ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਮਧੂਬਾਲਾ ’ਤੇ ਆਧਾਰਿਤ ਫ਼ਿਲਮ ਫ਼ਿਲਹਾਲ ਟਲੀ

Posted On February - 17 - 2020

ਮੁੰਬਈ, 16 ਫਰਵਰੀ
ਆਪਣੇ ਸਮੇਂ ਦੀ ਮੰਨੀ-ਪ੍ਰਮੰਨੀ ਅਦਾਕਾਰਾ ਮਧੂਬਾਲਾ ਦੀ ਭੈਣ ਨੇ ਖ਼ੁਲਾਸਾ ਕੀਤਾ ਹੈ ਕਿ ਅਭਿਨੇਤਰੀ ਦੀ ਜ਼ਿੰਦਗੀ ’ਤੇ ਬਣਨ ਵਾਲੀ ਫ਼ਿਲਮ ਫ਼ਿਲਹਾਲ ਟਾਲ ਦਿੱਤੀ ਗਈ ਹੈ। ਪਰਿਵਾਰ ਦੇ ਵਿਰੋਧ ਕਾਰਨ ਇਮਤਿਆਜ਼ ਅਲੀ ਦੇ ਨਿਰਦੇਸ਼ਨ ’ਚ ਬਣਨ ਵਾਲੀ ਫ਼ਿਲਮ ਅੱਗੇ ਨਹੀਂ ਵੱਧ ਸਕੀ। ਮਧੂਬਾਲਾ ਦੀ ਭੈਣ ਮਧੁਰ ਬ੍ਰਿਜ ਭੂਸ਼ਨ ਨੇ ਦੱਸਿਆ ਕਿ ਅਦਾਕਾਰਾ ਦੇ 87ਵੇਂ ਜਨਮ ਦਿਨ ਮੌਕੇ ਫ਼ਿਲਮ ਦਾ ਐਲਾਨ ਕੀਤਾ ਜਾਣਾ ਸੀ, ਪਰ ਇਹ ਫ਼ਿਲਹਾਲ ਰੋਕ ਦਿੱਤੀ ਗਈ ਹੈ। ਮਧੁਰ ਨੇ ਕਿਹਾ ਕਿ ਪਰਿਵਾਰ ਵਿਰੋਧ ਕਰ ਰਿਹਾ ਹੈ ਪਰ ਅਸੀਂ ਇਸ ਨੂੰ ਬਣਾਵਾਂਗੇ।
ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਮਨਾਇਆ ਜਾਵੇਗਾ। ਮਧੁਰ ਨੇ ਕਿਹਾ ਕਿ ਅਲੀ ਨੇ ਆਪਣਾ ਮੌਜੂਦਾ ਕੰਟਰੈਕਟ ਰੱਦ ਕਰ ਦਿੱਤਾ ਹੈ। ਭਵਿੱਖ ਵਿਚ ਉਹ ਇਸ ਪ੍ਰਾਜੈਕਟ ਨਾਲ ਜੁੜਨਗੇ ਜਾਂ ਨਹੀਂ, ਫ਼ਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਮਧੁਰ ਨੇ ਕਿਹਾ ਕਿ ਐੱਨਓਸੀ ਲੈਣ ਵਿਚ ਮੁਸ਼ਕਲ ਆ ਰਹੀ ਹੈ, ਪਰ ਉਹ ਯਤਨ ਕਰ ਰਹੀ ਹੈ। -ਪੀਟੀਆਈ

 


Comments Off on ਮਧੂਬਾਲਾ ’ਤੇ ਆਧਾਰਿਤ ਫ਼ਿਲਮ ਫ਼ਿਲਹਾਲ ਟਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.