ਕਰਨੀ ਪਈ ਸੀ। ਅੱਜ ਕੇਂਦਰੀ ਸਹਿਕਾਰੀ ਬੈਂਕ ਵਿਚ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਸੀ। ਚੇਅਰਮੈਨੀ ਦੀ ਦੌੜ ’ਚੋਂ ਪਛੜੇ ਟਹਿਲ ਸਿੰੰਘ ਸੰਧੂ ਨਾਰਾਜ਼ ਤਾਂ ਨਜ਼ਰ ਆਏ ਪ੍ਰੰਤੂ ਮਗਰੋਂ ਉਨ੍ਹਾਂ ਨੇ ਚੁੱਪ ਵਿਚ ਹੀ ਭਲੀ ਸਮਝੀ। ਇਸ ਤੋਂ ਪਹਿਲਾਂ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਜਸਵੀਰ ਬਰਾੜ ਰਹੇ ਹਨ। ਦੱਸਦੇ ਹਨ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਚੋਣ ਵਿਚ ਮਗਰੋਂ ਬਹੁਤੀ ਦਿਲਚਸਪੀ ਨਹੀਂ ਦਿਖਾਈ।


Comments Off on ਮਾਲ ਮੰਤਰੀ ਦੇ ਫਰਜ਼ੰਦ ਸਿਰ ਸਜਿਆ ਚੇਅਰਮੈਨੀ ਦਾ ਤਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.