ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਮਹਿਰਾ ਕਲੋਨੀ ਦੀ ਗਲੀ ਅਧੂਰੀ ਛੱਡੀ; ਲੋਕ ਪ੍ਰੇਸ਼ਾਨ

Posted On February - 12 - 2020

ਕੱਚੀ ਗਲੀ ਬਾਰੇ ਦੱਸਦੇ ਹੋਏ ਕਾਲੇਵਾਲ ਦੇ ਵਸਨੀਕ।

ਪੱਤਰ ਪ੍ਰੇਰਕ
ਕੁਰਾਲੀ, 11 ਫਰਵਰੀ
ਪਿੰਡ ਕਾਲੇਵਾਲ ਦੀ ਇੱਕ ਕਲੋਨੀ ਦੀ ਅਧੂਰੀ ਪਈ ਕੱਚੀ ਗਲੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਗਲੀ ਪੱਕੀ ਕਰਨ ਲਈ ਆਇਆ ਸਾਮਾਨ ਖਰਾਬ ਹੋਣ ਦੇ ਬਾਵਜੂਦ ਗਲੀ ਨਹੀਂ ਬਣਾਈ ਜਾ ਰਹੀ। ਕਲੋਨੀ ਵਾਸੀਆਂ ਨੇ ਗਲੀ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ।
ਪਿੰਡ ਦੀ ਲਿੰਕ ਸੜਕ ਨੂੰ ਮਹਿਰਾ ਕਲੋਨੀ ਨਾਲ ਜੋੜਨ ਵਾਲੀ ਗਲੀ ਦਿਖਾਉਂਦਿਆਂ ਕਲੋਨੀ ਵਾਸੀਆਂ ਖਜਾਨ ਸਿੰਘ, ਗੁਰਮੀਤ ਸਿੰਘ, ਕ੍ਰਿਪਾਲ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਧਰਮ ਸਿੰਘ, ਨਰਿੰਦਰ ਸਿੰਘ, ਬਹਾਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਦੀ ਗਲੀ ਪਿਛਲੇ ਕਾਫੀ ਅਰਸੇ ਤੋਂ ਅਧੂਰੀ ਪਈ ਹੈ। ਇਸ ਗਲੀ ਨੂੰ ਪੱਕਾ ਕਰਨ ਦਾ ਕੰਮ ਪੰਚਾਇਤ ਵਲੋਂ ਸ਼ੁਰੂ ਕੀਤਾ ਗਿਆ ਸੀ ਪਰ ਇਸ ਨੂੰ ਮੁਕੰਮਲ ਨਹੀਂ ਕੀਤਾ ਗਿਆ। ਗਲੀ ਪੱਕੀ ਕਰਨ ਲਈ ਟਾਇਲਾਂ, ਬਜਰੀ, ਸੀਮਿੰਟ ਅਤੇ ਹੋਰ ਸਮਾਨ ਵੀ ਆਇਆ ਪਿਆ ਹੈ ਪਰ ਫਿਰ ਵੀ ਗਲੀ ਪੱਕੀ ਨਹੀਂ ਕੀਤੀ ਜਾ ਰਹੀ। ਪਿੰਡ ਵਾਸੀਆਂ ਨੇ ਦੱਸਿਆ ਕਿ ਸੀਮਿੰਟ ਦੇ ਕਰੀਬ 40 ਥੈਲੇ ਬਗੈਰ ਵਰਤੇ ਪਏ ਹੀ ਜਮ ਕੇ ਪੱਥਰ ਹੋ ਗਏ ਹਨ ਪਰ ਇਸ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਮਿਲ ਸਕਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਉਹ ਪੰਚਾਇਤ ਨੂੰ ਅਨੇਕਾਂ ਵਾਰ ਕਹਿ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਗਲੀ ਕੱਚੀ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਸਰਪੰਚ ਕੁਲਵਿੰਦਰ ਕੌਰ ਨੇ ਕਿਹਾ ਕਿ ਇਸ ਗਲੀ ਦਾ ਕੰਮ ਉਨ੍ਹਾਂ ਦੀ ਪੰਚਾਇਤ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਉਦੋਂ ਪਿੰਡ ਵਿੱਚ ਪ੍ਰਬੰਧਕ ਲੱਗਿਆ ਹੋਇਆ ਸੀ। ਪੰਚਾਇਤ ਦੀ ਚੋਣ ਤੋਂ ਬਾਅਦ ਉਨ੍ਹਾਂ ਨੂੰ ਇਸ ਗਲੀ ਦੇ ਕੰਮ ਦਾ ਰਿਕਾਰਡ ਅਤੇ ਮਟੀਰੀਅਲ ਸਬੰਧੀ ਕੋਈ ਚਾਰਜ ਨਹੀਂ ਦਿੱਤਾ ਗਿਆ ਜਿਸ ਕਾਰਨ ਉਹ ਗਲੀ ਨੂੰ ਪੱਕਾ ਕਰਨ ਤੋਂ ਅਸਮਰੱਥ ਹਨ। ਸਰਪੰਚ ਨੇ ਕਿਹਾ ਕਿ ਇਸ ਗਲੀ ਦਾ ਕੰਮ ਮਗਨਰੇਗਾ ਵਿੱਚੋਂ ਕਰਵਾਇਆ ਜਾ ਰਿਹਾ ਸੀ ਅਤੇ ਸਬੰਧੀ ਉਹ ਕਈ ਵਾਰ ਮਗਨਰੇਗਾ ਦੇ ਪੰਚਾਇਤ ਸਕੱਤਰ ਨੂੰ ਵੀ ਕਹਿ ਚੁੱਕੇ ਹਨ।
ਇਸੇ ਦੌਰਾਨ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਿਤੇਨ ਕਪਿਲਾ ਨੇ ਕਿਹਾ ਕਿ ਇਹ ਮਾਮਲਾ ਹਾਲੇ ਤੱਕ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ। ਉਨ੍ਹਾਂ ਮਾਮਲੇ ਸਬੰਧੀ ਜਾਣਕਾਰੀ ਹਾਸਲ ਕਰਨ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

 


Comments Off on ਮਹਿਰਾ ਕਲੋਨੀ ਦੀ ਗਲੀ ਅਧੂਰੀ ਛੱਡੀ; ਲੋਕ ਪ੍ਰੇਸ਼ਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.